ਢੇਰ, 15 ਸਤੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਜ਼ਦੀਕੀ ਪਿੰਡ ਜਿੰਦਵੜੀ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੋਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਇਸ ਮੌਕੇ ’ਤੇ ਉਹਨਾਂ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਕਿਉਂਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹਨ, ਇਸ ਲਈ ਉਹ 2027 ਦੇ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਕਾਹਲੇ ਪਏ ਹੋਏ ਹਨ । ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ, ਭਾਜਪਾ ਪਾਰਟੀ ਹੋਵੇ , ਅਕਾਲੀ ਦਲ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ। ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਨਾਲ ਖਲਵਾੜ ਕਰਦੀ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਬਣਾਈ ਗਈ ਹੈ ਜਿਸ ਤੇ ਉਹ ਡਟਵਾਂ ਪਹਿਰਾ ਦੇ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਹੁਣ ਭ੍ਰਿਸ਼ਟਾਚਾਰ ਖਤਮ ਹੋ ਚੁੱਕਿਆ ਹੈ ਕਿਸੇ ਨੂੰ ਵੀ ਨੌਕਰੀ ਹਾਸਲ ਕਰਨ ਦੇ ਲਈ ਪੈਸੇ ਨਹੀਂ ਦੇਣੇ ਪੈਂਦੇ ਮੈਰਿਟ ਦੇ ਆਧਾਰ ’ਤੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਪੰਜਾਬ ਨੂੰ ਸਿਰਫ ਰੰਗਲਾ ਪੰਜਾਬ ਬਣਾਉਣਾ ਹੈ ਹੋਰ ਕੁਝ ਨਹੀਂ ਅੱਜ ਪੰਜਾਬ ਦੇ ਵਿਚ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ ਅਤੇ ਹੋਰ ਪੰਜਾਬ ਦੇ ਭਖਮੇ ਮੁੱਦਿਆਂ ’ਤੇ ਪੰਜਾਬ ਸਰਕਾਰ ਬਹੁਤ ਹੀ ਗੰਭੀਰ ਹੈ। ਇਸ ਮੌਕ ੇ ’ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਕੈਬਨਟ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚੰਗੀ ਨੀਅਤ ਦੇ ਨਾਲ ਅੱਜ ਪੰਜਾਬ ਸਿੱਖਿਆ ਦੇ ਖੇਤਰ ਦੇ ਵਿਚ ਨੰਬਰ ਇੱਕ ਸੂਬਾ ਬਣ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਦੇ ਹੇਠ ਪੰਜਾਬ ਦੇ ਸਕੂਲ ਵੱਡੀ ਤਰੱਕੀ ਕਰ ਰਹੇ ਹਨ । ਇਸ ਮੌਕੇ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪਿੰਡ ਜਿੰਦਵੜੀ ਦੇ ਲਈ 20 ਲੱਖ ਰੁਪਏ, ਦੜੋਲੀ ਉੱਪਰਲੀ ਅਤੇ ਹੇਠਲੀ ਲਈ 20 ਲੱਖ ਰੁਪਏ, ਅਜੋਲੀ ਪਿੰਡ ਲਈ 20 ਲੱਖ ਰੁਪਏ, ਬ੍ਰਹਮਪਰ ਪਿੰਡ ਲਈ 20 ਲੱਖ ਰੁਪਏ, ਟੱਪਰੀਆਂ ਬਾੜੇ ਲਈ 20 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ। ਜਿਸ ਦੇ ਲਈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਵੱਖ-ਵੱਖ ਪੰਚਾਇਤਾਂ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਹਰਵਿੰਦਰ ਸਿੰਘ ਢਾਹੇ, ਚੇਅਰਮੈਨ ਕਮਿਕਰ ਸਿੰਘ ਡਾਢੀ, ਚੇਅਰਮੈਨ ਡਾਕਟਰ ਸੰਜੀਵ ਗੌਤਮ, ਚੇਅਰਮੈਨ ਪੰਮੂ ਢਿੱਲੋ, ਚੇਅਰਮੈਨ ਰਾਮ ਕੁਮਾਰ ਮਕਾਰੀ, ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਸਰਪੰਚ ਸੁਮਿਤ ਭਾਰਦਵਾਜ ਜਿੰਦਵੜੀ, ਸਰਪੰਚ ਸੁਖਦੇਵ ਸਿੰਘ ਖਾਨਪੁਰ, ਸਰਪੰਚ ਭਗਵੰਤ ਸਿੰਘ ਅਟਵਾਲ ,ਮੀਡੀਆ ਸਲਾਹਕਾਰ ਦੀਪਕ ਸੋਨੀ, ਓਐਸਡੀ ਗੁਰਭਾਗ ਸਿੰਘ, ਨੰਬਰਦਾਰ ਦਲਜੀਤ ਸਿੰਘ, ਸਰਪੰਚ ਐਡਵੋਕੇਟ ਮੀਨਾ ਅਕਾਲੀਆ, ਜਸਵੀਰ ਸਿੰਘ ਬੈਂਸ,ਠੇਕੇਦਾਰ ਬਚਿੱਤਰ ਸਿੰਘ ਬੈਂਸ, ਸ਼ਿਵ ਕੁਮਾਰ ਸਰਪੰਚ ਦੜੋਲੀ, ਗੁਰਨਾਮ ਸਿੰਘ ਬਿੰਦਰਾ, ਰਾਹੁਲ ਸੋਨੀ ਭਨੂਪਲੀ, ਮੈਡਮ ਕਮਲੇਸ਼ ਨੱਡਾ ਨੰਗਲੀ ਆਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪੰਜਾਬ ’ ਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੀ ਬਣੇਗੀ : ਭਗਵੰਤ ਮਾਨ
ਢੇਰ, 15 ਸਤੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਜ਼ਦੀਕੀ ਪਿੰਡ ਜਿੰਦਵੜੀ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੋਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਇਸ ਮੌਕੇ ’ਤੇ ਉਹਨਾਂ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਕਿਉਂਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹਨ, ਇਸ ਲਈ ਉਹ 2027 ਦੇ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਕਾਹਲੇ ਪਏ ਹੋਏ ਹਨ । ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ, ਭਾਜਪਾ ਪਾਰਟੀ ਹੋਵੇ , ਅਕਾਲੀ ਦਲ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ।
ਲੋਕਾਂ ਦਾ ਠਾਠਾਂ ਮਾਰਦਾ ਇਕੱਠ।
16-09-2026