ਸ੍ਰੀ ਕੀਰਤਪੁਰ ਸਾਹਿਬ ਦੇ ਦਬੂੜ ਵਿਖੇ ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਖੱਟੜਾ ਤੇ ਹੋਰ।
ਸਰਕਾਰੀ ਆਈ.ਟੀ.ਆਈ. ਦਬੂੜ ਵਿਖੇ ਵਿਦਿਆਰਥੀਆਂ ਨੂੰ ਦਾਖ਼ਲੇ ਦਾ ਦਿੱਤਾ ਆਖ਼ਰੀ ਮੌਕਾ
ਸ੍ਰੀ ਕੀਰਤਪੁਰ ਸਾਹਿਬ, 30 ਅਗਸਤ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਇੱਥੋਂ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦਬੂੜ ਵਿਚ ਪੰਜਾਬ ਸਰਕਾਰ ਵਲੋਂ ਇਲਾਕੇ ਦੇ ਵਿਦਿਆਰਥੀਆਂ ਨੂੰ ਦਾਖ਼ਲੇ ਦਾ ਆਖ਼ਰੀ ਮੌਕਾ ਦਿੱਤਾ ਗਿਆ ਹੈ। ਤਾਂ ਜੋ ਵਿਦਿਆਰਥੀ ਇਸ ਦਾ ਲਾਭ ਲੈ ਸਕਣ।
ਸ੍ਰੀ ਕੀਰਤਪੁਰ ਸਾਹਿਬ, 30 ਅਗਸਤ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਇੱਥੋਂ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦਬੂੜ ਵਿਚ ਪੰਜਾਬ ਸਰਕਾਰ ਵਲੋਂ ਇਲਾਕੇ ਦੇ ਵਿਦਿਆਰਥੀਆਂ ਨੂੰ ਦਾਖ਼ਲੇ ਦਾ ਆਖ਼ਰੀ ਮੌਕਾ ਦਿੱਤਾ ਗਿਆ ਹੈ।ਤਾਂ ਜੋ ਵਿਦਿਆਰਥੀ ਇਸ ਦਾ ਲਾਭ ਲੈ ਸਕਣ।ਇਸ ਸਬੰਧੀ ਪ੍ਰਿੰਸੀਪਲ ਸੁਰਜੀਤ ਸਿੰਘ ਖੱਟੜਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਸਰਕਾਰੀ ਆਈ.ਟੀ.ਆਈ. ਵਿਚ ਨਵੇਂ ਯੁੱਗ ਨਾਲ ਸਬੰਧਿਤ ਮਸ਼ੀਨਰੀ ਲੱਗ ਚੁੱਕੀ ਹੈ।ਜਿਸ ਉੱਤੇ ਸੂਬਾ ਸਰਕਾਰ ਵਲੋਂ ਕਰੋੜਾ ਰੁਪਏ ਖ਼ਰਚ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਵਿਚ ਦਾਖ਼ਲਿਆਂ ਦਾ ਅੰਤਿਮ ਪੜਾਅ 5 ਸਤੰਬਰ ਨੂੰ ਸਮਾਪਤ ਹੋਣ ਜਾ ਰਿਹਾ ਹੈ । ਜਿਸ ਤਹਿਤ ਪਹਿਲ ਆਓ, ਪਹਿਲਾਂ ਪਾਓ ਨਾਅਰੇ ਰਾਹੀਂ ਦਾਖਲਾ ਹੋਵੇਗਾ । ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿਚ ਪਲੰਬਰ, ਵੈਲਡਰ, ਇਲੈਕਟ੍ਰੀਕਲ ਗੱਡਿਆਂ ਦੇ ਮਕੈਨਿਕ, ਇਲੈਕਟ੍ਰੀਅਸ਼ਨ, ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਰ ਆਦਿ ਦੇ ਕੋਰਸ ਚੱਲ ਰਹੇ ਹਨ । ਜਿਨ੍ਹਾਂ ਵਿਚੋਂ ਕੁੱਝ ਸੀਟਾਂ ਖ਼ਾਲੀ ਹਨ।ਇਸ ਮੌਕੇ ਗੁਰਮੇਲ ਸਿੰਘ, ਜਗਜੀਤ ਸਿੰਘ, ਪਰਮਿੰਦਰ ਸਿੰਘ, ਗਗਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਆਦਿ ਸਟਾਫ਼ ਹਾਜ਼ਰ ਸੀ।