30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕਾਂਗਰਸੀ ਆਗੂ ਨੇ ਫ਼ੈਕਟਰੀ ਦੇ ਪ੍ਰਬੰਧਕਾਂ ’ਤੇ ਨਿਯਮਾਂ ਅਨੁਸਾਰ ਕੰਮ ਨਾ ਕਰਨ ਦੇ ਲਗਾਏ ਦੋਸ਼

ਪੁਰਖਾਲੀ, 26 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)-ਜ਼ਿਲ੍ਹਾ ਯੂਥ ਕਾਂਗਰਸ ਰੋਪੜ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਕਿਹਾ ਕਿ ਪੁਰਖਾਲੀ ਦੀ ਇਕ ਫ਼ੈਕਟਰੀ ਪ੍ਰਬੰਧਕਾਂ ’ਤੇ ਨਿਯਮਾਂ ਅਨੁਸਾਰ ਕੰਮ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਕਤ ਫ਼ੈਕਟਰੀ ਦੀਆਂ ਗੱਡੀਆਂ ਸੜਕ ’ਤੇ ਹੀ ਖੜ੍ਹੀਆ ਹੁੰਦੀਆਂ ਹਨ ਅਤੇ ਇਸ ਨਾਲ ਦੋ ਤਿੰਨ ਵੱਡੇ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 30-08-2026
ਪੁਰਖਾਲੀ, 26 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)-ਜ਼ਿਲ੍ਹਾ ਯੂਥ ਕਾਂਗਰਸ ਰੋਪੜ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਕਿਹਾ ਕਿ ਪੁਰਖਾਲੀ ਦੀ ਇਕ ਫ਼ੈਕਟਰੀ ਪ੍ਰਬੰਧਕਾਂ ’ਤੇ ਨਿਯਮਾਂ ਅਨੁਸਾਰ ਕੰਮ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਕਤ ਫ਼ੈਕਟਰੀ ਦੀਆਂ ਗੱਡੀਆਂ ਸੜਕ ’ਤੇ ਹੀ ਖੜ੍ਹੀਆ ਹੁੰਦੀਆਂ ਹਨ ਅਤੇ ਇਸ ਨਾਲ ਦੋ ਤਿੰਨ ਵੱਡੇ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਫੈਕਟਰੀ ਲਾਉਣ ਤੋਂ ਪਹਿਲਾਂ ਸਰਵਿਸ ਰੋਡ ਬਣਾਉਣਾ ਜ਼ਰੂਰੀ ਹੁੰਦਾ ਹੈ, ਪਰ ਪੁਰਖਾਲੀ ਦੀ ਫੈਕਟਰੀ ਵਲੋਂ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਗੱਡੀਆਂ ਸੜਕ ’ਤੇ ਹੀ ਖੜ੍ਹੀਆ ਕੀਤੀਆਂ ਜਾ ਰਹੀਆਂ ਹਨ ਅਤੇ ਸਰਵਿਸ ਰੋਡ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜੀ ਵੱਡੀ ਗੱਲ ਇਹ ਹੈ ਕਿ ਸ਼ਰਾਬ ਫੈਕਟਰੀ ਦਾ ਵੇਸਟ ਪਾਣੀ ਕਿਥੇ ਸੁੱਟਿਆ ਜਾ ਰਿਹਾ ਹੈ। ਇਸ ਬਾਰੇ ਫੈਕਟਰੀ ਮਾਲਕਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਸ਼ਰਾਬ ਫੈਕਟਰੀ ਤੋਂ ਪਾਣੀ ਦੀ ਵਰਤੋਂ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਫੈਕਟਰੀ ਲਈ ਗੱਡੀਆਂ ਵਾਸਤੇ ਅਲੱਗ ਪਾਰਕਿੰਗ ਬਣਾਈ ਜਾਵੇ। ਇਸ ਮੌਕੇ ਨਿਰਮਲ ਸਿੰਘ ਸਰਪੰਚ ਪੁਰਖਾਲੀ, ਹਰਪ੍ਰੀਤ ਸਿੰਘ ਹਿਰਦਾਪੁਰ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਗਰਸ, ਲਖਵੰਤ ਸਿੰਘ ਹਿਰਦਾਪੁਰ ਜਰਨਲ ਸੈਕਟਰੀ ਐਸ. ਸੀ. ਵਿੰਗ ਪੰਜਾਬ, ਸੁਖਵਿੰਦਰ ਸਿੰਘ ਬਿੰਦਰੱਖ ਵਾਈਸ ਪ੍ਰਧਾਨ ਇੰਟਕ, ਕਾਲਾ ਸਿੰਘ ਪੁਰਖਾਲੀ, ਸੋਹਣ ਸਿੰਘ ਬਿੰਦਰੱਖ ਅਮਨ ਹਰੀਪੁਰ, ਪ੍ਰਿੰਸ ਹਰੀਪਰ ਯੂਥ ਕਾਗਰਸ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਆਗੂਆਂ ਨੇ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਕੀਤੀ ਅਰਦਾਸ
Ad Position 24