30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ‘ਏ.ਆਈ. ਫਿਊਜ਼ਨ-2026’ ਵਰਕਸ਼ਾਪ ਕਰਵਾਈ

ਪੁਰਖਾਲੀ, 29 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਆਈ. ਈ.

Ad Position 21
No active advertisement
ਅਜੀਤ ਡੈਸਕ 30-08-2026
ਪੁਰਖਾਲੀ, 29 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ, ਰੋਪੜ ਵਿਖੇ ‘’ਏ.ਆਈ. ਫਿਊਜ਼ਨ-2026: ਮਰਨਸਟੈਕ ਅਤੇ ਜਨਰੇਟਿਵ ਏ.ਆਈ. ਨਾਲ ਬੁੱਧੀਮਾਨ ਵੈੱਬ ਐਪਲੀਕੇਸ਼ਨਾਂ ਦਾ ਨਿਰਮਾਣ” ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਜਾਣਕਾਰੀ ਸਾਂਝੀ ਕਰਦਿਆਂ ਡਾ. ਤਰਨਜੀਤ ਕੌਰ, ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਵੈੱਬ ਡਿਵੈਲਪਮੈਂਟ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਜਨਰੇਟਿਵ ਏ.ਆਈ. ਦੀਆਂ ਨਵੀਆਂ ਤਕਨੀਕਾਂ ਨਾਲ ਜਾਣੂੰ ਕਰਵਾਉਣਾ ਸੀ। ਵਰਕਸ਼ਾਪ ਦੌਰਾਨ ਤਨਿਸ਼ਕ ਮਿਸ਼ਰਾ, ਸਾਫ਼ਟਵੇਅਰ ਡਿਵੈਲਪਰ ਅਤੇ ਆਈ.ਟੀ. ਟਰੇਨਰ ਐਸਪਲੈਨ ਟੈਕਨਾਲੋਜੀਜ਼ ਐਂਡ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਨੇ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨਾਲ ਆਪਣਾ ਤਕਨੀਕੀ ਗਿਆਨ ਅਤੇ ਅਨੁਭਵ ਸਾਂਝਾ ਕੀਤਾ। ਉਨ੍ਹਾਂ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਇੰਟਰਨੈੱਟ ਦੀ ਕਾਰਗੁਜ਼ਾਰੀ, ਮਰਨਸਟੈਕਸ, ਮੋਂਗੋਡੀਬੀ, ਐਕਸਪ੍ਰੈੱਸ.ਜੇਐਸ, ਰੀਐਕਟ ਅਤੇ ਨੋਡ.ਜੇਐਸ, ਏ.ਆਈ., ਜਨਰੇਟਿਵ ਏ.ਆਈ. ਵੱਡੇ ਭਾਸ਼ਾਈ ਮਾਡਲ ਅਤੇ ਰਿਟਰੀਵਲ-ਆਗਮੈਂਟਡ ਜਨਰੇਸ਼ਨ ਆਦਿ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਵਿਦਿਆਰਥੀਆਂ ਦੀ ਸਿੱਖਿਆ ਅਤੇ ਸਮਝ ਦਾ ਮੁਲਾਂਕਣ ਕਰਨ ਲਈ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਕੁਇਜ਼ ਮੁਕਾਬਲੇ ਵਿਚ ਸਾਹਿਲ ਨੇ ਪਹਿਲਾ, ਓਮ ਨੇ ਦੂਜਾ ਅਤੇ ਅਨੁਰਾਗ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਐਸ.ਐਸ. ਬਿੰਦਰਾ, ਡਾਇਰੈਕਟਰ (ਅਕਾਦਮਿਕ) ਡਾ. ਗੁਰਪ੍ਰੀਤ ਸਿੰਘ ਨੇ ਤਨਿਸ਼ਕ ਮਿਸ਼ਰਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਾਲ ਅਰੋੜਾ, ਉਂਕਾਰ ਸਿੰਘ, ਜਤਿੰਦਰ ਕੁਮਾਰ, ਨਿਲੇਸ਼ਵਰ ਟਾਕ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਰਾਜੇਵਾਲ ਵਲੋਂ ਐਸ. ਡੀ. ਐਮ. ਨੂੰ ਮੰਗ ਪੱਤਰ ਅਗਲੀ ਖ਼ਬਰ ਕਬੱਡੀ ਖਿਡਾਰੀਆਂ ਦਾ ਸਕੂਲ ਪੁੱਜਣ ’ਤੇ ਵਿਸ਼ੇਸ਼ ਸਨਮਾਨ
Ad Position 24