07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੰਤ ਬਾਬਾ ਸੇਵਾ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਵਿਖੇ ਮਨਾਇਆ ਅਧਿਆਪਕ ਦਿਵਸ

ਸੁਖਸਾਲ, 6 ਸਤੰਬਰ (ਧਰਮ ਪਾਲ)-ਸੰਤ ਬਾਬਾ ਸੇਵਾ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਦੀ ਅਗਵਾਈ ਦੇ ਵਿਚ ਗੁਰਦੁਆਰਾ ਬਿਭੋਰ ਸਾਹਿਬ ਜਾ ਕੇ ਸਮੂਹ ਸਟਾਫ਼ ਨੇ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਉਪਰੰਤ ਸਕੂਲ ਵਾਪਸ ਆਉਣ ਤੇ ਇੱਕ ਸਾਦੇ ਸਮਾਗਮ ਵਿਚ ਅਧਿਆਪਕ ਸਾਹਿਬਾਨਾਂ ਵਲੋਂ ਅਧਿਆਪਕ ਵਿਸ਼ੇ ‘ਤੇ ਵੱਖ-ਵੱਖ ਲੈਕਚਰ ਪੇਸ਼ ਕੀਤੇ ਗਏ।

Ad Position 21
repet_subhas-goyals [Copy P29]
ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਸ਼ਖ਼ਸੀਅਤਾਂ । 07-09-2026
ਸੁਖਸਾਲ, 6 ਸਤੰਬਰ (ਧਰਮ ਪਾਲ)-ਸੰਤ ਬਾਬਾ ਸੇਵਾ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਦੀ ਅਗਵਾਈ ਦੇ ਵਿਚ ਗੁਰਦੁਆਰਾ ਬਿਭੋਰ ਸਾਹਿਬ ਜਾ ਕੇ ਸਮੂਹ ਸਟਾਫ਼ ਨੇ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਉਪਰੰਤ ਸਕੂਲ ਵਾਪਸ ਆਉਣ ਤੇ ਇੱਕ ਸਾਦੇ ਸਮਾਗਮ ਵਿਚ ਅਧਿਆਪਕ ਸਾਹਿਬਾਨਾਂ ਵਲੋਂ ਅਧਿਆਪਕ ਵਿਸ਼ੇ ‘ਤੇ ਵੱਖ-ਵੱਖ ਲੈਕਚਰ ਪੇਸ਼ ਕੀਤੇ ਗਏ। ਇਸ ਮੌਕੇ ‘ਤੇ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਸਿੱਧੂ ਵਲੋਂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਆਉਣ ਵਾਲੀਆਂ ਚੁਣੌਤੀਆਂ ਦੇ ਅਨੁਸਾਰ ਢਾਲਣ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਅਧਿਆਪਕ ਦੇਸ਼ ਦਾ ਨਿਰਮਾਤਾ ਹੁੰਦਾ ਉਹ ਵਿਦਿਆਰਥੀਆਂ ਨੂੰ ਗਿਆਨ, ਸੰਸਕਾਰ ਅਤੇ ਸਚਾਈ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ’ਤੇ ਸਕੂਲ ਦੇ ਪੀ.ਟੀ.ਏ. ਪ੍ਰਧਾਨ ਤਰਸੇਮ ਸਿੰਘ ਭੱਲੜੀ ਵੀ ਮੌਕੇ ‘ਤੇ ਮੌਜੂਦ ਰਹੇ ਤੇ ਉਨ੍ਹਾਂ ਨੇ ਵੀ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਵਲੋਂ ਸਕੂਲ ਦੇ ਇੱਕ ਅਧਿਆਪਕਾਂ ਮੈਡਮ ਕੁਲਵੀਰ ਕੌਰ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ ਅਤੇ ਸਕੂਲ ਦੇ ਸਮੂਹ ਸਟਾਫ਼ ਵਲੋਂ ਉਨਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਵਲੋਂ ਸਮੂਹ ਸਟਾਫ਼ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਗੀਤਾ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡਮ ਗੁਰਦੀਪ ਕੌਰ, ਅਕਾਊਂਟ ਮੈਡਮ ਦਲਜੀਤ ਕੌਰ, ਕੁਲਦੀਪ ਕੌਰ, ਸੰਦੀਪ ਕੌਰ, ਕਮਲਜੀਤ ਕੌਰ, ਰੇਖਾ, ਪਰਮਜੀਤ ਕੌਰ, ਮਨੀਸ਼ਾ, ਮਨਜੀਤ ਕੌਰ, ਗੁਰਦੀਪ ਕੌਰ, ਕਮਲੇਸ਼ ਕੁਮਾਰੀ, ਨੀਤੂ, ਯਸ਼ਪਾਲ ਕੌਰ ਅਤੇ ਜਗਮੋਹਣ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈੱਡਵਰਕਸ ਰੂਪਨਗਰ ਨੇੜੇ ਬਿਸਤ ਦੁਆਬ ਨਹਿਰ ’ ਤੇ ਬਣ ਰਹੇ ਪੁਲ ਦਾ ਕੰਮ ਰੁਕਿਆ , ਲੋਕ ਤੇ ਸੰਗਤਾਂ ਹੋ ਰਹੀਆਂ ਪ੍ਰੇਸ਼ਾਨ ਅਗਲੀ ਖ਼ਬਰ ਭਾਈ ਜੈਤਾ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਤਪ ਅਸਥਾਨ ਵਿਖੇ ਮਹਾਨ ਗੁਰਮਤਿ ਸਮਾਗਮ
Ad Position 24