18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਰਦਾਸ ਉਪਰੰਤ ਹਲਕਾ ਇੰਚਾਰਜ ਗੜ੍ਹੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੀ ਚੜ੍ਹਦੀ ਕਲਾ ਪੈਦਲ ਯਾਤਰਾ ਦੀ ਸਮਾਪਤੀ

ਸ੍ਰੀ ਚਮਕੌਰ ਸਾਹਿਬ, 17 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਦੀ ਚੜ੍ਹਦੀ ਕਲਾ ਪੈਦਲ ਯਾਤਰਾ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਰਬਤ ਦੇ ਭਲੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਕੀਤੀ ਅਰਦਾਸ ਉਪਰੰਤ ਸਮਾਪਤ ਹੋਈ। ਇਸ ਤੋਂ ਪਹਿਲਾਂ ਰਾਸਤੇ ਵਿਚ ਸ੍ਰੀ ਗੜ੍ਹੀ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਾਸਤੇ ਵਿਚ 101 ਨੌਜਵਾਨਾਂ ਨੂੰ ਦਸਤਾਰਾਂ ਵੀ ਭੇਟ ਕੀਤੀਆਂ।

Ad Position 21
No active advertisement
ਅਜੀਤ ਡੈਸਕ 18-09-2026
ਸ੍ਰੀ ਚਮਕੌਰ ਸਾਹਿਬ, 17 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਦੀ ਚੜ੍ਹਦੀ ਕਲਾ ਪੈਦਲ ਯਾਤਰਾ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਰਬਤ ਦੇ ਭਲੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਕੀਤੀ ਅਰਦਾਸ ਉਪਰੰਤ ਸਮਾਪਤ ਹੋਈ। ਇਸ ਤੋਂ ਪਹਿਲਾਂ ਰਾਸਤੇ ਵਿਚ ਸ੍ਰੀ ਗੜ੍ਹੀ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਾਸਤੇ ਵਿਚ 101 ਨੌਜਵਾਨਾਂ ਨੂੰ ਦਸਤਾਰਾਂ ਵੀ ਭੇਟ ਕੀਤੀਆਂ। ਭਰਵੀਂ ਪੈਦਲ ਯਾਤਰੀ ਦੌਰਾਨ ਵੱਖ-ਵੱਖ ਥਾਵਾਂ ’ਤੇ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ।ਇਥੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੜ੍ਹੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ 23 ਸਤੰਬਰ ਨੂੰ ਸ੍ਰੀ ਚਮਕੌਰ ਸਾਹਿਬ ਹਲਕੇ ਵਿਚ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿਚ ਆਪ ਦੇ 101 ਵਲੰਟੀਅਰ ਤਿਆਰ ਕਰਕੇ ਭਾਜਪਾ ਨੂੰ ਨਸ਼ਿਆ ਪ੍ਰਤੀ ਜਵਾਬ ਦੇਹ ਬਣਾਵਾਂਗੇ, ਉਨ੍ਹਾਂ ਕਿਹਾ ਕਿ ਸਾਡੇ ਬਾਰਡਰ ਸੀਲ ਕੀਤੇ ਹੋਏ ਹਨ, 500 ਕਿਲੋਮੀਟਰ ਸਰਹੱਦਾਂ ਤੇ ਸੀ.