22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਐਨ. ਐਫ. ਐਲ. ਗੋਲਫ ਕਲੱਬ ਵਿਖੇ ਤੀਜ ਉਤਸਵ ਕਰਵਾਇਆ

ਨੰਗਲ, 21 ਅਗਸਤ (ਪ੍ਰੀਤਮ ਸਿੰਘ ਬਰਾਰੀ )- ਤੀਜ ਦੇ ਤਿਉਹਾਰ ਦੀਆਂ ਰਵਾਇਤੀ ਖੁਸ਼ੀਆਂ ਤੇ ਪੰਜਾਬੀ ਸਭਿਆਚਾਰ ਦੀਆਂ ਰੰਗੀਨ ਝਲਕੀਆਂ ਦਰਮਿਆਨ ਭਾਰਤੀ ਜਨਤਾ ਪਾਰਟੀ ਵਲੋਂ ਐਨ. ਐਫ.

Ad Position 21
No active advertisement
ਅਜੀਤ ਡੈਸਕ 22-08-2026
ਨੰਗਲ, 21 ਅਗਸਤ (ਪ੍ਰੀਤਮ ਸਿੰਘ ਬਰਾਰੀ )- ਤੀਜ ਦੇ ਤਿਉਹਾਰ ਦੀਆਂ ਰਵਾਇਤੀ ਖੁਸ਼ੀਆਂ ਤੇ ਪੰਜਾਬੀ ਸਭਿਆਚਾਰ ਦੀਆਂ ਰੰਗੀਨ ਝਲਕੀਆਂ ਦਰਮਿਆਨ ਭਾਰਤੀ ਜਨਤਾ ਪਾਰਟੀ ਵਲੋਂ ਐਨ. ਐਫ. ਐਲ. ਗੋਲਫ ਕਲੱਬ ਵਿਖੇ ਵਿਸ਼ੇਸ਼ ਤੀਜ ਉਤਸਵ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਗਿੱਧਾ ਪਾ ਕੇ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਰਵਾਇਤੀ ਪਹਿਰਾਵਿਆਂ ਅਤੇ ਪੰਜਾਬੀ ਲੋਕ ਸਭਿਆਚਾਰ ਨਾਲ ਸਜਿਆ ਸਮਾਗਮ ਪੂਰੀ ਤਰ੍ਹਾਂ ਉਤਸਵਮਈ ਮਾਹੌਲ ਵਿਚ ਰੰਗਿਆ ਰਿਹਾ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਮਹਿਲਾਵਾਂ ਨਾਲ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਸਮਾਜ ਦੀ ਤਰੱਕੀ ਦਾ ਅਹਿਮ ਆਧਾਰ ਹੈ। ਕੇਂਦਰ ਸਰਕਾਰ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ, ਉਨ੍ਹਾਂ ਦੇ ਸਨਮਾਨ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਭਿਆਚਾਰ ਅਤੇ ਰਵਾਇਤਾਂ ਨਾਲ ਜੁੜੇ ਅਜਿਹੇ ਸਮਾਗਮ ਸਮਾਜਿਕ ਸਾਂਝ, ਭਾਈਚਾਰੇ ਨੂੰ ਮਜਬੂਤ ਬਣਾਉਂਦੇ ਹਨ। ਇਸ ਮੌਕੇ ਕੌਂਸਲਰ ਮਮਤਾ ਕਪਿਲਾ, ਅਲਕਾ ਐਰੀ, ਸ਼ੋਭਾ ਰਾਣਾ, ਸਪਨਾ ਗੁਪਤਾ, ਕਸ਼ਮਾ ਸ਼ਰਮਾ, ਸੀਮਾ ਮੈਹਣ, ਸੁਲੇਖਾ ਸ਼ਰਮਾ, ਬਬਲੀ ਸ਼ਰਮਾ, ਸ਼ੀਲਾ ਬਾਲੀ, ਮੀਨੂ ਹੰਸ, ਰੰਜਨਾ ਬਜਾਜ ਅਤੇ ਸ਼ਿਵਾਨੀ ਸਿੰਘ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ। ਮਹਿਲਾਵਾਂ ਨੇ ਢੋਲ ਦੀ ਥਾਪ ’ਤੇ ਗਿੱਧਾ ਪੇਸ਼ ਕਰਦਿਆਂ ਪੰਜਾਬੀ ਲੋਕ ਵਿਰਸੇ ਦੀ ਅਮੀਰ ਪਰੰਪਰਾ ਨੂੰ ਜੀਵੰਤ ਕੀਤਾ। ਇਸ ਮੌਕੇ ਭਾਜਪਾ ਆਗੂ ਜਤਿੰਦਰ ਸਿੰਘ ਅਠਵਾਲ, ਰਾਕੇਸ਼ ਸ਼ਰਮਾ ਪਿੰਕੀ, ਕੌਂਸਲਰ ਡਾ. ਰਜਿੰਦਰ ਕੁਮਾਰ, ਹਰਮਨਜੀਤ ਸਿੰਘ ਪ੍ਰਿੰਸ, ਰਮਨ ਸ਼ਰਮਾ, ਹਰਪਾਲ ਰਾਣਾ, ਵਿਵੇਕ ਸ਼ਰਮਾ, ਮੁਕੇਸ਼ ਨੱਢਾ, ਰਜਿੰਦਰ ਹੰਸ, ਕਰਨ ਮੈਹਣ, ਮੋਹਿਤ ਸ਼ਰਮਾ ਢੇਰ , ਵਰਿੰਦਰ ਵਿੱਕੀ, ਕਰਨ ਵਰਮਾ, ਰਜਿੰਦਰ ਹੰਸ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਪੜ ’ਚ ਕਾਂਗਰਸ ਦੀ ਟਿਕਟ ’ਤੇ ਟਕਸਾਲੀਆ ਨੇ ਖੋਲ੍ਹਿਆ ਮੋਰਚਾ ‘’ਬਾਹਰੀ ਨਹੀਂ, ਲੋਕਲ ਤੇ ਟਕਸਾਲੀ ਕਾਂਗਰਸੀ ਨੂੰ ਮਿਲੇ ਮ... ਅਗਲੀ ਖ਼ਬਰ ਧੋਲਰਾਂ ਤੇ ਕਤਲੌਰ ਪਿੰਡਾਂ ਦੀਆਂ ਮੋਟਰਾਂ ਤੋਂ ਸਾਮਾਨ ਚੋਰੀ ਦੀਆਂ ਘਟਨਾਵਾਂ ਨੇ ਕਿਸਾਨਾਂ ਦੀ ਨੀਂਦ ਉਡਾਈ
Ad Position 24