01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਫਸਾਡ ਰੌਸ਼ਨੀਆਂ ’ਚ ਰਾਤ ਸਮੇਂ ਆਈਕਾਨਿਕ ਜਾਪਦੇ ਸ਼ਹਿਰ ਦੇ ਜੁੜਵਾ ਪੁਲ

ਰੂਪਨਗਰ, 1 ਨਵੰਬਰ (ਯਸ਼ਵੰਤ ਬੱਸੀ)-ਰੂਪਨਗਰ ਸ਼ਹਿਰ ’ਚ ਸਰਹਿੰਦ ਨਹਿਰ ’ਤੇ ਉੱਸਰੇ ਜੁੜਵਾ ਪੁਲ ਦਿਨ ਦੀ ਕਾਹਲ ਤੇ ਮਸਰੂਫ਼ੀਅਤ ਵਿਚ ਭਾਵੇਂ ਧਿਆਨ ਘੱਟ ਹੀ ਖਿੱਚਦੇ ਹੋਣ, ਪਰ ਰਾਤ ਸਮੇਂ ਫਸਾਡ ਰੌਸ਼ਨੀਆਂ ਨਾਲ ਅਲੌਕਿਕ ਦ੍ਰਿਸ਼ ਉਪਜਦੇ ਆਈਕਾਨਿਕ ਜਾਪਦੇ ਹਨ। ਹਨੇਰਾ ਉੱਤਰਨ ਨਾਲ ਜਦੋਂ 32 ਫਸਾਡ ਰੌਸ਼ਨੀਆਂ ਦਾ ਨਕਲੀ ਚਾਨਣ ਇਨ੍ਹਾਂ ਨੂੰ ਰੁਸ਼ਨਾਉਂਦਾ ਹੈ ਤਾਂ ਦਿਨ ਵੇਲੇ ਸਾਧਾਰਨ ਜਿਹੇ ਲੱਗਦੇ ਇਹ ਪੁਲ ਵਿਸ਼ੇਸ਼ ਪ੍ਰਤੀਤ ਹੁੰਦੇ ਹਨ।

Ad Position 21
No active advertisement
ਅਜੀਤ ਡੈਸਕ 02-11-2026
ਰੂਪਨਗਰ, 1 ਨਵੰਬਰ (ਯਸ਼ਵੰਤ ਬੱਸੀ)-ਰੂਪਨਗਰ ਸ਼ਹਿਰ ’ਚ ਸਰਹਿੰਦ ਨਹਿਰ ’ਤੇ ਉੱਸਰੇ ਜੁੜਵਾ ਪੁਲ ਦਿਨ ਦੀ ਕਾਹਲ ਤੇ ਮਸਰੂਫ਼ੀਅਤ ਵਿਚ ਭਾਵੇਂ ਧਿਆਨ ਘੱਟ ਹੀ ਖਿੱਚਦੇ ਹੋਣ, ਪਰ ਰਾਤ ਸਮੇਂ ਫਸਾਡ ਰੌਸ਼ਨੀਆਂ ਨਾਲ ਅਲੌਕਿਕ ਦ੍ਰਿਸ਼ ਉਪਜਦੇ ਆਈਕਾਨਿਕ ਜਾਪਦੇ ਹਨ। ਹਨੇਰਾ ਉੱਤਰਨ ਨਾਲ ਜਦੋਂ 32 ਫਸਾਡ ਰੌਸ਼ਨੀਆਂ ਦਾ ਨਕਲੀ ਚਾਨਣ ਇਨ੍ਹਾਂ ਨੂੰ ਰੁਸ਼ਨਾਉਂਦਾ ਹੈ ਤਾਂ ਦਿਨ ਵੇਲੇ ਸਾਧਾਰਨ ਜਿਹੇ ਲੱਗਦੇ ਇਹ ਪੁਲ ਵਿਸ਼ੇਸ਼ ਪ੍ਰਤੀਤ ਹੁੰਦੇ ਹਨ। ਇਨ੍ਹਾਂ ਨਕਲੀ ਰੌਸ਼ਨੀਆਂ ਦਾ ਖਿੰਡਾਅ ਇਸ ਦੀ ਬਣਤਰ ਨੂੰ ਉਭਾਰ ਕੇ ਇਸ ਦੀ ਦਿੱਖ ਨੂੰ ਹੋਰ ਵੀ ਆਕਰਸ਼ਿਕ ਬਣਾਉਂਦਾ ਹੈ। ਸੂਰਜ ਦੇ ਚਿੱਟੇ ਪ੍ਰਕਾਸ਼ ਦੇ ਤੁਰ ਜਾਣ ਮਗਰੋਂ ਸ਼ਾਮ ਤੋਂ ਬਾਅਦ ਜਦੋਂ ਕਾਇਨਾਤ ਵਿਸ਼ਰਾਮ ਦੀ ਬੁੱਕਲ ’ਚ ਸਮਾਉਂਦੀ ਹੈ ਤਾਂ ਇਸ ਅਰਧ ਚੰਦਰਮਾ ਆਕਾਰ ਦੇ ਪੁਲ ਦੀਆਂ ਲਾਈਟਾਂ ਹੇਠਾਂ ਵਗਦੇ ਠੰਢੇ ਪਾਣੀਆਂ ਨੂੰ ਚੁੰਮਦੀਆਂ ਹਨ। ਪਾਣੀ ’ਚ ਰੌਸ਼ਨੀਆਂ ਦੇ ਪ੍ਰਵੇਸ਼ ਤੋਂ ਉਤਪੰਨ ਲੰਬਾਤਮਿਕ ਪ੍ਰਤੀਬਿੰਬ ਗਤੀਸ਼ੀਲ ਆਬ ’ਚ ਬਹੁਤ ਹੀ ਮਨਮੋਹਕ ਜਾਪਦੇ ਹਨ। ਇਨ੍ਹਾਂ ਪੁਲਾਂ ਦੀਆਂ ਰੌਸ਼ਨੀਆਂ, ਨਿਰੰਤਰ ਵਹਿੰਦੇ ਪਾਣੀ ਤੇ ਲਾਗੇ ਹੀ ਬਸੇਰਾ ਕਰਦੇ ਪੰਛੀਆਂ ਦੀਆਂ ਆਵਾਜ਼ਾਂ ਇਥੇ ਆਵਾਜ਼ ਤੇ ਰੌਸ਼ਨੀਆਂ ਦਾ ਜਾਦੂਈ ਮਾਹੌਲ ਸਿਰਜਦੀਆਂ ਹਨ। ਇਸ ਵਿਸਮਾਦੀ ਵਾਤਾਵਰਨ ਦਾ ਹਿੱਸਾ ਬਣਨ ਲਈ ਸ਼ਹਿਰ ਵਾਸੀਆਂ ਨੂੰ ਆਉਣਾ ਪਵੇਗਾ ਰੂਪਨਗਰ ਹੈੱਡ ਵਰਕਸ ’ਤੇ, ਉਹ ਵੀ ਸ਼ਾਮ ਨੂੰ। ਕਿਉਂਕਿ ਇਨ੍ਹਾਂ ਜੁੜਵੇਂ ਪੁਲਾਂ ਨੂੰ ਆਪਣੇ ਸਹਿਯੋਗੀਆਂ ਦਾ ਸਾਥ ਦਿਨੇ ਓਵੇਂ ਸੰਭਵ ਨਹੀਂ ਹੁੰਦਾ, ਜਿਵੇਂ ਰਾਤ ਸਮੇਂ ਮਿਲਦਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਮਹਿਲਾ ਮੋਰਚਾ ਨੰਗਲ ਮੰਡਲ ਦੀ 22 ਮੈਂਬਰੀ ਕਾਰਜਕਾਰਨੀ ਦਾ ਐਲਾਨ ਅਗਲੀ ਖ਼ਬਰ ਟੱਪਰੀਆਂ-ਅਮਰ ਸਿੰਘ ’ਚ ਕਰਵਾਇਆ ਪਹਿਲਾ ਗੁਰਮਤਿ ਸਮਾਗਮ
Ad Position 24