22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨੂਰਪੁਰ ਬੇਦੀ ਦੇ ਬਾਬਾ ਜ਼ਿੰਦਾ ਸ਼ਹੀਦ ਮੇਲੇ ’ਚ ਦੇਰ ਰਾਤ ਤੱਕ ਕੱਵਾਲੀਆਂ ਦੇ ਰੰਗ ’ਚ ਝੂਮੇ ਸਰੋਤੇ

ਨੂਰਪੁਰ ਬੇਦੀ, 21 ਅਗਸਤ (ਹਰਦੀਪ ਸਿੰਘ ਢੀਂਡਸਾ)- ਬਾਬਾ ਜ਼ਿੰਦਾ ਸ਼ਹੀਦ ਮੇਲੇ ਮੌਕੇ ਵੀਰਵਾਰ ਦੇਰ ਰਾਤ ਤੱਕ ਕੱਵਾਲੀਆਂ ਦਾ ਦੌਰ ਚੱਲਦਾ ਰਿਹਾ। ਇਸ ਮੌਕੇ ਉੱਘੇ ਗਜ਼ਲਗੋ ਸੁਨੀਲ ਡੋਗਰਾ ਨੇ ਮਕਬੂਲ ਸ਼ੇਅਰਾਂ ਨੂੰ ਸ਼ਾਇਰਾਨਾ ਅੰਦਾਜ਼ ਵਿਚ ਪੇਸ਼ ਕਰਕੇ ਸਰੋਤਿਆਂ ਦੀ ਵਾਹ-ਵਾਹੀ ਖੱਟੀ।

Ad Position 21
No active advertisement
ਅਜੀਤ ਡੈਸਕ 22-08-2026
ਨੂਰਪੁਰ ਬੇਦੀ, 21 ਅਗਸਤ (ਹਰਦੀਪ ਸਿੰਘ ਢੀਂਡਸਾ)- ਬਾਬਾ ਜ਼ਿੰਦਾ ਸ਼ਹੀਦ ਮੇਲੇ ਮੌਕੇ ਵੀਰਵਾਰ ਦੇਰ ਰਾਤ ਤੱਕ ਕੱਵਾਲੀਆਂ ਦਾ ਦੌਰ ਚੱਲਦਾ ਰਿਹਾ। ਇਸ ਮੌਕੇ ਉੱਘੇ ਗਜ਼ਲਗੋ ਸੁਨੀਲ ਡੋਗਰਾ ਨੇ ਮਕਬੂਲ ਸ਼ੇਅਰਾਂ ਨੂੰ ਸ਼ਾਇਰਾਨਾ ਅੰਦਾਜ਼ ਵਿਚ ਪੇਸ਼ ਕਰਕੇ ਸਰੋਤਿਆਂ ਦੀ ਵਾਹ-ਵਾਹੀ ਖੱਟੀ। ਸੁਨੀਲ ਡੋਗਰਾ ਨੇ ਜਦੋਂ ਸ਼ੇਅਰ “ਹਰ ਤੇਰੇ ਸ਼ਹਿਰ ਮੇਂ ਆਏ ਹੈ, ਮੁਸਾਫਿਰ ਕੀ ਤਰ੍ਹਾਂ” ਪੇਸ਼ ਕੀਤਾ ਤਾਂ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ਼ ਨਾਲ ਸਵਾਗਤ ਕੀਤਾ। ਡੋਗਰਾ ਸ਼ਿਵ ਕੁਮਾਰ ਬਟਾਲਵੀ ਦੀਆਂ ਗਜ਼ਲਾਂ ਬਾਖੂਬੀ ਪੇਸ਼ ਕਰਕੇ ਸਮਾਗਮ ਦੀ ਸ਼ਾਨ ਵਧਾਈ। ਮਲੇਰਕੋਟਲਾ ਤੋਂ ਆਏ ਕਵਾਲ ਜਾਵੇਦ ਇਰਸ਼ਾਦ ਨੇ ਵੀ ਸਰੋਤਿਆਂ ਨੂੰ ਕੱਵਾਲੀਆਂ ਨਾਲ ਮੰਤਰ ਮੁਗਧ ਕੀਤਾ। ਉਹਨਾਂ ਨੇ “ਤੁਜਹੇ ਕੌਣ ਜਾਣਤਾ ਥਾਂ ਮੇਰੀ ਦੋਸਤੀ ਸੇ ਪਹਿਲੇ” ਅਤੇ “ਮੈਨੂੰ ਯਾਰ ਦੀ ਨਵਾਜ਼ ਪੜ੍ਹ ਲੈਣ ਦੇ” ਆਦਿ ਕੱਵਾਲੀਆਂ ਪੇਸ਼ ਕਰਕੇ ਸਰੋਤਿਆਂ ਨੂੰ ਝੂੰਮਣ ਲਾਈ ਰੱਖਿਆ। ਇਸ ਮੌਕੇ ਬਾਬਾ ਜ਼ਿੰਦਾ ਸ਼ਹੀਦ ਪ੍ਰਬੰਧਕੀ ਕਮੇਟੀ ਵਲੋਂ ਸੁਨੀਲ ਡੋਗਰਾ ਅਤੇ ਜਾਵੇਦ ਇਰਸ਼ਾਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਥਾਣਾ ਮੁਖੀ ਇੰਸਪੈਕਟਰ ਗੁਰਮੁੱਖ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਮੇਲੇ ਨੂੰ ਸ਼ਾਤੀ ਪੂਰਵਕ ਨੇਪਰੇ ਚਾੜਨ ਲਈ ਸਾਰੇ ਪ੍ਰਬੰਧਕਾਂ ਅਤੇ ਦਰਸ਼ਕਾਂ ਨੂੰ ਵਧਾਈ ਦਿੱਤੀ। ਮੰਚ ਸੰਚਾਲਕ ਮੋਨੂੰ ਮੂਸਾਪੁਰੀ ਨੇ ਵੀ ਆਪਣੀ ਸ਼ੇਅਰੋ ਸ਼ਾਇਰੀ ਨਾਲ ਸਮਾਗਮ ਦਾ ਰੰਗ ਬੰਨਿ੍ਹਆ। ਇਸ ਸਮਾਗਮ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸੈਣੀ, ਦੀਪਕ ਪੁਰੀ, ਖੁਸ਼ਹਾਲ ਲਾਲੀ, ਮਾ. ਗੁਰਵਿੰਦਰ ਸਿੰਘ ਸਸਕੌਰ, ਸਤਨਾਮ ਸਿੰਘ ਨਾਗਰਾ, ਪਿ੍ਰੰ. ਵਰਿੰਦਰ ਸ਼ਰਮਾ, ਗੌਰਵ ਰਾਣਾ, ਨਰਿੰਦਰ ਬੱਗਾ, ਸੰਜੀਵ ਮੋਠਾਪੁਰ, ਮਾ. ਅਵਨੀਤ ਚੱਢਾ, ਸੰਤ ਕੁਮਾਰ ਸਰਥਲੀ, ਅਵਤਾਰ ਸਿੰਘ ਕੂੰਨਰ ਸਰਪੰਚ ਬੜਵਾ, ਗੁਰਨੈਬ ਸਿੰਘ ਘੁਮਾਣ, ਤੀਰਥ ਸਿੰਘ ਬੈਹਣੀਵਾਲ, ਰਿੰਕੂ ਚੱਢਾ, ਹਰਮਿੰਦਰ ਨੂਰਪੁਰੀ, ਮਾ. ਜੋਗਿੰਦਰ ਸਿੰਘ ਸੈਣੀ, ਸ਼ਸ਼ੀਕਾਂਤ ਤਖ਼ਤਗੜ੍ਹ, ਸੁਰਿੰਦਰ ਸੈਣੀ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਬਣਾਉਣ ਲਈ ਦੁਕਾਨਾਂ ਅੱਗੇ ਇਕ ਮਹੀਨਾ ਪਹਿਲਾਂ ਪੁੱਟੇ ਨਾਲੇ ਕਾਰਨ ਦੁਕਾਨਾਂ ਨੂੰ ਆਈਆਂ ਤਰੇੜਾਂ ਦੁਕਾਨਦਾਰਾਂ ਨੂੰ... ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਜੈ ਮਾਂ ਨੈਣਾਂ ਦੇਵੀ ਸੇਵਾ ਲੰਗਰ ਸੁਸਾਇਟੀ ’ਚ ਕੀਤੀ ਸ਼ਿਰਕਤ
Ad Position 24