22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਰੋਪੜ ’ਚ ਕਾਂਗਰਸ ਦੀ ਟਿਕਟ ’ਤੇ ਟਕਸਾਲੀਆ ਨੇ ਖੋਲ੍ਹਿਆ ਮੋਰਚਾ ‘’ਬਾਹਰੀ ਨਹੀਂ, ਲੋਕਲ ਤੇ ਟਕਸਾਲੀ ਕਾਂਗਰਸੀ ਨੂੰ ਮਿਲੇ ਮੌਕਾ-ਵਿਸਕੀ * ਦੋ ਵਾਰ ਹਾਰ ਚੁੱਕਿਆਂ ਨੂੰ ਮੁੜ ਟਿਕਟ ਨਾ ਦੇਣ ਦੀ ਮੰਗ

ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋਣ ਲੱਗੀ ਹੈ। ਰੂਪਨਗਰ ਵਿਧਾਨ ਸਭਾ ਹਲਕੇ ਵਿਚ ਲਗਾਤਾਰ ਦੋ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਹੁਣ ਟਕਸਾਲੀ ਕਾਂਗਰਸੀਆਂ ਨੇ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦਾ ਝੰਡਾ ਚੁੱਕ ਲਿਆ ਹੈ।

Ad Position 21
No active advertisement
ਸੁਖਵਿੰਦਰ ਸਿੰਘ ਵਿਸਕੀ 22-08-2026
ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋਣ ਲੱਗੀ ਹੈ। ਰੂਪਨਗਰ ਵਿਧਾਨ ਸਭਾ ਹਲਕੇ ਵਿਚ ਲਗਾਤਾਰ ਦੋ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਹੁਣ ਟਕਸਾਲੀ ਕਾਂਗਰਸੀਆਂ ਨੇ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦਾ ਝੰਡਾ ਚੁੱਕ ਲਿਆ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਨੇ ਹਾਈਕਮਾਨ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ, ਕਿ ਇਸ ਵਾਰ ਬਾਹਰੋਂ ਉਮੀਦਵਾਰ ਲਿਆਉਣ ਦੀ ਬਜਾਏ ਹਲਕੇ ਦੇ ਜ਼ਮੀਨੀ ਕਾਂਗਰਸੀ ਆਗੂ ਨੂੰ ਮੌਕਾ ਦਿੱਤਾ ਜਾਵੇ। ਵਿਸਕੀ ਦੀ ਇਹ ਮੰਗ ਉਸ ਸਮੇਂ ਹੋਰ ਚਰਚਾ ਵਿਚ ਆਈ ਹੈ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਦੋ ਵਾਰ ਚੋਣ ਹਾਰ ਚੁੱਕੇ ਉਮੀਦਵਾਰਾਂ ਨੂੰ ਮੁੜ ਟਿਕਟ ਨਾ ਦੇਣ ਸਬੰਧੀ ਬਿਆਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੋਧਪੁਰ ਮੀਟਿੰਗ ਵਿਚ ਵੀ ਦੋ ਵਾਰ ਚੋਣ ਹਾਰ ਚੁੱਕੇ ਉਮੀਦਵਾਰਾਂ ਨੂੰ ਮੁੜ ਮੌਕਾ ਨਾ ਦੇਣ ਸਬੰਧੀ ‘ਆਲ ਇੰਡੀਆ ਕਾਂਗਰਸ ਕਮੇਟੀ’ ਦੇ ਫ਼ੈਸਲੇ ਦੀ ਗੱਲ ਸਾਹਮਣੇ ਆਈ ਹੈ। ਵਿਸਕੀ ਨੇ ਮੰਗ ਕੀਤੀ ਹੈ ਕਿ ਇਸ ਨੀਤੀ ਨੂੰ ਰੋਪੜ ਹਲਕੇ ਵਿਚ ਵੀ ਲਾਗੂ ਕੀਤਾ ਜਾਵੇ। ਟਕਸਾਲੀ ਪਰਿਵਾਰਾਂ ਦੀ ਨੁਮਾਇੰਦਗੀ ਦਾ ਮੁੱਦਾ ਗਰਮਾਇਆ- ਸੁਖਵਿੰਦਰ ਸਿੰਘ ਵਿਸਕੀ ਖ਼ੁਦ ਦੋ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹ ਯੂਥ ਕਾਂਗਰਸ ਵਿਚ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਲਾਵਾ ਪਿੰਡ ਕੋਟਲਾ ਨਿਹੰਗ ਦੇ ਕਈ ਸਾਲ ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਰਹੇ ਹਨ। ਉਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਵਿਸਕੀ ਆਪਣੇ ਪਰਿਵਾਰ ਦੀ ਕਾਂਗਰਸ ਨਾਲ ਪੁਰਾਣੀ ਸਾਂਝ ਦਾ ਹਵਾਲਾ ਦਿੰਦੇ ਹਨ ਕਿ ਉਨ੍ਹਾਂ ਦੇ ਦਾਦਾ ਮਰਹੂਮ ਗੁਰਬਚਨ ਸਿੰਘ ਵਿਧਾਇਕ ਰਹੇ ਹਨ, ਜਦਕਿ ਪਿਤਾ ਹਰਮਿੰਦਰ ਸਿੰਘ ਸੈਣੀ ਵੀ ਕਈ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਟਕਸਾਲੀ ਪਰਿਵਾਰਾਂ ਨੂੰ ਲੰਮੇ ਸਮੇਂ ਤੱਕ ਅੱਖੋਂ-ਪਰੋਖੇ ਕਰਨ ਦੀ ਬਜਾਏ ਪਾਰਟੀ ਦੀ ਅਗਵਾਈ ਅਤੇ ਚੋਣ ਮੈਦਾਨ ਵਿਚ ਮੌਕਾ ਮਿਲਣਾ ਚਾਹੀਦਾ ਹੈ। ‘ਚੰਨੀ ਵੀ ਆਪਣੇ ਪੁਰਾਣੇ ਸਟੈਂਡ ‘ਤੇ ਕਾਇਮ ਰਹਿਣ- ” ਵਿਸਕੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਰੋਪੜ ਦੇ ਸਥਾਨਕ ਕਾਂਗਰਸੀਆਂ ਦੀ ਪੈਰਵੀ ਕਰਨ ਦੀ ਉਮੀਦ ਜਤਾਈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਚੰਨੀ ਨੇ ਸਥਾਨਕ ਦਾਅਵੇਦਾਰਾਂ ਨੂੰ ਇਕੱਠਾ ਕਰਕੇ ਲੋਕਲ ਉਮੀਦਵਾਰ ਦੇ ਹੱਕ ਵਿਚ ਆਵਾਜ਼ ਉਠਾਈ ਸੀ ਅਤੇ ਹੁਣ ਵੀ ਉਨ੍ਹਾਂ ਨੂੰ ਆਪਣੇ ਉਸ ਸਟੈਂਡ ‘ਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਹਵਾਲਾ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਤੋਂ ਟਿਕਟ ਦੇ ਕਈ ਦਾਅਵੇਦਾਰਾਂ ਨੂੰ ਕੁੱਝ ਸਾਲ ਪਹਿਲਾਂ ਇਕੱਠੇ ਕਰਕੇ ਇੱਕ ਪ੍ਰਸਿੱਧ ਧਾਰਮਿਕ ਸਥਾਨ ਤੇ ਸੋਹ ਖਵਾਈ ਸੀ ਅਤੇ ਸਥਾਨਕ ਉਮੀਦਵਾਰ ਨੂੰ ਟਿਕਟ ਦੇਣ ਦੀ ਆਵਾਜ਼ ਬੁਲੰਦ ਕੀਤੀ ਸੀ, ਅਤੇ ਚਰਨਜੀਤ ਸਿੰਘ ਚੰਨੀ ਹੁਣ ਫੇਰ ਉਸੇ ਨੀਤੀ ਤੇ ਸਥਾਨਕ ਕਾਂਗਰਸੀ ਆਗੂਆਂ ਨੂੰ ਅੱਖੋਂ ਪਰੋਖੇ ਨਹੀਂ ਹੋਣ ਦੇਣਗੇ ਅਤੇ ਸਥਾਨਕ ਟਕਸਾਲੀ ਆਗੂ ਨੂੰ ਟਿਕਟ ਦੇਣ ਦੀ ਆਵਾਜ਼ ਉਠਾਉਣਗੇ । ਦੱਸ ਦਈਏ ਕਿ ਰੋਪੜ ਵਿਧਾਨ ਸਭਾ ਹਲਕੇ ਵਿਚ ਇੱਥੋਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਬਰਿੰਦਰ ਸਿੰਘ ਢਿੱਲੋਂ ਨੂੰ ਕਾਂਗਰਸ ਟਿਕਟ ਦਿੱਤੀ ਗਈ ਸੀ, ਪਰ ਉਹ ਦੋਵੇਂ ਵਾਰ ਹਾਰ ਗਏ ਸਨ । ਸਾਲ 2017 ਦੀਆਂ ਚੋਣਾਂ ਵਿਚ ਰੂਪਨਗਰ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚੋਂ ਸਿਰਫ਼ ਰੂਪਨਗਰ ਹਲਕੇ ਦਾ ਉਮੀਦਵਾਰ ਹੀ ਚੋਣ ਹਾਰਿਆ ਸੀ ਅਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣ ਗਈ ਸੀ ਫਿਰ ਉਸ ਤੋਂ ਬਾਅਦ 2022 ਦੀਆਂ ਚੋਣਾਂ ਵਿਚ ਵੀ ਕਾਂਗਰਸ ਨੇ ਬਰਿੰਦਰ ਸਿੰਘ ਢਿੱਲੋਂ ਤੇ ਦੁਬਾਰਾ ਦਾਅ ਖੇਡਿਆ ਪਰ ਉਹ ਫਿਰ ਹਾਰ ਗਏ ਸਨ। ਹਾਲਾਂਕਿ 2022 ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਸੀ ਪਰ ਸਥਾਨਕ ਕਾਂਗਰਸੀ ਬਰਿੰਦਰ ਸਿੰਘ ਢਿੱਲੋਂ ਤੇ ਬਾਹਰੀ ਹੋਣ ਦਾ ਠੱਪਾ ਲਾ ਚੁੱਕੇ ਹਨ ਅਤੇ ਉਨਾਂ ਦਾ ਇਸੇ ਗੱਲ ਨੂੰ ਲੈ ਕੇ ਵਿਰੋਧ ਹੁੰਦਾ ਰਿਹਾ ਹੈ । ਹੁਣ ਤੀਜੀ ਵਾਰ ਬਰਿੰਦਰ ਸਿੰਘ ਢਿੱਲੋਂ ਦਾ ਦੁਬਾਰਾ ਫਿਰ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਟਕਸਾਲੀ ਅਤੇ ਸਥਾਨਕ ਕਾਂਗਰਸੀ ਆਰ ਪਾਰ ਦੀ ਲੜਾਈ ਤੇ ਉਤਰ ਆਏ ਹਨ। ਸੁਖਵਿੰਦਰ ਸਿੰਘ ਵਿਸਕੀ ਤੋਂ ਪਹਿਲਾਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੁਰਿੰਦਰ ਸਿੰਘ ਹਰੀਪੁਰ ਵੀ ਬਾਹਰੀ ਅਤੇ ਦੋ ਵਾਰ ਹਾਰਨ ਵਾਲੇ ਉਮੀਦਵਾਰ ਵਿਰੁੱਧ ਆਵਾਜ਼ ਬੁਲੰਦ ਕਰ ਚੁੱਕੇ ਹਨ । ਵਿਸਕੀ ਨੇ ਸਪਸ਼ਟ ਕੀਤਾ ਹੈ ਕਿ ਉਨਾਂ ਦਾ ਮਕਸਦ ਰੋਪੜ ਵਿਚ ਕਾਂਗਰਸ ਦੇ ਕਮਜ਼ੋਰ ਹੋਏ ਸੰਗਠਨ ਨੂੰ ਮੁੜ ਖੜ੍ਹਾ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਦਾ ਝੰਡਾ ਚੁੱਕਿਆ, ਹੁਣ ਉਨ੍ਹਾਂ ਨੂੰ ਹੀ ਹਲਕੇ ਦੀ ਕਮਾਂਡ ਦੇਣ ਦਾ ਸਮਾਂ ਹੈ। ਉਨ੍ਹਾਂ ਹਾਈਕਮਾਨ ਤੋਂ ਲੋਕਲ, ਟਕਸਾਲੀ ਅਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਕੀਤੀ। ਹੁਣ ਸਿਆਸੀ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਰੋਪੜ ਦੀ ਟਿਕਟ ‘ਤੇ ਕਾਂਗਰਸ ਹਾਈਕਮਾਨ ਟਕਸਾਲੀਆ ਦੀ ਆਵਾਜ਼ ਸੁਣਦੀ ਹੈ ਜਾਂ ਇੱਕ ਵਾਰ ਫਿਰ ਬਾਹਰੀ ਚਿਹਰੇ ‘ਤੇ ਭਰੋਸਾ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਵਲੋਂ ਜੈ ਮਾਂ ਨੈਣਾਂ ਦੇਵੀ ਸੇਵਾ ਲੰਗਰ ਸੁਸਾਇਟੀ ’ਚ ਕੀਤੀ ਸ਼ਿਰਕਤ ਅਗਲੀ ਖ਼ਬਰ ਐਨ. ਐਫ. ਐਲ. ਗੋਲਫ ਕਲੱਬ ਵਿਖੇ ਤੀਜ ਉਤਸਵ ਕਰਵਾਇਆ
Ad Position 24