30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਤਣਾਅ ਪੂਰਨ ਮਾਹੌਲ ਵਿਚ ਹੋਈ ਸ੍ਰੀ ਦਸਮੇਸ਼ ਅਕੈਡਮੀ ਟਰੱਸਟ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਜੇ. ਐਸ.

Ad Position 21
No active advertisement
ਅਜੀਤ ਡੈਸਕ 30-08-2026
ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਜੇ. ਐਸ. ਨਿੱਕੂਵਾਲ)-ਕਥਿਤ ਫਰਜ਼ੀ ਡਿਗਰੀ ਮਾਮਲੇ ਵਿਚ ਜੇਲ੍ਹ ਅਧੀਨ ਸ੍ਰੀ ਦਸਮੇਸ਼ ਅਕੈਡਮੀ ਦੀ ਪ੍ਰਿੰਸੀਪਲ ਸੋਨੂੰ ਵਾਲੀਆ ਨੂੰ ਸ੍ਰੀ ਦਸਮੇਸ਼ ਅਕੈਡਮੀ ਟਰੱਸਟ ਵਲੋਂ ਮੀਟਿੰਗ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨ੍ਹਾਂ ਅਕੈਡਮੀ ਦੀ ਬਿਹਤਰੀ ਲਈ ਨਾਭਾ ਸਕੂਲ ਵਿਖੇ ਤਾਇਨਾਤ ਬੇਅੰਤ ਸਿੰਘ ਨੂੰ ਅਕੈਡਮੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਥਿਤ ਫਰਜ਼ੀ ਡਿਗਰੀ ਮਾਮਲੇ ਵਿਚ ਜੇਲ੍ਹ ਅਧੀਨ ਸ੍ਰੀ ਦਸਮੇਸ਼ ਅਕੈਡਮੀ ਦੀ ਪ੍ਰਿੰਸੀਪਲ ਸੋਨੂੰ ਵਾਲੀਆ ਦੇ ਖ਼ਿਲਾਫ਼ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਥਾਣੇ ਵਿਚ ਦਰਜ ਹੋਏ ਮਾਮਲੇ ਤੋਂ ਬਾਅਦ ਸ੍ਰੀ ਦਸਮੇਸ਼ ਅਕੈਡਮੀ ਟਰੱਸਟ ਦੀ ਪਲੇਠੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਕੀਤੀ ਗਈ। ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਮਾਹੌਲ ਇਕਦਮ ਤਣਾਅ ਪੂਰਨ ਹੋ ਗਿਆ, ਜਿਸ ਦੌਰਾਨ ਮਾਪਿਆਂ ਤੇ ਅਕੈਡਮੀ ਸਟਾਫ ਵਲੋਂ ਸਮੂਹ ਟਰੱਸਟੀਆਂ ਨੂੰ ਅਕੈਡਮੀ ਦੇ ਅੰਦਰ ਹੀ ਕੁੱਝ ਸਮੇਂ ਲਈ ਨਜ਼ਰਬੰਦ ਕਰ ਦਿੱਤਾ। ਇਲਾਕਾ ਵਾਸੀਆਂ ਵਿਚ ਰਾਜਪਾਲ ਮੋਹੀਵਾਲ, ਚੌਧਰੀ ਰਤਨ ਕੁਮਾਰ ਧਨੇੜਾ, ਸ਼ਮਸ਼ੇਰ ਸਿੰਘ ਲਖੇੜ, ਚੌਧਰੀ ਗੁਰਨਾਮ ਸਿੰਘ, ਸਰਪੰਚ ਬਲਵਿੰਦਰ ਸਿੰਘ ਝਿੰਜੜੀ, ਨਾਜਰ ਸਿੰਘ ਸ਼ਾਹਪੁਰ, ਕਪਿਲ ਮਹਿੰਦਲੀ, ਰਾਣਾ ਸਤਵੀਰ ਸਿੰਘ, ਜਤਿੰਦਰਪਾਲ ਸ਼ਰਮਾ, ਪਾਲੀ ਗੋਰਸੀ, ਬੱਬੂ ਬੇਦੀ, ਪ੍ਰਦੀਪ ਕੋਟਲਾ, ਅਕੈਡਮੀ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਆਦਿ ਦੀ ਮੰਗ ਸੀ ਕਿ ਪ੍ਰਿੰਸੀਪਲ ਸੋਨੂੰ ਵਾਲੀਆ ਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਜਾਵੇ। ਇਸ ਤੋਂ ਬਿਨ੍ਹਾ ਪ੍ਰਿੰਸੀਪਲ ਵਾਲੀਆ ਨਾਲ ਕੋਆਰਡੀਨੇਟਰ ਵਜੋਂ ਕੰਮ ਕਰ ਰਹੇ ਭਾਰਤ ਭੂਸ਼ਣ ਤੇ ਦੋ ਹੋਰ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਸਖ਼ਤ ਸ਼ਬਦਾਂ ਵਿਚ ਕੀਤੀ ਗਈ। ਇਸ ਤੋਂ ਬਾਅਦ ਇਲਾਕਾ ਵਾਸੀ, ਮਾਪਿਆਂ ਤੇ ਅਕੈਡਮੀ ਸਟਾਫ ਵਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਸਥਿਤੀ ਵਿਗੜਦੀ ਦੇਖ ਥਾਣਾ ਮੁਖੀ ਜਤਿਨ ਕਪੂਰ ਤੇ ਚੌਕੀ ਇੰਚਾਰਜ ਜਸਮੇਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ।ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵਲੋਂ ਅਕੈਡਮੀ ਟਰੱਸਟ ਨਾਲ ਦੁਬਾਰਾ ਮੀਟਿੰਗ ਕਰਵਾਈ ਗਈ। ਦੇਰ ਰਾਤ ਚੱਲੀ ਮੀਟਿੰਗ ਵਿਚ ਸਹਿਮਤੀ ਬਣੀ ਕਿ ਪ੍ਰਿੰਸੀਪਲ ਸੋਨੂੰ ਵਾਲੀਆ ਦੀ ਅਕੈਡਮੀ ਵਿਚ ਦੁਬਾਰਾ ਪ੍ਰਿੰਸੀਪਲ ਵਜੋਂ ਨਿਯੁਕਤੀ ਨਹੀਂ ਹੋਵੇਗੀ। ਇਸ ਤੋਂ ਬਿਨ੍ਹਾਂ ਪ੍ਰਿੰਸੀਪਲ ਵਾਲੀਆ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਕੁਝ ਹੀ ਦਿਨਾਂ ਵਿਚ ਜਾਂਚ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਚੇਅਰਮੈਨ ਰੱਖੜਾ ਨੇ ਬਾਅਦ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਵਾਲੀਆ ਨੂੰ ਮੁਅੱਤਲ ਕਰਕੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਜਾਂਚ ਰਿਪੋਰਟ ਤੋਂ ਬਾਅਦ ਉਸ ਨੂੰ ਬਜਤਰਫ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੂੰ ਅਕੈਡਮੀ ਦਾ ਨਵਾਂ ਡਾਇਰਕੈਟਰ ਲਗਾ ਦਿੱਤਾ ਗਿਆ ਹੈ ਜਦਕਿ ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਬਾ ਨੂੰ ਸਸਥਾ ਦਾ ਨਵਾਂ ਮੈਂਬਰ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਨਾਲ ਹੀ ਮਾਪਿਆਂ, ਸਟਾਫ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸ੍ਰੀ ਦਸਮੇਸ਼ ਅਕੈਡਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਬਣਾਈ ਹੋਈ ਮਹਾਨ ਵਿਦਿਅਕ ਸੰਸਥਾ ਹੈ, ਜਿਸ ਦੀ ਤਰੱਕੀ ਲਈ ਸਾਰੇ ਇਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਨਾਲ ਹੀ ਮੁਲਾਜਮਾ ਨੂੰ ਕਿਹਾ ਕਿ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਟਰੱਸਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਸਕੱਤਰ ਦਰਬਾਰਾ ਸਿੰਘ ਗੁਰੂ, ਮੈਂਬਰ ਸਕੱਤਰ ਐਡ. ਇੰਦਰਪ੍ਰੀਤ ਸਿੰਘ, ਸਤਵਿੰਦਰ ਕੌਰ ਧਾਲੀਵਾਲ, ਵਿਸ਼ਾਲ ਸਿੰਘ, ਜਰਨੈਲ ਸਿੰਘ ਬਾਹਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਵੇਲੀ ਖ਼ੁਰਦ ਵਾਸੀਆਂ ਲਈ ਵਾਟਰ ਟੈਂਕਰ ਦੇ ਨਾਲ ਫਾਇਰ ਕੰਟਰੋਲ ਸਿਸਟਮ ਭੇਟ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਸ਼ਲ ਖੇੜੀ ਸਲਾਬਤਪੁਰ ਦੀ ਮੀਟਿੰਗ
Ad Position 24