17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜਟਾਣੇ ਸੱਭਿਆਚਾਰਕ ਮੇਲੇ ’ ਤੇ ਲਾਭ ਹੀਰੇ ਨੇ ਕੀਲੇ ਦਰਸ਼ਕ

ਬੇਲਾ, 16 ਸਤੰਬਰ ( ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਵਿਖੇ ਛਿੰਝ ਕਮੇਟੀ (ਰਜਿ) ਵਲੋਂ ਐਨ. ਆਰ.

Ad Position 21
No active advertisement
ਅਜੀਤ ਡੈਸਕ 17-09-2026
ਬੇਲਾ, 16 ਸਤੰਬਰ ( ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਵਿਖੇ ਛਿੰਝ ਕਮੇਟੀ (ਰਜਿ) ਵਲੋਂ ਐਨ. ਆਰ. ਆਈ., ਇਲਾਕਾ ਨਿਵਾਸੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਸਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਲਾਭ ਹੀਰਾ ਨੇ ਖਚਾਖਚ ਭਰੇ ਖੇਡ ਮੈਦਾਨ ਵਿਚ ਦਰਸ਼ਕਾਂ ਨੂੰ ਕੀਲ ਕੇ ਬਿਠਾ ਰੱਖਿਆ ਹੁੰਮਸ ਭਰੀ ਗਰਮੀ ਦੇ ਬਾਵਜੂਦ ਲਗਾਤਾਰ ਤਿੰਨ ਘੰਟੇ ਆਪਣੇ ਨਵੇਂ ਪੁਰਾਣੇ ਗੀਤ ਸੁਣਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ ਪਿੰਡ ਜਟਾਣਾ ਦੇ ਛੋਟੀ ਉਮਰ ਵਿਚ ਹੀ ਆਪਣੀ ਦਮਦਾਰ ਆਵਾਜ਼ ਨਾਲ ਯੁਵਕ ਮੇਲਿਆਂ ਵਿਚ ਮੈਡਲ ਜਿੱਤਣ ਵਾਲੇ ਉਭਰਦੇ ਕਲਾਕਾਰ ਅਨਮੋਲ ਜਟਾਣਾ ਨੇ ਮੇਲੇ ਦੀ ਸ਼ੁਰੂਆਤ ਚਾਦਰ ਗੀਤ ਨਾਲ ਕਰ ਕੇ ਖੂਬ ਪ੍ਰਸੰਸਾ ਹਾਸਿਲ ਕੀਤੀ। ਇਸ ਮੌਕੇ ਨੰਬਰਦਾਰ ਜਸਵੀਰ ਸਿੰਘ, ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਜਟਾਣਾ, ਨਿਰਵੈਰ ਸਿੰਘ ਡੈਨਮਾਰਕ, ਗੁਰਦੇਵ ਸਿੰਘ ਰਾਗੀ, ਭੁਪਿੰਦਰ ਸਿੰਘ, ਹਰਜੀਤ ਸਿੰਘ ਹੈਪੀ, ਦਲਵੀਰ ਸਿੰਘ ਬੰਟੀ, ਕਮਲਜੀਤ ਸਿੰਘ, ਮਨਜੀਤ ਸਿੰਘ,ਧਨਵੰਤ ਸਿੰਘ, ਚਤਰ ਸਿੰਘ, ਸਰਬਜੀਤ ਸਿੰਘ, ਸਿਕੰਦਰ ਸਿੰਘ, ਸਰਵਣ ਸਿੰਘ, ਗੋਲਡੀ, ਡਾ: ਪ੍ਰਿੰਸ ਜਟਾਣਾ, ਰਜਿੰਦਰ ਸਿੰਘ ਰਾਜਾ, ਮੌਂਟੀ ਟੱਪਰੀਆਂ, ਰਾਜੂ ਟੱਪਰੀਆਂ, ਜਗਪਾਲ ਜੱਗਾ, ਜਸਵੀਰ ਸਿੰਘ ਨੱਬਾ, ਸਾਬ ਕਾ ਸਰਪੰਚ ਦਿਆਲ ਸਿੰਘ, ਪਰਮਜੀਤ ਸਿੰਘ ਪੰਮਾ, ਸਾਬਕਾ ਸਰਪੰਚ ਪ੍ਰੇਮ ਸਿੰਘ, ਕੈਪਟਨ ਕਰਨੈਲ ਸਿੰਘ, ਰਾਮ ਸਿੰਘ, ਰੋਮੀ ਜਟਾਣਾ, ਹਰਸ਼ ਮਨੂ, ਨਵਜੋਤ, ਬਲਕਾਰ ਬੌਬੀ, ਸ਼ੰਟੀ, ਕਰਨ ਕਲਰਕ, ਮਨਵੀਰ ਪ੍ਰੀਤ, ਤਰਨਦੀਪ, ਕਰਨ ਸਰਪੰਚ ,ਸਹਿਜੂ, ਹਰਗੁਣ, ਮਨਿੰਦਰ, ਮਨਜੀਤ, ਆਦਿ ਪ੍ਰਬੰਧਕਾਂ ਵਲੋਂ ਗਾਇਕ ਲਾਭ ਹੀਰਾ, ਅਨਮੋਲ ਜਟਾਣਾ ਅਤੇ ਸਹਿਯੋਗੀ ਸੱਜਣਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੈਕਟਰੀ ਜਪਨੀਤ ਸਿੰਘ, ਸਰਪੰਚ ਰੋਹਿਤ ਸੱਭਰਵਾਲ, ਲਖਵਿੰਦਰ ਸਿੰਘ ਭੂਰਾ, ਸਰਪੰਚ ਜਤਿੰਦਰ ਸਿੰਘ ਪਰੋਜਪੁਰ, ਸਰਪੰਚ ਜਤਿੰਦਰ ਸਿੰਘ ਬੇਲਾ, ਸਰਪੰਚ ਸਤਵੀਰ ਸਿੰਘ ਭਲਿਆਣ, ਨਰਿੰਦਰ ਸਿੰਘ ਭਲਿਆਣ,ਜੁਝਾਰ ਸਿੰਘ ਗਰਚਾ, ਕਰਨ ਕੰਧੋਲਾ, ਦੀਪ ਕੰਧੋਲਾ, ਅਜੈਬ ਸਿੰਘ ਜਗਤਪੁਰ, ਗੁਰਮੁੱਖ ਸਿੰਘ ਘਨੌਲੀ, ਸੋਨੀ ਘਨੌਲੀ, ਨੰਬਰਦਾਰ ਹਰਪ੍ਰੀਤ ਸਿੰਘ ਬੇਲਾ, ਆੜ੍ਹਤੀ ਚੀਨੂ ਗੋਇਲ, ਸੌਰਵ ਗੋਇਲ, ਆੜ੍ਹਤੀ ਜਸਪ੍ਰੀਤ ਸਿੰਘ ਸੇਠੀ, ਆੜ੍ਹਤੀ ਸੁਰਿੰਦਰ ਸਿੰਘ, ਆੜ੍ਹਤੀ ਬਿੱਟੂ ਕੰਗ, ਜਸਵੀਰ ਸਿੰਘ ਕੁਰਾਲੀ ਆੜ੍ਹਤੀ ਜਸਵੀਰ ਸਿੰਘ ਜੱਸੀ, ਜਸਵਿੰਦਰ ਸਿੰਘ ਬਜੀਦਪੁਰ, ਆੜ੍ਹਤੀ ਗੁਰਜੀਤ ਸਿੰਘ ਜੀਤਾ, ਦਵਿੰਦਰ ਬਿੱਲਾ,ਮਨਜੀਤ ਪਰੋਜਪੁਰ, ਗੁਰਪ੍ਰੀਤ ਬਜੀਦਪੁਰ, ਜੋਤੀ ਬਜੀਦਪੁਰ, ਨੰਬਰਦਾਰ ਲਵਲੀ ਬੇਲਾ, ਸੁਰਜੀਤ ਬਰਨਾਲਾ, ਆੜ੍ਹਤੀ ਸੰਜੀਵ ਕੁਮਾਰ ਬੇਲਾ, ਆੜ੍ਹਤੀ ਮੰਗੂ ਸ਼ੇਖੂਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਂਸਲ ’ ਚ ਮਤਾ ਪਾਸ ਹੋਣ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਚੌਂਕ ’ ਚ ਨਹੀਂ ਲੱਗਿਆ ਵੱਡਾ ਖੰਡਾ ਸਾਹਿਬ 19 ਸਤੰਬਰ ਦ... ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ
Ad Position 24