29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬ ’ਚ ਸੋਲਰ ਲਵਾਉਣ ਵਾਲੇ ਗਾਹਕ ਤੇ ਡੀਲਰਾਂ ਨੂੰ ਨਹੀਂ ਸਮਝ ਆ ਰਹੀ ਬਿਲਿੰਗ ਪ੍ਰਕਿਰਿਆ, ਲੋਕੀਂ ਹੋ ਰਹੇ ਹਨ ਖੱਜਲ ਖੁਆਰ

ਮੋਰਿੰਡਾ, 28 ਅਗਸਤ (ਤਰਲੋਚਨ ਸਿੰਘ ਕੰਗ)- ਭਾਰਤ ਵਿਚ ਸੋਲਰ ਊਰਜਾ ਇਕ ਵੱਡੀ ਊਰਜਾ ਉੱਭਰ ਕੇ ਸਾਹਮਣੇ ਆਈ ਹੈ, ਕਿਉਂਕਿ ਭਾਰਤ ਵਿਚ ਸੋਲਰ ਊਰਜਾ ਨੂੰ ਪੈਦਾ ਕਰਨ ਲਈ ਬਹੁਤ ਅਨੁਕੂਲ ਮੌਸਮ ਹੈ। ਵੈਸੇ ਵੀ ਦੇਸ਼ ਦੀ ਸਰਕਾਰ ਸੋਲਰ ਇੰਡਸਟਰੀ ਨੂੰ ਬਹੁਤ ਉਤਸ਼ਾਹ ਕਰ ਰਹੀ ਹੈ ਤੇ ਆਉਣ ਵਾਲਾ ਭਵਿੱਖ ਵੀ ਸੋਲਰ ਊਰਜਾ ਤੇ ਨਿਰਭਰ ਹੋਣ ਜਾ ਰਿਹਾ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਤੇ ਲੋਕਾਂ ਦਾ ਰੁਝਾਨ ਇਲੈਕਟ੍ਰਿਕ ਵਾਹਨਾਂ ਵੱਲ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-08-2026
ਮੋਰਿੰਡਾ, 28 ਅਗਸਤ (ਤਰਲੋਚਨ ਸਿੰਘ ਕੰਗ)- ਭਾਰਤ ਵਿਚ ਸੋਲਰ ਊਰਜਾ ਇਕ ਵੱਡੀ ਊਰਜਾ ਉੱਭਰ ਕੇ ਸਾਹਮਣੇ ਆਈ ਹੈ, ਕਿਉਂਕਿ ਭਾਰਤ ਵਿਚ ਸੋਲਰ ਊਰਜਾ ਨੂੰ ਪੈਦਾ ਕਰਨ ਲਈ ਬਹੁਤ ਅਨੁਕੂਲ ਮੌਸਮ ਹੈ। ਵੈਸੇ ਵੀ ਦੇਸ਼ ਦੀ ਸਰਕਾਰ ਸੋਲਰ ਇੰਡਸਟਰੀ ਨੂੰ ਬਹੁਤ ਉਤਸ਼ਾਹ ਕਰ ਰਹੀ ਹੈ ਤੇ ਆਉਣ ਵਾਲਾ ਭਵਿੱਖ ਵੀ ਸੋਲਰ ਊਰਜਾ ਤੇ ਨਿਰਭਰ ਹੋਣ ਜਾ ਰਿਹਾ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਤੇ ਲੋਕਾਂ ਦਾ ਰੁਝਾਨ ਇਲੈਕਟ੍ਰਿਕ ਵਾਹਨਾਂ ਵੱਲ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਪੂਰੇ ਦੇਸ਼ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੋਲਰ ਊਰਜਾ ਦਾ ਲਾਹਾ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜ ਜਿਆਦਾ ਲੈ ਰਹੇ ਹਨ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਕੰਮ ਕਰ ਰਹੀਆਂ ਹਨ। ਭਾਵੇਂ ਪੰਜਾਬ ਵਿਚ ਪੰਜਾਬ ਦੇ ਲੋਕੀ ਆਪਣੇ ਬਲਬੂਤੇ ਤੇ ਚਾਹੇ ਟਿਊਬਲ ਕੁਨੈਕਸ਼ਨਾਂ ਦੀ ਗੱਲ ਹੋਵੇ, ਚਾਹੇ ਘਰਾਂ ਤੇ ਸੋਲਰ ਲਵਾਉਣ ਦੀ ਗੱਲ ਹੋਵੇ, ਇਹ ਸਭ ਕਾਫ਼ੀ ਤੇਜੀ ਨਾਲ ਅੱਗੇ ਵਧ ਰਹੇ ਹਨ। ਪ੍ਰੰਤੂ ਪੰਜਾਬ ਵਿਚ ਪੀ.ਐਸ.ਪੀ.ਸੀ.