ਭਾਜਪਾ ਮਹਿਲਾ ਮੋਰਚਾ ਨੰਗਲ ਮੰਡਲ ਦੀ 22 ਮੈਂਬਰੀ ਕਾਰਜਕਾਰਨੀ ਦਾ ਐਲਾਨ
ਨੰਗਲ, 1 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਮਹਿਲਾ ਮੋਰਚਾ ਨੂੰ ਜਥੇਬੰਦਕ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨੰਗਲ ਮੰਡਲ ਦੀ 22 ਮੈਂਬਰੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ। ਭਾਜਪਾ ਜ਼ਿਲ੍ਹਾ ਰੂਪਨਗਰ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਨੰਗਲ ਪਹੁੰਚ ਕੇ ਭਾਜਪਾ ਨੰਗਲ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ ਅਤੇ ਮਹਿਲਾ ਮੋਰਚਾ ਨੰਗਲ ਮੰਡਲ ਦੀ ਪ੍ਰਧਾਨ ਸਰੋਜ ਰਾਣੀ ਦੀ ਮੌਜੂਦਗੀ ’ਚ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ।
ਨੰਗਲ, 1 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਮਹਿਲਾ ਮੋਰਚਾ ਨੂੰ ਜਥੇਬੰਦਕ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨੰਗਲ ਮੰਡਲ ਦੀ 22 ਮੈਂਬਰੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ। ਭਾਜਪਾ ਜ਼ਿਲ੍ਹਾ ਰੂਪਨਗਰ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਨੰਗਲ ਪਹੁੰਚ ਕੇ ਭਾਜਪਾ ਨੰਗਲ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ ਅਤੇ ਮਹਿਲਾ ਮੋਰਚਾ ਨੰਗਲ ਮੰਡਲ ਦੀ ਪ੍ਰਧਾਨ ਸਰੋਜ ਰਾਣੀ ਦੀ ਮੌਜੂਦਗੀ ’ਚ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ। ਇਸ ਮੌਕੇ ਮਹਿਲਾ ਮੋਰਚਾ ਦੀ ਸੂਬਾਈ ਕਾਰਜਕਾਰਨੀ ਮੈਂਬਰ ਅਲਕਾ ਐਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਐਲਾਨੀ ਕਾਰਜਕਾਰਨੀ ਵਿਚ ਸਰੋਜ ਰਾਣੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਪ੍ਰਵੀਨ ਕੁਮਾਰੀ (ਰਾਜ ਨਗਰ), ਸੁਲੇਖਾ ਦੇਵੀ (ਸ਼ਿਵਾਲਿਕ ਐਵੇਨਿਊ), ਪ੍ਰਵੀਨ ਕੁਮਾਰੀ (ਤਲਵਾੜਾ), ਸੁਸ਼ਮਾ ਦੇਵੀ (ਦੁਭੇਟਾ ਕਲੋਨੀ) ਅਤੇ ਗੁੰਜਨ ਗਿੱਲ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਸੀਮਾ ਕਪਿਲਾ ਅਤੇ ਰਜਨੀ ਬਾਲਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਤੋਸ਼ ਸੈਣੀ, ਰਜਨੀ ਬਾਲਾ (ਵਾਰਡ ਨੰਬਰ 10), ਵੀਨਾ ਦੇਵੀ, ਅਨੂ ਸ਼ਰਮਾ ਅਤੇ ਆਸ਼ਾ ਰਾਣੀ (ਪੁਰਾਣਾ ਗੁਰਦੁਆਰਾ) ਨੂੰ ਸਕੱਤਰ ਅਤੇ ਇੰਦੂ ਬਾਲਾ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੈਫਾਲੀ ਸੋਨੀ, ਸ਼ਿਖਾ ਸੰਧਲ, ਸਪਨਾ ਰਾਣੀ, ਸ਼ੰਨੋ ਦੇਵੀ, ਪਰਮਿੰਦਰ ਕੌਰ, ਮਮਤਾ ਦੇਵੀ ਅਤੇ ਰਜਨੀ ਸੋਨੀ ਨੂੰ ਕਾਰਜਕਾਰਨੀ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ।