17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਿੰਡ ਬਾਲੇਵਾਲ ਵਿਖੇ ਸਵਰਗੀ ਨੰਬਰਦਾਰ ਕਪੂਰ ਚੰਦ ਦੀ ਯਾਦ ’ ਚ ਲਗਾਏ ਖ਼ੂਨਦਾਨ ਕੈਂਪ ਦੌਰਾਨ 71 ਨੌਜਵਾਨਾਂ ਨੇ ਦਾਨ ਕੀਤਾ ਖ਼ੂਨ ਖ਼ੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ, ਖ਼ੂਨਦਾਨ ਨਾਲ ਕਿਸੇ ਵੀ ਅਨਮੋਲ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ- ਇਕਬਾਲ ਸਿੰਘ ਲਾਲਪੁਰਾ, ਅਸ਼ੋਕ ਬਾਂਠ

ਨੂਰਪੁਰ ਬੇਦੀ, 16 ਸਤੰਬਰ (ਵਿੰਦਰਪਾਲ ਝਾਂਡੀਆਂ)-ਗੁੱਜਰ ਸਮਾਜ ਦੇ ਸਿਰਕੱਢ ਆਗੂ ਰਹੇ ਸਵਰਗੀ ਨੰਬਰਦਾਰ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਪਹਿਲਾ ਖ਼ੂਨਦਾਨ ਕੈਂਪ ਉਨ੍ਹਾਂ ਦੇ ਪੋਤਰੇ ਚੌਧਰੀ ਵਰਿੰਦਰ ਕੁਮਾਰ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ, ਕਮਲ ਚੌਧਰੀ ਪੰਜਾਬ ਪੁਲਿਸ ਅਤੇ ਸਮੁੱਚੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਬਾਲੇਵਾਲ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਸੇਵਾਮੁਕਤ ਆਈ.

Ad Position 21
No active advertisement
ਪਿੰਡ ਬਾਲੇਵਾਲ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਇਕਬਾਲ ਸਿੰਘ ਲਾਲਪੁਰਾ, ਅਸੋਕ ਬਾਂਠ, ਵਰਿੰਦਰ ਚੌਧਰੀ ਤੇ ਹੋਰ। ਤਸਵੀਰ: ਵਿੰਦਰਪਾਲ ਝਾਂਡੀਆਂ 17-09-2026
ਨੂਰਪੁਰ ਬੇਦੀ, 16 ਸਤੰਬਰ (ਵਿੰਦਰਪਾਲ ਝਾਂਡੀਆਂ)-ਗੁੱਜਰ ਸਮਾਜ ਦੇ ਸਿਰਕੱਢ ਆਗੂ ਰਹੇ ਸਵਰਗੀ ਨੰਬਰਦਾਰ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਪਹਿਲਾ ਖ਼ੂਨਦਾਨ ਕੈਂਪ ਉਨ੍ਹਾਂ ਦੇ ਪੋਤਰੇ ਚੌਧਰੀ ਵਰਿੰਦਰ ਕੁਮਾਰ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ, ਕਮਲ ਚੌਧਰੀ ਪੰਜਾਬ ਪੁਲਿਸ ਅਤੇ ਸਮੁੱਚੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਬਾਲੇਵਾਲ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਸੇਵਾਮੁਕਤ ਆਈ.ਪੀ.