22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵਿਧਾਇਕ ਚੱਢਾ ਵਲੋਂ ਜੈ ਮਾਂ ਨੈਣਾਂ ਦੇਵੀ ਸੇਵਾ ਲੰਗਰ ਸੁਸਾਇਟੀ ’ਚ ਕੀਤੀ ਸ਼ਿਰਕਤ

ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਜੇ ਐਸ ਨਿੱਕੂਵਾਲ)- ਸਾਉਣ ਅਸ਼ਟਮੀ ਮੇਲੇ ਮੌਕੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵਲੋਂ ‘ਜੈ ਮਾਂ ਨੈਣਾਂ ਦੇਵੀ ਸੇਵਾ ਲੰਗਰ ਸੁਸਾਇਟੀ’ ਵਿਖੇ ਪਹੁੰਚੇ ਤੇ ਲੰਗਰ ਕਮੇਟੀ ਵਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਚੱਢਾ ਨੇ ਕਿਹਾ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਲੰਗਰ ਕਮੇਟੀਆਂ ਵਲੋਂ ਦੇਸ਼ਾ-ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 22-08-2026
ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਜੇ ਐਸ ਨਿੱਕੂਵਾਲ)- ਸਾਉਣ ਅਸ਼ਟਮੀ ਮੇਲੇ ਮੌਕੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵਲੋਂ ‘ਜੈ ਮਾਂ ਨੈਣਾਂ ਦੇਵੀ ਸੇਵਾ ਲੰਗਰ ਸੁਸਾਇਟੀ’ ਵਿਖੇ ਪਹੁੰਚੇ ਤੇ ਲੰਗਰ ਕਮੇਟੀ ਵਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਚੱਢਾ ਨੇ ਕਿਹਾ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਲੰਗਰ ਕਮੇਟੀਆਂ ਵਲੋਂ ਦੇਸ਼ਾ-ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਹਨ।ਇਸ ਤੋਂ ਬਿਨਾਂ ਪਿੰਡਾਂ ਦੀਆਂ ਸਭਾ ਸੁਸਾਇਟੀਆਂ ਵਲੋਂ ਡਾਕਟਰੀ ਅਤੇ ਹੋਰ ਸਹੂਲਤਾਂ ਸੰਗਤਾਂ ਨੂੰ ਦਿੱਤੀਆਂ ਜਾਂਦੀਆਂ ਹਨ। ਅਜਿਹੀ ਸੇਵਾ ਦੀ ਮਿਸਾਲ ਪੰਜਾਬ ਵਿਚ ਆਮ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਮਹੁਮਾ ਕੇ ਮਾਤਾ ਨੈਣਾਂ ਦੇਵੀ ਦੇ ਦਰਬਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੋ।ਅੰਤ ਵਿਚ ਲੰਗਰ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਮੋਦ ਕੁਮਾਰ ਡੀਸੀ, ਸੁਭਾਸ਼ ਸਿੰਗਲਾ, ਹੈਪੀ ਲਹਿਰਾਗਾਗਾ, ਦਿਨੇਸ਼ ਕੁਮਾਰ, ਮਨੀਸ਼ ਕੁਮਾਰ, ਮੁਨੀਸ਼ ਕੇਅਰਪਾਲ, ਪਵਨ ਕੁਮਾਰ, ਆਸ਼ੂ ਧੀਮਾਨ, ਅਸ਼ਵਨੀ ਕੁਮਾਰ, ਸ਼ਾਮ ਸੁੰਦਰ, ਯੋਗੇਸ਼, ਹਰੀਸ਼, ਬਿੱਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਦੇ ਬਾਬਾ ਜ਼ਿੰਦਾ ਸ਼ਹੀਦ ਮੇਲੇ ’ਚ ਦੇਰ ਰਾਤ ਤੱਕ ਕੱਵਾਲੀਆਂ ਦੇ ਰੰਗ ’ਚ ਝੂਮੇ ਸਰੋਤੇ ਅਗਲੀ ਖ਼ਬਰ ਰੋਪੜ ’ਚ ਕਾਂਗਰਸ ਦੀ ਟਿਕਟ ’ਤੇ ਟਕਸਾਲੀਆ ਨੇ ਖੋਲ੍ਹਿਆ ਮੋਰਚਾ ‘’ਬਾਹਰੀ ਨਹੀਂ, ਲੋਕਲ ਤੇ ਟਕਸਾਲੀ ਕਾਂਗਰਸੀ ਨੂੰ ਮਿਲੇ ਮ...
Ad Position 24