ਸੀਵਰੇਜ ਬਣਾਉਣ ਲਈ ਦੁਕਾਨਾਂ ਅੱਗੇ ਇਕ ਮਹੀਨਾ ਪਹਿਲਾਂ ਪੁੱਟੇ ਨਾਲੇ ਕਾਰਨ ਦੁਕਾਨਾਂ ਨੂੰ ਆਈਆਂ ਤਰੇੜਾਂ
ਦੁਕਾਨਦਾਰਾਂ ਨੂੰ ਠੱਪ ਹੋਏ ਕਾਰੋਬਾਰ ਨਾਲੋਂ ਦੁਕਾਨਾਂ ਡਿੱਗਣ ਦੀ ਚਿੰਤਾ ਜ਼ਿਆਦਾ
ਬੇਲਾ, 21 ਅਗਸਤ (ਮਨਜੀਤ ਸਿੰਘ ਸੈਣੀ)- ਕਸਬਾ ਬੇਲਾ ਵਿਖੇ ਰੋਪੜ ਮਾਰਗ ਉੱਤੇ ਦੁਕਾਨਾਂ ਦੇ ਅੱਗੇ ਦੋ ਢਾਈ ਸੌ ਮੀਟਰ ਦੇ ਕਰੀਬ ਸੀਵਰੇਜ ਬਣਾਉਣ ਦਾ ਕੰਮ ਲਗਪਗ ਨੌਂ ਦਸ ਮਹੀਨਾ ਪਹਿਲਾਂ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਵਲੋਂ ਕੀਤਾ ਗਿਆ ਸੀ, ਦਸ-ਦਸ ਦੁਕਾਨਾਂ ਦੇ ਅੱਗੇ ਤੋਂ ਨਾਲਾ ਪੁੱਟ ਕੇ ਅੱਗੇ ਤੋਂ ਅੱਗੇ ਸੀਵਰੇਜ ਬਣਾਇਆ ਜਾ ਰਿਹਾ ਹੈ, ਸੀਵਰੇਜ ਬਣਾਉਣ ਦਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਿਸ ਕਰਕੇ ਹੁਣ ਤੱਕ ਮਸਾਂ ਸੌ ਮੀਟਰ ਸੀਵਰੇਜ ਬਣਿਆ ਨਹੀਂ। ਠੇਕੇਦਾਰ ਵਲੋਂ ਬੀਤੇ ਕਰੀਬ ਇੱਕ ਮਹੀਨਾ ਪਹਿਲਾਂ ਅਗਲੀਆਂ ਦਸ, ਬਾਰਾਂ ਦੁਕਾਨਾਂ ਦੇ ਅੱਗੇ ਤੋਂ ਦਸ ਫੁੱਟ ਡੂੰਘਾ ਨਾਲ਼ਾ ਪੁੱਟਿਆ ਗਿਆ ਸੀ, ਪਰ ਕੰਮ ਬੰਦ ਹੋਣ ਕਰਕੇ ਨਾਲ਼ਾ ਬਰਸਾਤਾਂ ਦੇ ਪਾਣੀ ਨਾਲ ਭਰ ਗਿਆ ਆਲ਼ੇ ਦੁਆਲੇ ਤੋਂ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਦੁਕਾਨਾਂ ਨੂੰ ਤਰੇੜਾਂ ਆ ਗਈਆਂ, ਇਸ ਸੰਬੰਧੀ ਦੁਕਾਨਦਾਰ ਸਾਬਕਾ ਸਰਪੰਚ ਹਰਕਰਨ ਸਿੰਘ ਲੌਗੀਆ ਭੈਰੋਮਾਜਰਾ, ਰਮਨ ਬਾਂਸਲ ਬੇਲਾ, ਰਘੂ ਰਾਜਾ ਬੇਲਾ, ਨਰਿੰਦਰ ਸਿੰਘ ਸ਼ੰਟੀ ਬਲਰਾਮਪੁਰ ਗੁਰਜੀਤ ਸਿੰਘ ਬਾਮਾਕੁਲੀਆ, ਅਵਤਾਰ ਸਿੰਘ ਅਸਰਪੁਰ ਆਦਿ ਨੇ ਦੱਸਿਆ ਕਿ ਸੀਵਰੇਜ ਬਣਾਉਣ ਵਾਲੇ ਠੇਕੇਦਾਰ ਵਲੋਂ ਬਹੁਤ ਹੀ ਹੌਲੀ ਰਫ਼ਤਾਰ ਨਾਲ ਕੰਮ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਸ ਨੂੰ ਬਰਸਾਤ ਤੋਂ ਪਹਿਲਾਂ ਕੰਮ ਖ਼ਤਮ ਕਰਨ ਲਈ ਜ਼ੋਰ ਪਾਉਂਦੇ ਰਹੇ ਪ੍ਰੰਤੂ ਠੇਕੇਦਾਰ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਹੁਣ ਇਕ ਮਹੀਨਾ ਪਹਿਲਾਂ ਨਾਲਾ ਪੁੱਟ ਕੇ ਵਿਚ ਸਰੀਏ ਖੜੇ ਕਰਕੇ ਮੁੜ੍ਹਕੇ ਨਹੀਂ ਆਏ ਕਈ ਫ਼ੋਨ ਵੀ ਕੀਤੇ ਪਰ ਹਰ ਵਾਰ ਨਵਾਂ ਬਹਾਨਾ ਬਣਾ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸ
ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਜਲੀ ਕਰਮਚਾਰੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਰੋਸ ਧਰਨਾ ਦਿੰਦੇ ਹੋਏ।
22-08-2026
ਬੇਲਾ, 21 ਅਗਸਤ (ਮਨਜੀਤ ਸਿੰਘ ਸੈਣੀ)- ਕਸਬਾ ਬੇਲਾ ਵਿਖੇ ਰੋਪੜ ਮਾਰਗ ਉੱਤੇ ਦੁਕਾਨਾਂ ਦੇ ਅੱਗੇ ਦੋ ਢਾਈ ਸੌ ਮੀਟਰ ਦੇ ਕਰੀਬ ਸੀਵਰੇਜ ਬਣਾਉਣ ਦਾ ਕੰਮ ਲਗਪਗ ਨੌਂ ਦਸ ਮਹੀਨਾ ਪਹਿਲਾਂ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਵਲੋਂ ਕੀਤਾ ਗਿਆ ਸੀ, ਦਸ-ਦਸ ਦੁਕਾਨਾਂ ਦੇ ਅੱਗੇ ਤੋਂ ਨਾਲਾ ਪੁੱਟ ਕੇ ਅੱਗੇ ਤੋਂ ਅੱਗੇ ਸੀਵਰੇਜ ਬਣਾਇਆ ਜਾ ਰਿਹਾ ਹੈ, ਸੀਵਰੇਜ ਬਣਾਉਣ ਦਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਿਸ ਕਰਕੇ ਹੁਣ ਤੱਕ ਮਸਾਂ ਸੌ ਮੀਟਰ ਸੀਵਰੇਜ ਬਣਿਆ ਨਹੀਂ। ਠੇਕੇਦਾਰ ਵਲੋਂ ਬੀਤੇ ਕਰੀਬ ਇੱਕ ਮਹੀਨਾ ਪਹਿਲਾਂ ਅਗਲੀਆਂ ਦਸ, ਬਾਰਾਂ ਦੁਕਾਨਾਂ ਦੇ ਅੱਗੇ ਤੋਂ ਦਸ ਫੁੱਟ ਡੂੰਘਾ ਨਾਲ਼ਾ ਪੁੱਟਿਆ ਗਿਆ ਸੀ, ਪਰ ਕੰਮ ਬੰਦ ਹੋਣ ਕਰਕੇ ਨਾਲ਼ਾ ਬਰਸਾਤਾਂ ਦੇ ਪਾਣੀ ਨਾਲ ਭਰ ਗਿਆ ਆਲ਼ੇ ਦੁਆਲੇ ਤੋਂ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਦੁਕਾਨਾਂ ਨੂੰ ਤਰੇੜਾਂ ਆ ਗਈਆਂ, ਇਸ ਸੰਬੰਧੀ ਦੁਕਾਨਦਾਰ ਸਾਬਕਾ ਸਰਪੰਚ ਹਰਕਰਨ ਸਿੰਘ ਲੌਗੀਆ ਭੈਰੋਮਾਜਰਾ, ਰਮਨ ਬਾਂਸਲ ਬੇਲਾ, ਰਘੂ ਰਾਜਾ ਬੇਲਾ, ਨਰਿੰਦਰ ਸਿੰਘ ਸ਼ੰਟੀ ਬਲਰਾਮਪੁਰ ਗੁਰਜੀਤ ਸਿੰਘ ਬਾਮਾਕੁਲੀਆ, ਅਵਤਾਰ ਸਿੰਘ ਅਸਰਪੁਰ ਆਦਿ ਨੇ ਦੱਸਿਆ ਕਿ ਸੀਵਰੇਜ ਬਣਾਉਣ ਵਾਲੇ ਠੇਕੇਦਾਰ ਵਲੋਂ ਬਹੁਤ ਹੀ ਹੌਲੀ ਰਫ਼ਤਾਰ ਨਾਲ ਕੰਮ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਸ ਨੂੰ ਬਰਸਾਤ ਤੋਂ ਪਹਿਲਾਂ ਕੰਮ ਖ਼ਤਮ ਕਰਨ ਲਈ ਜ਼ੋਰ ਪਾਉਂਦੇ ਰਹੇ ਪ੍ਰੰਤੂ ਠੇਕੇਦਾਰ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਹੁਣ ਇਕ ਮਹੀਨਾ ਪਹਿਲਾਂ ਨਾਲਾ ਪੁੱਟ ਕੇ ਵਿਚ ਸਰੀਏ ਖੜੇ ਕਰਕੇ ਮੁੜ੍ਹਕੇ ਨਹੀਂ ਆਏ ਕਈ ਫ਼ੋਨ ਵੀ ਕੀਤੇ ਪਰ ਹਰ ਵਾਰ ਨਵਾਂ ਬਹਾਨਾ ਬਣਾ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੁੱਖ ਸੜਕ ਹੋਣ ਕਰਕੇ ਆਵਾਜਾਈ ਬਹੁਤ ਜ਼ਿਆਦਾ ਹੈ ਦਸ ਫੁੱਟ ਡੂੰਘੇ ਨਾਲੇ ਵਿਚ ਜੇਕਰ ਕੋਈ ਮਨੁੱਖ ਜਾ ਜਾਨਵਰ ਡਿਗ ਗਿਆ ਤਾਂ ਉਹ ਜਿਊਂਦਾ ਰਹਿਣ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਨਾਲੇ ਵਿਚ ਲੋਹੇ ਦੇ ਸਰੀਏ ਵੀ ਖੜੇ ਕੀਤੇ ਹੋਏ ਹਨ। ਬਰਸਾਤ ਕਾਰਣ ਆਲ਼ੇ ਦੁਆਲੇ ਦੀਆਂ ਢਿਗਾਂ ਡਿੱਗਣ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਨੂੰ ਤਰੇੜਾਂ ਆ ਗਈਰਾਂ ਲਗਭਗ ਸਾਰੀਆਂ ਦੁਕਾਨਾਂ ਦੀਆਂ ਬੇਸਮੈਂਟ ਬਣੀਆਂ ਹੋਈਆਂ ਹਨ , ਇਸ ਲਈ ਉਨ੍ਹਾਂ ਨੂੰ ਖ਼ਤਰਾ ਹੈ ਕਿ ਕਿਸੇ ਵੀ ਸਮੇਂ ਦੁਕਾਨਾਂ ਡਿਗ ਸਕਦੀਆਂ ਹਨ। ਉਕਤ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਦਾ ਕਾਰੋਬਾਰ ਠੱਪ ਪਿਆ ਹੈ, ਪਰ ਉਨ੍ਹਾਂ ਨੂੰ ਕਾਰੋਬਾਰ ਨਾਲੋਂ ਹਾਦਸਾ ਵਾਪਰਨ ਦੀ ਅਤੇ ਦੁਕਾਨਾਂ ਡਿੱਗਣ ਦੀ ਚਿੰਤਾ ਜ਼ਿਆਦਾ ਹੈ। ਦੁਕਾਨਦਾਰਾਂ ਨੇ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿ ਹਾਦਸਾ ਵਾਪਰਨ ਤੋਂ ਪਹਿਲਾਂ ਸੀਵਰੇਜ ਦਾ ਕੰਮ ਮੁਕੰਮਲ ਕ ੀਤਾ ਜਾਵੇ ਨਹੀਂ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਕਸਬੇ ਦੇ ਵਪਾਰ ਮੰਡਲ ਦੇ ਸਹਿਯੋਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਕੀ ਕਹਿਣਾ ਹੈ ਸੰਬੰਧਿਤ ਜੂਨੀਅਰ ਇੰਜੀਨੀਅਰ ਦਾ:-ਇਸ ਸੰਬੰਧੀ ਸੰਬੰਧਿਤ ਵਿਭਾਗ ਦੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਬਹੁਤ ਚਿੰਤਾ ਹੈ, ਪ੍ਰੰਤੂ ਬਰਸਾਤ ਕਾਰਨ ਕੋਈ ਕੰਮ ਨਹੀਂ ਹੋ ਰਿਹਾ ਕੰਮ ਮੁਕੰਮਲ ਕਰਨ ਲਈ ਉਨ੍ਹਾਂ ਨੇ ਦੋ ਵਾਰ ਮੋਟਰ ਲਗਾ ਕੇ ਪਾਣੀ ਵੀ ਕਢਾਇਆ ਪ੍ਰੰਤੂ ਮੀਂਹ ਨਾਲ ਫੇਰ ਪਾਣੀ ਭਰ ਜਾਂਦਾ ਹੈ ਅਗਲੇ ਦੋ ਚਾਰ ਦਿਨ ਜੇਕਰ ਬਰਸਾਤ ਨਾ ਹੋਈ ਤਾਂ ਉਹ ਵੱਧ ਲੇਬਰ ਲਗਾ ਕੇ ਕੰਮ ਖ਼ਤਮ ਕਰ ਦੇਣਗੇ।