ਟੋਲ ਪਲਾਜ਼ਾ ਬੰਦ ਕੀਤੇ ਜਾਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮੁੱਖ ਮਾਰਗ ਦੀ ਹਾਲਤ ਹੋਈ ਖ਼ਸਤਾ
ਸੜਕ ’ਚ ਪਏ ਖੱਡਿਆਂ ਕਾਰਨ ਰੋਜ਼ਾਨਾ ਵਾਪਰ ਰਹੇ ਹਨ ਹਾਦਸੇ
ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਕਰਨੈਲ ਸਿੰਘ)-‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਨੱਕੀਆਂ ਟੋਲ ਪਲਾਜਾ ਬੰਦ ਕਰਵਾਉਣ ਤੋਂ ਬਾਅਦ ਮਾਰਗ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ। ਮਾਰਗ ’ਤੇ ਪਏ ਡੂੰਘੇ ਅਤੇ ਵੱਡੇ-ਵੱਡੇ ਖੱਡਿਆਂ ਕਾਰਨ ਹਰ ਰੋਜ ਲਗਾਤਾਰ ਵਾਪਰ ਰਹੇ ਹਾਦਸਿਆਂ ’ਚ ਲੋਕ ਆਪਣੀਆਂ ਹੱਡੀਆਂ ਤੁੜਵਾ ਰਹੇ ਹਨ।
ਸ
ਸ੍ਰੀ ਅਨੰਦਪੁਰ ਸਾਹਿਬ- ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਪਏ ਵੱਡੇ-ਵੱਡੇ ਟੋਇਆਂ ਦੀ ਤਸਵੀਰ।
08-09-2026
ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਕਰਨੈਲ ਸਿੰਘ)-‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਸਥਿਤ ਨੱਕੀਆਂ ਟੋਲ ਪਲਾਜਾ ਬੰਦ ਕਰਵਾਉਣ ਤੋਂ ਬਾਅਦ ਮਾਰਗ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ। ਮਾਰਗ ’ਤੇ ਪਏ ਡੂੰਘੇ ਅਤੇ ਵੱਡੇ-ਵੱਡੇ ਖੱਡਿਆਂ ਕਾਰਨ ਹਰ ਰੋਜ ਲਗਾਤਾਰ ਵਾਪਰ ਰਹੇ ਹਾਦਸਿਆਂ ’ਚ ਲੋਕ ਆਪਣੀਆਂ ਹੱਡੀਆਂ ਤੁੜਵਾ ਰਹੇ ਹਨ। ਪਰ ਸਰਕਾਰ ਅਤੇ ਇਸ ਦੇ ਮੰਤਰੀ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਦਿਨ ਸੁਪਨੇ ਦਿਖਾਕੇ ਫੋਕੀ ਵਾਹ ਵਾਹ ਲੈਣ ’ਚ ਮਸ਼ਰੂਫ ਹਨ । ਉਕਤ ਇਤਿਹਾਸਿਕ ਸ਼ਹਿਰਾਂ ਦੇ ਵਿਚਕਾਰ ਪੈਂਦੇ ਕਸਬੇ ਕੋਟਲਾ ਪਾਵਰ ਹਾਊਸ, ਪਿੰਡ ਨਿੱਕੂਵਾਲ, ਖ਼ਾਲਸਾ ਕਾਲਜ ਸਾਹਮਣੇ ਥਾਂ ਥਾਂ ਤੋਂ ਟੁੱਟੇ ਮੁੱਖ ਮਾਰਗ ਨੇ ਲੋਕਾਂ ਦਾ ਨੱਕ ’ਚ ਦਮ ਕੀਤਾ ਹੋਇਆ ਹੈ, ਪਰ ਪ੍ਰਸ਼ਾਸਨ ਅਤੇ ਸਰਕਾਰ ਦਾ ਲੋਕ ਨਿਰਮਾਣ ਵਿਭਾਗ ਕੂੰਭ ਕਰਨੀ ਨੀਂਦ ਸੁੱਤਾ ਪਿਆ ਹੈ। ਹਿਮਾਚਲ ਪ੍ਰਦੇਸ਼ ਨਿਵਾਸੀ ਇਕ ਜੋੜੇ ਦਾ ਕਹਿਣਾ ਹੈ ਕਿ ਸੜਕ ’ਚ ਪਏ ਵੱਡੇ ਵੱਡੇ ਟੋਇਆਂ ’ਚ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ ਅਤੇ ਗੱਡੀ ਬੇਕਾਬੂ ਹੋ ਗਈ। ਪਰ ਕਿਸੇ ਕਾਰਨ ਕਰਕੇ ਗੱਡੀ ਪਲਟਣ ਤੋਂ ਬੱਚ ਗਈ ਅਤੇ ੳਨ੍ਹਾਂ ਦਾ ਬਚਾਅ ਹੋ ਗਿਆ। ਲਾਗਲੇ ਘਰਾਂ ਵਾਲੇ ਗੁਰਨਾਮ ਸਿੰਘ, ਗਗਨਪ੍ਰੀਤ ਸਿੰਘ, ਤਰਲੋਚਨ ਸਿੰਘ, ਜਸਵਿੰਦਰ ਸਿੰਘ, ਗੀਤਾ ਰਾਮ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਸੜਕ ’ਚ ਪਏ ਵੱਡੇ ਵੱਡੇ ਟੋਇਆ ਕਾਰਨ ਰੋਜ਼ਾਨਾਂ ਹੀ ਦਰਜਨਾਂ ਦੇ ਕਰੀਬ ਹਾਦਸੇ ਵਾਪਰ ਰਹੇ ਹਨ ਤੇ ਖਾਸਕਰ ਰਾਤ ਨੂੰ ਹਨੇਰਾ ਹੋਣ ਕਾਰਨ ਦੋ ਪਹਿਆ ਵਾਹਨ ਚਾਲਕ ਇਨਾਂ ਖੱਡਿਆਂ ’ਚ ਵੱਜ ਕੇ ਆਪਣੀਆਂ ਲੱਤਾਂ ਬਾਹਾਂ ਤੁੜਵਾ ਰਹੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇ। ਜ਼ਿਕਰਯੋਗ ਹੈ ਕਿ ਨੱਕੀਆਂ ਟੋਲ ਪਲਾਜਾ ਬੰਦ ਕਰਵਾਉਣ ਮੌਕੇ ਮੁੱਖ ਮੰਤਰੀ ਪੰਜਾਬ ਨੇ ਇਲਾਕਾ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਕਤ ਮੁੱਖ ਮਾਰਗ ਦਾ ਰੱਖ ਰਖਾਓ ਪੰਜਾਬ ਸਰਕਾਰ ਦਾ ਲੋਕ ਨਿਰਮਾਣ ਵਿਭਾਗ ਕਰਵਾਏਗਾ। ਪਰ ਕਰੀਬ 6 ਸਾਲ ਪਹਿਲਾ ਬਣੇ ਮਾਰਗ ’ਤੇ ਵਿਭਾਗ ਵੱਲੋਂ ਪੀ. ਸੀ. ਪਾਉਣ ਦੀ ਥਾਂ ਖੱਡੇ ਭਰ ਕੇ ਚਲਾਇਆ ਜਾ ਰਿਹਾ ਹੈ। ਸਰਕਾਰ, ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੀ ਲਗਾਤਾਰ ਬੇਪਰਵਾਹੀ ਦੇ ਚੱਲਦਿਆਂ ਨਿੱਤ ਦਿਨ ਵਾਪਰ ਰਹੇ ਹਾਦਸਿਆ ਕਰਕੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।