ਖ਼ੂਨਦਾਨ ਕੈਂਪ ਲਗਾਇਆ
ਨੂਰਪੁਰ ਬੇਦੀ, 21 ਅਗਸਤ (ਹਰਦੀਪ ਸਿੰਘ ਢੀਂਡਸਾ)- ਬਾਬਾ ਜ਼ਿੰਦਾ ਸ਼ਹੀਦ ਸਾਲਾਨਾ ਜੋੜ ਮੇਲੇ ਮੌਕੇ ਸਰਵਿੰਗ ਹੈਂਡ ਸੁਸਾਇਟੀ ਤੇ ਬਲੱਡ ਡੋਨਰ ਟੀਮ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 212 ਲੋਕਾਂ ਨੇ ਖ਼ੂਨਦਾਨ ਕੀਤਾ।
ਨੂਰਪੁਰ ਬੇਦੀ, 21 ਅਗਸਤ (ਹਰਦੀਪ ਸਿੰਘ ਢੀਂਡਸਾ)- ਬਾਬਾ ਜ਼ਿੰਦਾ ਸ਼ਹੀਦ ਸਾਲਾਨਾ ਜੋੜ ਮੇਲੇ ਮੌਕੇ ਸਰਵਿੰਗ ਹੈਂਡ ਸੁਸਾਇਟੀ ਤੇ ਬਲੱਡ ਡੋਨਰ ਟੀਮ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 212 ਲੋਕਾਂ ਨੇ ਖ਼ੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕੀਤਾ ਜਦਕਿ ਇਲਾਕੇ ਦੀਆਂ ਧਾਰਮਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਕੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਤੇ ਬਾਬਾ ਅਨਮੋਲਕਾ ਨੰਦ ਝੱਜ ਨੇ ਖ਼ੂਨਦਾਨੀਆਂ ਨੂੰ ਇਸ ਚੰਗੇ ਕਾਰਜ ਦੀ ਵਧਾਈ ਦਿੱਤੀ। ਇਸ ਮੌਕੇ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਹੇਮੰਤ ਸੈਣੀ ਨੇ ਦੱਸਿਆ ਕਿ ਨੌਜਵਾਨਾਂ ਵਿਚ ਖ਼ੂਨਦਾਨ ਕਰਨ ਲਈ ਭਾਰੀ ਉਤਸ਼ਾਹ ਸੀ। ਬਲੱਡ ਬੈਂਕ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਦੀ ਟੀਮ ਨੇ ਬਖਤਾਵਾ ਰ ਸਿੰਘ ਰਾਣਾ ਦੀ ਅਗਵਾਈ ਵਿਚ ਖੁਨ ਇਕੱਤਰ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਹਰਮੇਸ਼ ਸੈਣੀ, ਹਰਦੀਪ ਸਿੰਘ ਸੀ.ਏ, ਸ਼ਿਵ ਕੁਮਾਰ ਸੈਣੀ, ਤਜਿੰਦਰ ਸਿੰਘ, ਜਸਵੀਰ ਸਿੰਘ ਮਾਨ, ਹੇਮ ਰਾਜ ਸੈਣੀ, ਜਗਦੀਪ ਸਿੰਘ, ਰਾਜੀਵ ਪੁਰੀ, ਮੁਨੀਸ਼ ਰੀਹਲ, ਡਾ. ਸੁਲੇਸ਼ ਸ਼ਰਮਾ, ਰੁਪਿੰਦਰ ਸਿੰਘ ਲੱਖੇਵਾਲ ਅਤੇ ਰੋਟਰੀ ਕਲੱਬ ਰੋਪੜ ਨੇ ਵੀ ਸਹਿਯੋਗ ਕੀਤਾ। ਇਸ ਮੌਕੇ ਥਾਣਾ ਮੁਖੀ ਗੁਰਮੁੱਖ ਸਿੰਘ, ਸਰਪੰਚ ਰੋਹਿਤ ਕੁਮਾਰ ਵਿੱਕੀ ਗੋਪਾਲਪੁਰ, ਰਕੇਸ਼ ਰੌੜੀ, ਦੇਸ ਰਾਜ ਸੈਣੀ, ਦੀਪਕ ਪੁਰੀ ਤੇ ਸ਼ਖ਼ਸੀਅਤਾਂ ਵੀ ਹਾਜ਼ਰ ਸਨ।