ਭਾਜਪਾ ਸੰਸਦੀ ਬੋਰਡ ਦੇ ਮੈਂਬਰ ਲਾਲਪੁਰਾ ਵਲੋਂ ਮ੍ਰਿਤਕ ਡੀ. ਆਈ. ਜੀ. ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਸ੍ਰੀ ਅਨੰਦਪੁਰ ਸਾਹਿਬ, 22 ਅਗਸਤ (ਕਰਨੈਲ ਸਿੰਘ)-ਭਾਜਪਾ ਸੰਸਦੀ ਬੋਰਡ ਦੇ ਕੌਮੀ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਇਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਆਈ. ਟੀ.
ਸ੍ਰੀ ਅਨੰਦਪੁਰ ਸਾਹਿਬ, 22 ਅਗਸਤ (ਕਰਨੈਲ ਸਿੰਘ)-ਭਾਜਪਾ ਸੰਸਦੀ ਬੋਰਡ ਦੇ ਕੌਮੀ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਇਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਆਈ. ਟੀ. ਬੀ. ਪੀ. ਦੇ ਡੀ. ਆਈ. ਜੀ. ਪਰਮਿੰਦਰ ਸਿੰਘ ਦੇ ਬਜੁਰਗ ਮਾਤਾ ਸਵਰਨ ਕੌਰ, ਪਤਨੀ ਸਰਬਜੀਤ ਕੌਰ ਤੋਂ ਇਲਾਵਾ ਭਰਾ ਹਰਿੰਦਰ ਸਿੰਘ, ਕਮਾਂਡੇਂਟ ਜਸਵਿੰਦਰ ਸਿੰਘ, ਲੈਕ: ਤੇਜਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰਾਂ ਤੇ ਪ੍ਰਭਸ਼ਿਮਰਨ ਸਿੰਘ ਅਤੇ ਇੱਕਜੋਤ ਸਿੰਘ ਨਾਲ ਦੁੱਖ ਸਾਂਝਾ ਕੀਤਾ। ਬਾਅਦ ਵਿਚ ਲਾਲਪੁਰਾ ਨੇ ਗੱਲ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਜਿਸ ਲਈ ਉਹ ਉਦਮ ਕਰ ਰਹੇ ਹਨ। ਪਰ ਇਹ ਦੇਖਣਾ ਜ਼ਰੂਰੀ ਹੈ ਕਿ ਉਨ੍ਹਾਂ ਖ਼ਿਲਾਫ਼ ਕਿਹੜੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਜਾਬ ਵਿਚ ਜੋ ਘਟਨਾਕ੍ਰਮ ਵਾਪਰਿਆ ਹੈ, ਉਹ ਬਹੁਤ ਹੀ ਗਲਤ ਹੈ। ਲਾਲਪੁਰਾ ਨੇ ਕਿਹਾ ਕਿ ਕਾਂਗਰਸ ਦਾ ਆਚਰਨ ਬਹੁਤ ਹੀ ਮਾੜਾ ਹੈ। ਦੇਸ਼ ਵਿਚ ਸਿੱਖਾਂ ਦਾ ਜਿਨ੍ਹਾਂ ਨੁਕਸਾਨ ਹੋਇਆ ਉਹ ਕਾਂਗਰਸ ਪਾਰਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਤੇ ਸਿੱਖਾਂ ਦਾ ਨੁਕਸਾਨ ਕਰਨ ਦਾ ਕੰਮ ਕਾਂਗਰਸ ਵਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਆਜਾਦੀ ਤੋਂ ਬਾਅਦ ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਦਖਲ-ਅੰਦਾਜੀ ਕੀਤੀ। ਉਹ ਲੋਕਾਂ ਸਾਹਮਣੇ ਜੱਗ ਜਾਹਿਰ ਹੈ। ਲਾਲਪੁਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਬੀਤੇ ਪੰਜ ਸਾਲਾਂ ਤੋਂ ਸਾਡੇ ਆਰਥਿਕ ਸਾਧਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਤੇ ਵਿਵਸਥਾ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਹਿਤਰੀ ਅਤੇ ਤਰੱਕੀ ਲਈ ਭਾਜਪਾ ਨੂੰ ਇੱਕ ਮੌਕਾ ਦਿੱਤਾ ਜਾਵੇ। ਇਸ ਮੌਕੇ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ, ਦਲਜੀਤ ਸਿੰਘ ਕੱਕਲ, ਕ੍ਰਿਸ਼ਨ ਕੁਮਾਰ ਅੱਤਰੀ ਆਦਿ ਵੀ ਹਾਜ਼ਰ ਸਨ।