ਐਲ. ਵਿਭਾਗ ਵਲੋਂ ਸੋਲਰ ਲਵਾਉਣ ਵਾਲੇ ਖਪਤਕਾਰਾਂ ਨੂੰ ਸਹੂਲਤਾਂ ਦੇਣ ਲਈ ਬਹੁਤ ਘੱਟ ਕੰਮ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਲਰ ਐਸੋਸੀਏਸ਼ਨ ਮੋਰਿੰਡਾ ਦੇ ਜਨਰਲ ਸਕੱਤਰ ਸ਼ੇਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਜਿਆਦਾਤਰ ਖੇਤਾਂ ’ਚ ਟਿਊਬਵੈੱਲਾਂ ਲਈ, ਘਰਾਂ ਵਿਚ ਔਨਗਰਿੱਡ ਸਿਸਟਮ, ਆਫ ਗਰਿੱਡ ਤੇ ਹਾਈਬ੍ਰਿਡ ਸਿਸਟਮ ਲਗਾਏ ਜਾ ਰਹੇ ਹਨ। ਜਿੱਥੋਂ ਤੱਕ ਪੰਜਾਬ ਸਰਕਾਰ ਤੇ ਪੀ.ਐਸ.ਪੀ.ਸੀ.ਐਲ. ਦੇ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਗੱਲ ਆਉਂਦੀ ਹੈ, ਉਸ ਵਿਚ ਕਈ ਤਰੁੱਟੀਆਂ ਹਨ । ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿਚ ਸੋਲਰ ਬਾਰੇ ਜਾਣਕਾਰੀ ਦੇਣ ਲਈ ਸਿਰਫ ਇਕ ਐਸ.ਡੀ.ਓ. ਪਟਿਆਲੇ ਲਗਾਇਆ ਹੋਇਆ ਹੈ। ਸਬੰਧਿਤ ਦਫ਼ਤਰਾਂ ਵਿਚ ਜਿਆਦਾਤਰ ਕਰਮਚਾਰੀਆਂ ਨੂੰ ਇਸਦੀ ਰੀਡਿੰਗ ਨਹੀਂ ਲੈਣੀ ਆਉਂਦੀ। ਕਦੇ ਰੀਡਿੰਗ ਗ਼ਲਤ ਹੋਣ ਨਾਲ ਸੋਲਰ ਲਵਾਉਣ ਉਪਰੰਤ ਵੀ ਖਪਤਕਾਰਾਂ ਨੂੰ ਬਹੁਤ ਵੱਡੇ ਵੱਡੇ ਬਿੱਲ ਆ ਜਾਂਦੇ ਹਨ। ਸਬੰਧਿਤ ਦਫਤਰਾਂ ਵਿਚ ਕਦੇ ਸੈਪ ਸਿਸਟਮ ਨਹੀਂ ਚੱਲਦਾ, ਕਦੇ ਮੀਟਰ ਆਨਲਾਈਨ ਨਹੀਂ ਹੁੰਦੇ, ਕਈ ਵਾਰੀ ਤਾਂ ਛੇ-ਛੇ ਮਹੀਨੇ ਮੀਟਰ ਆਨਲਾਈਨ ਨਾ ਹੋਣ ਕਾਰਨ ਗਾਹਕਾਂ ਨੂੰ ਸੋਲਰ ਲਵਾਉਣ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ। ਮੀਟਰ ਲਾਉਣ ਵਿੱਚ ਬਹੁਤ ਦੇਰੀ ਹੁੰਦੀ ਹੈ। ਕਦੇ ਮੀਟਰ ਪਿੱਛੋਂ ਬੰਦ ਹੋ ਜਾਂਦੇ ਹਨ। ਸ਼ੇਰ ਸਿੰਘ ਦਾ ਕਹਿਣਾ ਹੈ ਕਿ ਸੋਲਰ ਇੱਕ ਅਜਿਹਾ ਉਪਕਰਨ ਹੈ ਜੋ ਕਿ ਆਪਣੀ ਕੀਮਤ ਤਿੰਨ ਸਾਲਾਂ ਵਿਚ ਪੂਰੀ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਸੋਲਰ ਉਦਯੋਗ ਨੂੰ ਹੋਰ ਵਧਾਉਣਾ ਚਾਹੁੰਦੀ ਹੈ ਤੇ ਬਿਜਲੀ ਦਾ ਲੋਡ ਘਟਾਉਣਾ ਚਾਹੁੰਦੀ ਹੈ ਤਾਂ ਹਰ ਬਿਜਲੀ ਦਫਤਰ ਵਿਚ ਸੋਲਰ ਮਾਹਿਰ ਲਗਾਉਣਾ ਚਾਹੀਦਾ ਹੈ। ਤਾਂ ਜੋ ਗਾਹਕਾਂ ਅਤੇ ਸੋਲਰ ਲਾਉਣ ਵਾਲਿਆਂ ਨੂੰ ਕੋਈ ਸਮੱਸਿਆ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਕਰਨੈਲ ਸਿੰਘ ਬਜਰੂੜ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਥਕ ਕੌਂਸਲ ਦੇ ਮੈਂਬਰ ਬਣੇ ਅਗਲੀ ਖ਼ਬਰ ਹਿੰਦੁਸਤਾਨ ਪੈਟਰੋਲੀਅਮ ਨੇ 10 ਕਿ: ਗ੍ਰਾਮ ਗੈਸ ਵਾਲਾ ਫਾਈਬਰ ਗੈਸ ਸਿਲੰਡਰ ਕੀਤਾ ਜਾਰੀ
Ad Position 24