02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਲੁਠੇੜੀ ਸਕੂਲ ਵਿਖੇ ਇਲੈੱਕਟ੍ਰਾਨਿਕ ਕੂੜੇ ਸੰਬੰਧੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

ਸ੍ਰੀ ਚਮਕੌਰ ਸਾਹਿਬ, 28 ਅਕਤੂਬਰ (ਜਗਮੋਹਣ ਸਿੰਘ ਨਾਰੰਗ)- ਇਲੈੱਕਟ੍ਰਾਨਿਕ ਕੂੜੇ ਦਾ ਸਹੀ ਨਿਪਟਾਰਾ ਬੇਹੱਦ ਜ਼ਰੂਰੀ ਹੈ ਅਤੇ ਜੇਕਰ ਇਸ ਦਾ ਸਹੀ ਢੰਗ ਨਾਲ ਨਿਪਟਾਰਾ ਨਹੀਂ ਹੁੰਦਾ ਤਾਂ ਵਾਤਾਵਰਨ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਇੰਚਾਰਜ ਸੀਨੀਅਰ ਲੈਕਚਰਾਰ ਕੁਲਵੰਤ ਕੌਰ ਨੇ ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਈ ਕੂੜੇ ਦੇ ਨਿਪਟਾਰੇ ਸਬੰਧੀ ਕਰਵਾਏ ਜਾਗਰੂਕਤਾ ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਨ ਸਮੇਂ ਕੀਤਾ।

Ad Position 21
No active advertisement
ਅਜੀਤ ਡੈਸਕ 02-11-2026
ਸ੍ਰੀ ਚਮਕੌਰ ਸਾਹਿਬ, 28 ਅਕਤੂਬਰ (ਜਗਮੋਹਣ ਸਿੰਘ ਨਾਰੰਗ)- ਇਲੈੱਕਟ੍ਰਾਨਿਕ ਕੂੜੇ ਦਾ ਸਹੀ ਨਿਪਟਾਰਾ ਬੇਹੱਦ ਜ਼ਰੂਰੀ ਹੈ ਅਤੇ ਜੇਕਰ ਇਸ ਦਾ ਸਹੀ ਢੰਗ ਨਾਲ ਨਿਪਟਾਰਾ ਨਹੀਂ ਹੁੰਦਾ ਤਾਂ ਵਾਤਾਵਰਨ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਇੰਚਾਰਜ ਸੀਨੀਅਰ ਲੈਕਚਰਾਰ ਕੁਲਵੰਤ ਕੌਰ ਨੇ ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਈ ਕੂੜੇ ਦੇ ਨਿਪਟਾਰੇ ਸਬੰਧੀ ਕਰਵਾਏ ਜਾਗਰੂਕਤਾ ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਨ ਸਮੇਂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਾਇੰਸ ਅਧਿਆਪਕਾਂ ਅਮਨਪ੍ਰੀਤ ਕੌਰ ਅਤੇ ਪਾਰੁਲ ਨੰਦਾ ਦੀ ਪਹਿਲਕਦਮੀ ਸਦਕਾ ਇੰਟਰ ਹਾਊਸ ਕੁਇਜ਼ ਮੁਕਾਬਲੇ ਵਿਚ ਭਾਈ ਕਨ੍ਹਈਆ ਹਾਊਸ ਨੇ ਪਹਿਲਾ, ਸ਼ਹੀਦ ਭਗਤ ਸਿੰਘ ਹਾਊਸ ਨੇ ਦੂਜਾ ਅਤੇ ਕਲਪਨਾ ਚਾਵਲਾ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸੁਰੀਨਾ ਰਾਏ, ਡਾ ਬਲਜੀਤ ਕੌਰ,ਰਿਤੂ ਸ਼ਰਮਾ, ਜੈਸਮੀਨ ਖੰਨਾ, ਮਨਿੰਦਰ ਚੱਢਾ ,ਜਸਵਿੰਦਰ ਕੌਰ, ਰੋਜ਼ੀ ਰਾਣੀ, ਲਖਵਿੰਦਰ ਸਿੰਘ, ਸੁਰਮੁੱਖ ਸਿੰਘ, ਦਵਿੰਦਰਪਾਲ ਸਿੰਘ ਬਰਾੜ, ਹਰਿੰਦਰ ਕੁਮਾਰ ਕਾਈਨੌਰ, ਗੁਰਮਿੰਦਰ ਸਿੰਘ ਪਮੌਰ, ਲਖਵੀਰ ਸਿੰਘ ਰੰਗੀਆਂ, ਵਰਿੰਦਰ ਵਰਮਾ, ਅਮਨਪ੍ਰੀਤ ਕੌਰ, ਪਾਰੁਲ ਨੰਦਾ, ਮੋਨਿਕਾ ਗੁਪਤਾ, ਮਨਪ੍ਰੀਤ ਕੌਰ, ਸੂਬੇਦਾਰ ਮੇਜਰ ਕੁਲਵਿੰਦਰ ਸਿੰਘ ਦੁੱਮਣਾ ਕੈਂਪਸ ਮੈਨੇਜਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਾਮੁਕਤੀ ਮੌਕੇ ਨਸੀਬ ਰਾਣਾ ਦਾ ਇੰਟਕ ਵਲੋਂ ਸਨਮਾਨ ਅਗਲੀ ਖ਼ਬਰ ਸਲੱਮ ਖੇਤਰ ਦੇ ਬੱਚਿਆਂ ਦੀ ਸਿੱਖਿਆ ਲਈ ਰੈੱਡ ਕਰਾਸ ਵਲੋਂ ਈਵਨਿੰਗ ਸਕੂਲ ਦੀ ਸ਼ੁਰੂਆਤ
Ad Position 24