23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਸਹੋਟਾ ਲਾਗੇ ਚਰਨ ਗੰਗਾ ਖੱਡ ਦੇ ਬੰਨ੍ਹ ਨੂੰ ਲੱਗੀ ਵੱਡੀ ਖ਼ਾਰ

ਸ੍ਰੀ ਅਨੰਦਪੁਰ ਸਾਹਿਬ, 22 ਅਗਸਤ (ਜੇ ਐਸ ਨਿੱਕੂਵਾਲ)- ਇੱਥੋਂ ਦੇ ਸੁੱਖ ਸਹਿਜ ਇੰਨਕਲੇਵ ਦੇ ਨਾਲ ਲੱਗਦੇ ਪਿੰਡ ਸਹੋਟਾ ਵਿਚੋਂ ਲੰਘ ਰਹੀ ਚਰਨ ਗੰਗਾ ਖੰਡ ਦੇ ਲਗਪਗ 100 ਫੁੱਟ ਲੰਬੇ ਬੰਨ੍ਹ ਨੂੰ ਪੈ ਰਹੀ ਭਾਰੀ ਬਰਸਾਤ ਦੌਰਾਨ ਖ਼ਾਰ ਲੱਗ ਗਈ ਹੈ, ਜਿਸ ਕਾਰਨ ਪਿੰਡ ਸਹੋਟਾ, ਮੀਆਂਪੁਰ ਹੇਠਲਾ, ਬਣੀ ਆਦਿ ਪਿੰਡਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂਕਿ ਪਿੰਡ ਸਹੋਟਾ ਵਿਖੇ ਵਿਰਾਸਤੀ ਖੇਡ ਅਖਾੜਾ ਤੇ ਗੁਰਮੁਖੀ ਵਿੱਦਿਅਕ ਬੁੰਗਾ ਚਲਾ ਰਹੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਵੀ ਵੱਡੇ ਨੁਕਸਾਨ ਦਾ ਖ਼ਦਸ਼ਾ ਜ਼ਾਹਿਰ ਕਰਦੇ ਹੋਏ ਇੱਕ ਪੱਤਰ ਸ੍ਰੀ ਅਨੰਦਪੁਰ ਸਾਹਿਬ ਦੇ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੂੰ ਦਿੱਤਾ ਹੈ।

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਦੇ ਸਹੋਟਾ ਪਿੰਡ ਵਿਚ ਚਰਨ ਗੰਗਾ ਖੱਡ ਦੇ ਸੁਰੱਖਿਆ ਬੰਨ੍ਹ ਨੂੰ ਲੱਗੇ ਕਟਾਅ ਸੰਬੰਧੀ ਜਾਣਕਾਰੀ ਦਿੰਦੇ ਹੋਏ। 23-08-2026
ਸ੍ਰੀ ਅਨੰਦਪੁਰ ਸਾਹਿਬ, 22 ਅਗਸਤ (ਜੇ ਐਸ ਨਿੱਕੂਵਾਲ)- ਇੱਥੋਂ ਦੇ ਸੁੱਖ ਸਹਿਜ ਇੰਨਕਲੇਵ ਦੇ ਨਾਲ ਲੱਗਦੇ ਪਿੰਡ ਸਹੋਟਾ ਵਿਚੋਂ ਲੰਘ ਰਹੀ ਚਰਨ ਗੰਗਾ ਖੰਡ ਦੇ ਲਗਪਗ 100 ਫੁੱਟ ਲੰਬੇ ਬੰਨ੍ਹ ਨੂੰ ਪੈ ਰਹੀ ਭਾਰੀ ਬਰਸਾਤ ਦੌਰਾਨ ਖ਼ਾਰ ਲੱਗ ਗਈ ਹੈ, ਜਿਸ ਕਾਰਨ ਪਿੰਡ ਸਹੋਟਾ, ਮੀਆਂਪੁਰ ਹੇਠਲਾ, ਬਣੀ ਆਦਿ ਪਿੰਡਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂਕਿ ਪਿੰਡ ਸਹੋਟਾ ਵਿਖੇ ਵਿਰਾਸਤੀ ਖੇਡ ਅਖਾੜਾ ਤੇ ਗੁਰਮੁਖੀ ਵਿੱਦਿਅਕ ਬੁੰਗਾ ਚਲਾ ਰਹੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਵੀ ਵੱਡੇ ਨੁਕਸਾਨ ਦਾ ਖ਼ਦਸ਼ਾ ਜ਼ਾਹਿਰ ਕਰਦੇ ਹੋਏ ਇੱਕ ਪੱਤਰ ਸ੍ਰੀ ਅਨੰਦਪੁਰ ਸਾਹਿਬ ਦੇ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੂੰ ਦਿੱਤਾ ਹੈ।ਭਾਈ ਮਨਧੀਰ ਸਿੰਘ, ਭਾਈ ਕਾਹਨ ਸਿੰਘ, ਸੁਖਦੇਵ ਸਿੰਘ ਮੀਕੇ ਆਦਿ ਨੇ ਦੱਸਿਆ ਕਿ ਬੀਤੇ ਦਿਨਾਂ ਵਿਚ ਹੋਈ ਭਾਰੀ ਬਰਸਾਤ ਕਾਰਨ ਚਰਨ ਗੰਗਾ ਖੱਡ ਦੇ ਨਾਲ ਬਣੇ ਸੁਰੱਖਿਆ ਬੰਨ੍ਹ ਵਿਚ ਭਾਰੀ ਕਟਾਅ ਹੋ ਗਿਆ ਹੈ। ਜਿਸ ਦੀ ਲੰਬਾਈ 100 ਫੁੱਟ ਦੇ ਕਰੀਬ ਬਣਦੀ ਹੈ। ਜਦੋਂਕਿ ਇਸ ਦੀ ਚੌੜਾਈ ਸਿਰਫ਼ ਤਿੰਨ ਤੋਂ ਚਾਰ ਫੁੱਟ ਹੀ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ ਫਿਰ ਤੋਂ ਤੇਜ਼ ਬਰਸਾਤ ਹੋਈ ਤਾਂ ਇਹ ਸੁਰੱਖਿਆ ਬੰਨ੍ਹਾਂ ਪੂਰੀ ਤਰ੍ਹਾਂ ਟੁੱਟ ਜਾਵੇਗਾ। ਜਿਸ ਨਾਲ ਇਹ ਪਾਣੀ ਆਸ ਪਾਸ ਦੇ ਕਈ ਪਿੰਡਾਂ ਦਾ ਭਾਰੀ ਨੁਕਸਾਨ ਕਰੇਗਾ।ਇਸ ਦੀ ਸੂਚਨਾ ਨਿਹੰਗ ਸਿੰਘ ਫ਼ੌਜਾਂ ਵਲੋਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਤਹਿਸੀਲ ਪ੍ਰਸ਼ਾਸਨ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵਿਭਾਗੀ ਟੀਮ ਵਲੋਂ ਵੀ ਚਰਨ ਗੰਗਾ ਖੱਡ ਦੇ ਪ੍ਰਭਾਵਿਤ ਬੰਨ੍ਹ ਦਾ ਦੌਰਾ ਕਰਕੇ ਕੰਮ ਨੂੰ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਤਾਂ ਜੋ ਇਲਾਕੇ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਬੁੰਗੜੀ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਖੇਡ ਸਹੂਲਤਾਂ ਸੰਬੰਧੀ ਵਿਧਾਇਕ ਚੱਢਾ ਨੇ ਕੀਤੀ ਮੀਟਿੰਗ
Ad Position 24