ਐਸ. ਅਸ਼ੋਕ ਬਾਂਠ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਵਿੱਚੋਂ ਇੱਕ ਹੈ। ਸਾਡੇ ਵਲੋਂ ਦਾਨ ਕੀਤਾ ਗਿਆ ਖ਼ੂਨ ਕਿਸੇ ਵੀ ਲੋੜਵੰਦ ਵਿਅਕਤੀ ਦੀ ਅਨਮੋਲ ਜ਼ਿੰਦਗੀ ਨੂੰ ਬਚਾਅ ਸਕਦਾ। ਉਨ੍ਹਾਂ ਕਿਹਾ ਕਿ ਸਵਰਗੀ ਕਪੂਰ ਚੰਦ ਨੰਬਰਦਾਰ ਦੀ ਯਾਦ ਵਿਚ ਪਰਿਵਾਰ ਵਲੋਂ ਕੀਤ ਾ ਗਿਆ ਇਹ ਉਪਰਾਲਾ ਸਮਾਜ ਲਈ ਪ੍ਰੇਰਣਾਦਾਇਕ ਹੈ ਅਤੇ ਅਜਿਹੇ ਕਾਰਜ ਨੌਜਵਾਨ ਪੀੜ੍ਹੀ ਨੂੰ ਸਮਾਜ ਸੇਵਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰਿਟਾਇਰਡ ਆਈ.ਪੀ.ਐਸ. ਅਸ਼ੋਕ ਬਾਂਠ ਨੇ ਕਿਹਾ ਕਿ ਖ਼ੂਨਦਾਨ ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਦੀ ਸੇਵਾ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਸੇਵਾ ਹੈ। ਕੈਂਪ ਦੌਰਾਨ ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਗੜ੍ਹੀ ਕਾਨੂੰਗੋ, ਬਲਾਚੌਰ ਦੀ ਟੀਮ ਵਲੋਂ ਕਰੀਬ 71 ਨੌਜਵਾਨਾਂ ਦਾ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਆਏ ਹੋਏ ਮਹਿਮਾਨਾਂ ਅਤੇ ਪ੍ਰਬੰਧਕਾਂ ਵਲੋਂ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਜੈਵੀਰ ਸਿੰਘ ਲਾਲਪੁਰਾ, ਸੁਭਾਸ਼ ਬਾਂਠ, ਪ੍ਰੇਮ ਦੱਤ ਸ਼ਰਮਾ, ਜਸਵੀਰ ਸਿੰਘ ਆਰ.ਐਸ.ਐਸ. ਪ੍ਰਚਾਰਕ, ਭਾਜਪਾ ਆਗੂ ਇਸ਼ੂਪਾਲ ਚੌਧਰੀ, ਕਰਨ ਮਹਿਤਾ, ਅਰੁਣ ਦੱਤ, ਡਾ. ਦਵਿੰਦਰ ਬਜਾੜ, ਸੇਠੀ ਸਰਪੰਚ ਥੋਪੀਆ, ਸਰਪੰਚ ਲੇਖ ਰਾਮ ਬਜਾੜ, ਕਨਵੀਨਰ ਗੌਰਵ ਰਾਣਾ, ਐਸ.ਡੀ.ਓ. ਸਤਵਿੰਦਰ ਸਿੰਘ ਕੰਗ, ਪ੍ਰਕਾਸ਼ ਭਗਤ, ਰਾਮ ਸ਼ਾਹ ਕਰਤਾਰਪੁਰ, ਮਨਦੀਪ ਸੋਢੀ ਨੰਬਰਦਾਰ, ਰੰਗਕਰਮੀ ਪਰਵਿੰਦਰ ਭੀਮ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਮਨਿੰਦਰ ਸਿੰਘ ਢਾਹਾਂ, ਮੋਹਨ ਸਿੰਘ ਧਮਾਣਾ, ਮਨਦੀਪ ਸਿੰਘ ਅਸਮਾਨਪੁਰ, ਚੌਧਰੀ ਹੁਸਨ ਲਾਲ ਚੌਹਾਨ, ਸਰਪੰਚ ਕਾਬਲ ਸਿੰਘ, ਸਾਬਕਾ ਸਰਪੰਚ ਗੋਪਾਲ ਚੰਦ, ਰੋਸ਼ਨ ਲਾਲ ਟੇਡੇਵਾਲ, ਜੱਸੀ ਗੋਲੂਮਾਜਰਾ, ਕਾਲਾ ਨੂਰਪੁਰ ਬੇਦੀ, ਚਰਨਜੀਤ ਕਟਾਰੀਆ, ਜੋਗਿੰਦਰ ਚੌਹਾਨ, ਮਹਿੰਦਰ ਸਿੰਘ, ਬਖਸ਼ੀ ਰਾਮ, ਭੀਮ ਚੰਦ ਆਦਿ ਹਾਜ਼ਰ ਸਨ। ਨੰਬਰਦਾਰ ਵਰਿੰਦਰ ਚੌਧਰੀ ਨੇ ਸਾਰਿਆ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਜ਼ਬੇ ਅਤੇ ਜਾਗਰੂਕਤਾ ਨਾਲ ਊਨਾ ਨਸ਼ਿਆਂ ਦੀ ਅਲਾਮਤ ਵਿਰੁੱਧ ਲੜਨ ਲਈ ਇਕਜੁੱਟ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਲਾਕ ਪੱਧਰੀ ਕ੍ਰਿਕਟ ਟੂਰਨਾਮੈਂਟ ਸ਼ੁਰੂ
Ad Position 24