ਰਾਜ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦਾ ਨਿੱਘਾ ਸਵਾਗਤ
ਸ੍ਰੀ ਚਮਕੌਰ ਸਾਹਿਬ, 7 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੇ ਰਾਜ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚਣ ਤੇ ਸਮੂਹ ਸਕੂਲ ਸਟਾਫ ਤੇ ਵਿਦਿਆਰਥਣਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮਾ:ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਹਾਕੀ ਦੇ ਕੌਮੀ ਪੱਧਰ ਦੇ ਖਿਡਾਰੀ ਰਹੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਪਿੱਛਲੇ 30 ਵਰਿਆਂ ਤੋਂ ਅਧਿਆਪਨ ਦੇ ਖੇਤਰ ਵਿਚ ਹਨ।
ਸ੍ਰੀ ਚਮਕੌਰ ਸਾਹਿਬ, 7 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੇ ਰਾਜ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚਣ ਤੇ ਸਮੂਹ ਸਕੂਲ ਸਟਾਫ ਤੇ ਵਿਦਿਆਰਥਣਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮਾ:ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਹਾਕੀ ਦੇ ਕੌਮੀ ਪੱਧਰ ਦੇ ਖਿਡਾਰੀ ਰਹੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਪਿੱਛਲੇ 30 ਵਰਿਆਂ ਤੋਂ ਅਧਿਆਪਨ ਦੇ ਖੇਤਰ ਵਿਚ ਹਨ। ਉਨ੍ਹਾਂ ਵਲੋਂ ਹਾਕੀ ਨਾਲ ਜੋੜੇ ਗਏ ਅਨੇਕਾਂ ਖਿਡਾਰੀ ਕੌਮਾਂਤਰੀ ਪੱਧਰ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਅੱਜ ਵੱਖੋ ਵੱਖਰੇ ਖੇਤਰਾਂ ਅੰਦਰ ਵੱਡੀਆਂ ਜਿੰਮੇਵਾਰੀਆਂ ਨਿਭਾਅ ਰਹੇ ਹਨ। ਸਥਾਨਕ ਸਕੂਲ ਵਿਖੇ ਆਪਣੀਆਂ ਇੱਕ ਦਹਾਕੇ ਤੋਂ ਵੱਧ ਦੀਆਂ ਸੇਵਾਵਾਂ ਦੌਰਾਨ ਸੰਸਥਾ ਦੀ ਇਮਾਰਤ, ਖੇਡਾਂ, ਪੜ੍ਹਾਈ, ਸੱਭਿਆਚਾਰ ਦੇ ਖੇਤਰ ਅੰਦਰ ਮਾਣ ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਲੈਕਚਰਾਰ ਰਣਬੀਰ ਕੌਰ ਨੇ ਕਿਹਾ ਕਿ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦਾ ਮਾਰਗ-ਦਰਸ਼ਨ ਹਮੇਸ਼ਾ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਹੌਸਲਾ ਭਰਭੂਰ ਰਿਹਾ ਹੈ। ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੂੰ ਇਹ ਰਾਜ ਪੁਰਸਕਾਰ ਮਿਲਣ ਨਾਲ ਸਮੁੱਚੀ ਸੰਸਥਾ ਦਾ ਨਾਮ ਪੰਜਾਬ ਪੱਧਰ ਉੱਤੇ ਰੌਸ਼ਨ ਹੋਇਆ ਹੈ। ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਕਿਹਾ ਕਿ ਫਲ ਦੀ ਇੱਛਾ ਰੱਖੇ ਬਿਨਾਂ, ਲਗਾਤਾਰ ਟੀਚੇ ਨੂੰ ਸਪਰਪਿਤ ਹੋਣਾ ਹੀ ਸਫ਼ਲਤਾ ਦਾ ਇੱਕੋ ਇੱਕ ਮੰਤਰ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਭਵਿੱਖ ਵਿਚ ਵੱਡੀ ਜਿੰਮੇਵਾਰੀਆਂ ਦਾ ਸੂਚਕ ਹੈ,ਜਿਸ ਲਈ ਉਨ੍ਹਾਂ ਦੀ ਸਮੁੱਚੀ ਟੀਮ ਪੂਰੀ ਤਨਦੇਹੀ ਨਾਲ ਯਤਨਸ਼ੀਲ ਰਹੇਗੀ। ਇਸ ਪ੍ਰਾਪਤੀ ਲਈ ਉਨ੍ਹਾਂ ਸਮੂਹ ਵਿਭਾਗੀ ਉੱਚ ਅਧਿਕਾਰੀਆਂ ਦੀ ਸੇਧ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿਚ ਸਮੂਹ ਸਟਾਫ਼ ਵਲੋਂ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।