ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਬਣੇ ਐਡਵੋਕੇਟ ਰਜਿੰਦਰ ਸਿੰਘ ਰਾਜੂ ਰਾਜੂ ਨੇ 214 ਵੋਟਾਂ ਲੈ ਕੇ ਰਮਨਦੀਪ ਸਿੰਘ ਬਣਵੈਤ ਨੂੰ 35 ਵੋਟਾਂ ਨਾਲ ਹਰਾਇਆ, ਅਰੁਣ ਰਾਣਾ ਜੁਆਇੰਟ ਸਕੱਤਰ ਚੁਣੇ ਗਏ
ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-ਬਾਰ ਐਸੋਸੀਏਸ਼ਨ ਰੂਪਨਗਰ ਦੀ ਚੋਣ ਅੱਜ ਬਾਰ ਰੂਮ ਵਿਖੇ ਰਿਟਰਨਿੰਗ ਅਫ਼ਸਰ ਐਡਵੋਕੇਟ ਅਮਰੀਕ ਸਿੰਘ ਕਟਵਾਲ ਦੀ ਨਿਗਰਾਨੀ ਹੇਠ ਹੋਈ। ਚੋਣ ਦੌਰਾਨ ਕੁੱਲ 444 ਵੋਟਾਂ ਪੋਲ ਹੋਈਆਂ, ਜਿਨ੍ਹਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਕੀਤੀ ਗਈ।
ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-ਬਾਰ ਐਸੋਸੀਏਸ਼ਨ ਰੂਪਨਗਰ ਦੀ ਚੋਣ ਅੱਜ ਬਾਰ ਰੂਮ ਵਿਖੇ ਰਿਟਰਨਿੰਗ ਅਫ਼ਸਰ ਐਡਵੋਕੇਟ ਅਮਰੀਕ ਸਿੰਘ ਕਟਵਾਲ ਦੀ ਨਿਗਰਾਨੀ ਹੇਠ ਹੋਈ। ਚੋਣ ਦੌਰਾਨ ਕੁੱਲ 444 ਵੋਟਾਂ ਪੋਲ ਹੋਈਆਂ, ਜਿਨ੍ਹਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਕੀਤੀ ਗਈ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਰਜਿੰਦਰ ਸਿੰਘ ਰਾਜੂ, ਰਮਨਦੀਪ ਸਿੰਘ ਬਣਵੈਤ ਅਤੇ ਕਮਲ ਸੈਣੀ ਵਿਚਕਾਰ ਤਿਕੋਣਾ ਮੁਕਾਬਲਾ ਹੋਇਆ। ਰਾਜੂ ਨੇ 214 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਰਮਨਦੀਪ ਸਿੰਘ ਬਣਵੈਤ ਨੂੰ 179 ਅਤੇ ਕਮਲ ਸੈਣੀ ਨੂੰ 51 ਵੋਟਾਂ ਮਿਲੀਆਂ। ਇਸ ਤਰ੍ਹਾਂ ਰਾਜੂ ਨੇ ਬਣਵੈਤ ਨੂੰ 35 ਵੋਟਾਂ ਦੇ ਫ਼ਰਕ ਨਾਲ ਹਰਾਇਆ। ਜੁਆਇੰਟ ਸਕੱਤਰ ਦੇ ਅਹੁਦੇ ਲਈ ਅਰੁਣ ਰਾਣਾ ਅਤੇ ਰਜਿੰਦਰ ਸਿੰਘ ਵਿਚਕਾਰ ਮੁਕਾਬਲਾ ਹੋਇਆ। ਅਰੁਣ ਰਾਣਾ ਨੇ 287 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਜਦਕਿ ਰਜਿੰਦਰ ਸਿੰਘ ਨੂੰ 158 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਨਵਦੀਪ ਸਿੰਘ ਵਰਮਾ ਉਪ ਪ੍ਰਧਾਨ (ਜਨਰਲ), ਸਮਿਤਾ ਬਹਿਲ ਉਪ ਪ੍ਰਧਾਨ ਮਹਿਲਾ ਰਾਖਵਾਂ, ਸਾਹਿਬ ਸਿੰਘ ਖੁਰਲ ਜਨਰਲ ਸਕੱਤਰ, ਵਿਕਰਮ ਭਨੋਟ ਕੈਸ਼ੀਅਰ ਅਤੇ ਸੁਖਜਿੰਦਰ ਕੌਰ ਲਾਇਬ੍ਰੇਰੀਅਨ ਦੇ ਅਹੁਦੇ ’ਤੇ ਬਿਨਾ ਮੁਕਾਬਲਾ ਚੁਣੇ ਗਏ। ਕਾਰਜਕਾਰੀ ਮੈਂਬਰਾਂ ਵਜੋਂ ਹਰਜਿੰਦਰ ਸਿੰਘ, ਮਨਦੀਪ ਕੌਰ ਅਤੇ ਨਵਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ। ਚੋਣ ਨਤੀਜਿਆਂ ਤੋਂ ਬਾਅਦ ਵਕੀਲ ਭਾਈਚਾਰੇ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਵਕੀਲ ਹਰਮੋਹਨ ਸਿੰਘ ਪਾਲ, ਐਡਵੋਕੇਟ ਦਲਜੀਤ ਸਿੰਘ ਦਿਓਲ, ਅਮਰ ਰਾਜ ਸੈਣੀ, ਐਡਵੋਕੇਟ ਰਮਿਤ ਕੇਹਰ ਗੁਰਪ੍ਰੀਤ ਸਿੰਘ, ਰਾਜਬੀਰ ਸਿੰਘ ਰਾਏ ਸਮੇਤ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।