16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਖ਼ਾਲਸਾ ਕਾਲਜ ਦੀ ਵਿਦਿਆਰਥਣ ਅਦਿਤੀ ਸ਼ਰਮਾ ਦੀ ਰਾਸ਼ਟਰ ਪੱਧਰੀ ਵਿਗਿਆਨਕ ਸਿਖਲਾਈ ਲਈ ਚੋਣ

ਸ੍ਰੀ ਅਨੰਦਪੁਰ ਸਾਹਿਬ, 15 ਸਤੰਬਰ (ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਦੀ ਐੱਮ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਸ੍ਰੀ ਅਨੰਦਪੁਰ ਸਾਹਿਬ, 15 ਸਤੰਬਰ (ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਦੀ ਐੱਮ.ਐੱਸ.ਸੀ. ਦੀ ਵਿਦਿਆਰਥਣ ਅਦਿਤੀ ਸ਼ਰਮਾ ਦੀ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾ ਆਈ. ਆਈ. ਐੱਸ. ਈ. ਆਰ., ਤਿਰੂਵਨੰਤਪੁਰਮ ਵਲੋਂ ਕਰਵਾਏ ਜਾ ਰਹੇ ‘ਰਿਫਰੈਸ਼ਰ ਐਂਡ ਪ੍ਰਿਪਰੇਟਰੀ ਵਿੰਟਰ ਸਕੂਲ-2026’ ਲਈ ਚੋਣ ਹੋਈ ਹੈ ਇਹ ਵਿਗਿਆਨਕ ਸਿਖਲਾਈ ਸਮਾਗਮ 8 ਤੋਂ 22 ਦਸੰਬਰ ਤੱਕ ਕਰਵਾਇਆ ਜਾਵੇਗਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਉਸਦੀ ਇਸ ਪ੍ਰਾਪਤੀ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਭੌਤਿਕ ਵਿਗਿਆਨ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਕਾਦਮਿਕ ਅਤੇ ਖੋਜ ਸਮਾਗਮਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵਿਭਾਗ ਦੇ ਮੁਖੀ ਡਾ. ਵਿਮਲ ਮਹਿਤਾ ਨੇ ਅਦਿਤੀ ਸ਼ਰਮਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਅਕਾਦਮਿਕ ਉਤਸ਼ਾਹ, ਮਿਹਨਤ ਅਤੇ ਸਿੱਖਣ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਅਦਿਤੀ ਸ਼ਰਮਾ ਭੌਤਿਕ ਵਿਗਿਆਨ ਵਿਭਾਗ ਦੀਆਂ ਅਕਾਦਮਿਕ ਅਤੇ ਖੋਜ-ਅਧਾਰਿਤ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲੈਂਦੀ ਰਹੀ ਹੈ। ਉਸਨੂੰ ਵਿਭਾਗ ਦੇ ਪ੍ਰੋਫੈਸਰ ਡਾ. ਅਮ੍ਰਿਤ ਸਿੰਘ ਵਲੋਂ ਨਿਰੰਤਰ ਮਾਰਗਦਰਸ਼ਨ ਅਤੇ ਪ੍ਰੇਰਣਾ ਮਿਲਦੀ ਰਹੀ ਹੈ। ਡਾ. ਅਮ੍ਰਿਤ ਸਿੰਘ ਨੇ ਉਸਨੂੰ ਨਿਯਮਤ ਪਾਠਕ੍ਰਮ ਤੋਂ ਅੱਗੇ ਵਧ ਕੇ ਨਵੇਂ ਅਕਾਦਮਿਕ ਮੌਕਿਆਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿਪਸ ਦੇ ਖਿਡਾਰੀਆਂ ਵਲੋਂ ‘ ਖੇਡਾਂ ਵਤਨ ਪੰਜਾਬ ਦੀਆਂ ’ ’ ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਹਰਜੋਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਵੇਗੀ ਅਹਿਮ ਮੀਟਿੰਗ
Ad Position 24