15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਧਰਮਿੰਦਰ ਸਿੰਘ ਜੇ . ਈ ਸਬ ਸਟੇਸ਼ਨ ਦੀ ਬਦਲੀ ਧੱਕੇਸ਼ਾਹੀ ਨਾਲ ਕਰਨ ਦੀ ਨਿਖੇਧੀ

ਮੋਰਿੰਡਾ, 15 ਸਤੰਬਰ (ਪ੍ਰਿਤਪਾਲ ਸਿੰਘ)-ਇੰਪਲਾਈਜ ਸੰਘਰਸ਼ ਯੂਨੀਅਨ ਪਾਵਰਕਾਮ ਟਰਾਸਕੋ ਪੰਜਾਬ ਦੀ ਮੀਟਿੰਗ ਮੋਬਾਈਲ ਫ਼ੋਨ ਰਾਹੀਂ ਔਨ ਲਾਈਨ ਕੀਤੀ ਗਈ, ਇਸ ਮੀਟਿੰਗ ਵਿਚ ਜੇ. ਈ ਧਰਮਿੰਦਰ ਸਿੰਘ ਦੀ ਕੀਤੀ ਗਈ ਬਦਲੀ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਧੱਕੇਸ਼ਾਹੀ ਅਤੇ ਮੁਲਾਜ਼ਮ ਵਿਰੋਧੀ ਕਾਰਵਾਈ ਕਰਾਰ ਦਿੱਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮੋਰਿੰਡਾ, 15 ਸਤੰਬਰ (ਪ੍ਰਿਤਪਾਲ ਸਿੰਘ)-ਇੰਪਲਾਈਜ ਸੰਘਰਸ਼ ਯੂਨੀਅਨ ਪਾਵਰਕਾਮ ਟਰਾਸਕੋ ਪੰਜਾਬ ਦੀ ਮੀਟਿੰਗ ਮੋਬਾਈਲ ਫ਼ੋਨ ਰਾਹੀਂ ਔਨ ਲਾਈਨ ਕੀਤੀ ਗਈ, ਇਸ ਮੀਟਿੰਗ ਵਿਚ ਜੇ.ਈ ਧਰਮਿੰਦਰ ਸਿੰਘ ਦੀ ਕੀਤੀ ਗਈ ਬਦਲੀ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਧੱਕੇਸ਼ਾਹੀ ਅਤੇ ਮੁਲਾਜ਼ਮ ਵਿਰੋਧੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਇਸ ਸਾਥੀ ਦੀ ਬਦਲੀ ਗਰਿੱਡ ਨੂਰਪੁਰ ਬੇਦੀ ਐਸ.ਐਸ.ਈ ਰੂਪਨਗਰ ਤੋ ਬਦਲ ਕਿ ਗਰਿੱਡ ਕਾਠਗੜ੍ਹ ਐਸ.ਐਸ.ਈ ਨਵਾਂ ਸ਼ਹਿਰ ਦੀ ਕੀਤੀ ਗਈ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਧਰਮਿੰਦਰ ਸਿੰਘ ਜੇ.ਈ ਸਬ ਸਟੇਸ਼ਨ ਦੀ ਬਦਲੀ ਕਰਨ ਤੋਂ ਪਹਿਲਾਂ ਮਾਮਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਸੀ। ਬਿਨਾਂ ਕਿਸੇ ਵਾਜਬ ਕਾਰਨ ਅਤੇ ਮੁਲਾਜ਼ਮ ਦੀਆਂ ਪ੍ਰਸਥਿਤੀਆਂ ਨੂੰ ਸਮਝੇ ਬਿਨਾਂ ਇਸ ਤਰ੍ਹਾਂ ਦੀ ਬਦਲੀ ਕਰਨਾ ਮੁਲਾਜ਼ਮਾਂ ਵਿਚ ਰੋਸ ਪੈਦਾ ਕਰਦਾ ਹੈ। ਇਸ ਸਾਥੀ ਦੇ ਵਿਰੁੱਧ ਵੀ ਕੋਈ ਵੀ ਸ਼ਿਕਾਇਤ ਨਾ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਮੈਨੇਜਮੈਂਟ ਨੂੰ ਭਾਰੀ ਪਵੇਗੀ। ਕਰਮਜੀਤ ਸਿੱਧੂ ਨੇ ਕਿਹਾ ਕਿ ਯੂਨੀਅਨ ਕਿਸੇ ਵੀ ਮੁਲਾਜ਼ਮ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕਰੇਗੀ। ਜੇਕਰ ਧਰਮਿੰਦਰ ਸਿੰਘ ਦੀ ਬਦਲੀ ਨੂੰ ਤੁਰੰਤ ਰੱਦ ਕਰਕੇ ਉਸ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਯੂਨੀਅਨ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇੰਪਲਾਈਜ ਸੰਘਰਸ਼ ਯੂਨੀਅਨ ਪਾਵਰਕਾਮ ਟਰਾਸਕੋ ਪੰਜਾਬ ਨੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਹੈ, ਕਿ ਧਰਮਿੰਦਰ ਸਿੰਘ ਦੀ ਬਦਲੀ ਦੇ ਹੁਕਮਾਂ ’ਤੇ ਮੁੜ ਵਿਚਾਰ ਕਰਕੇ ਬਦਲੀ ਤੁਰੰਤ ਰੱਦ ਕੀਤੀ ਜਾਵੇ ਅਤੇ ਮੁਲਾਜ਼ਮ ਨਾਲ ਇਨਸਾਫ਼ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਝੱਜ ਐਸ . ਡੀ . ਓ . ਵਜੋਂ ਹੋਏ ਪਦਉੱਨਤ ਅਗਲੀ ਖ਼ਬਰ ਅਰਮਾਨ ਸਿੰਘ ਭਿੰਡਰ ਨੇ ਪੰਜਾਬ ਯੂਨੀਵਰਸਿਟੀ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ
Ad Position 24