ਆਰ.ਪੀ.ਐਫ. ਤਾਇਨਾਤ ਹੈ ਫਿਰ ਨਸ਼ਾ ਕਿਥੋਂ ਆ ਰਿਹਾ ਹੈ ਜਦਿਕਿ ਗੁਜਰਾਤ ਦੀਆਂ ਬੰਦਰਗਾਹਾਂ ਤੁਹਾਡੇ ਅਧੀਨ ਹੈ । ਇਸ ਜਵਾਬ ਅਸੀ ਭਾਜਪਾ ਤੋਂ ਲਵਾਂਗੇ। ਉਨ੍ਹਾਂ ਕਿਹਾ ਕਿ ਅੱਜ ਕੱਢੀ ਗਈ ਚੜਦੀ ਕਲਾ ਪੈਦਲ ਯਾਤਰਾ ਦਾ ਮਕਸਦ ਆਪਸੀ ਭਾਈ ਚਾਰਾ ਕਾਇਮ ਰੱਖਣ, ਭ੍ਰਿਸਟਾਚਾਰ ਅਤੇ, ਭੈਅ ਮੁਕਤ ਸੇਵਾਵਾਂ ਜਿਹਾ ਮਾਹੌਲ ਪ੍ਰਦਾਨ ਕਰਨਾਂ ਹੀ ਸਾਡਾ ਮੁੱਖ ਮਕਸਦ ਹੈ। ਇਸ ਮੌਕੇ ਉਨ੍ਹਾਂ ਨੂੰ ਜਦੋਂ ਕਾਂਗਰਸੀਆਂ ਵਲੋਂ ਉਠਾਏ ਜਾ ਰਹੇ ਸਵਾਲ ਕਿ ਜਸਵੀਰ ਸਿੰਘ ਗੜੀ ਨੇ ਕਾਂਗਰਸ ਦੇ ਨਕਸੇ ਕਦਮ ਤੇ ਚੱਲ ਕੇ ਪੈਦਲ ਯਾਤਰਾਵਾਂ ਦਾ ਸਿਲਸਿਲਾ ਸੁਰੂ ਕੀਤਾ ਹੈ ਤਾਂ ਉਨ੍ਹਾਂ ਕਾਂਗਰਸ ਪਾਰਟੀ ਤੇ ਵਰਦਿਆਂ ਕਿਹਾ ਕਿ ਕਾਂਗਰਸ ਉਹ ਜਮਾਤ ਹੈ ਜਿਸ ਨੇ 1984 ਵਿਚ ਘੱਟ ਗਿਣਤੀ ਤੇ ਅੰਤਾਂ ਦਾ ਜੁਲਮ ਕੀਤਾ, ਦਾੜੇ ਪੁੱਟੇ , ਨੌਜਵਾਨਾਂ ਨੂੰ ਥਾਣਿਆਂ ਵਿਚ ਤਸੀਹੇ ਦਿੱਤੇ ਗਏ ,ਔਰਤਾਂ ਨੂੰ ਜਲੀਲ ਕੀਤਾ ਗਿਆ ਕੀ ਗੜੀ ਕਾਂਗਰਸ ਦੇ ਅਜਿਹੇ ਨਕਸੇ ਕਦਮ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਗੜੀ ਨੇ ਹਮੇਸ਼ਾ ਗਰੀਬ ਤੇ ਇਨਸਾਫ ਦੀ ਗੱਲ ਕੀਤੀ ਹੈ। ਉਹ ਕਦੇ ਵੀ ਅਜਿਹੀ ਗੱਲ ਨਹੀ ਕਰਨਗੇ ਜਿਸ ਨਾਲ ਉਨ੍ਹਾਂ ਦਾ ਦਾਮਨ ਦਾਗੀ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੋ ਦਾਗ 1984 ਵਿਚ ਆਪਣੇ ਸੀਨੇ ਤੇ ਲਾਇਆ ਹੈ ਉਹ ਕਦੇ ਵੀ ਨਹੀ ਮਿਟੇਗਾ। ਇਸ ਮੌਕੇ ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ ਯਾਤਰਾ ਵਿਚ ਸ਼ਾਮਿਲ ਸਮੂਹ ਵਲੰਟੀਅਰਾਂ ਅਤੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ । ਇਸ ਮੌਕੇ ਬਲਦੇਵ ਸਿੰਘ ਹਾਫਿਜਾਬਾਦ, ਨਗਰ ਕੌਸ਼ਲ ਦੇ ਪ੍ਰਧਾਨ ਵਿਸ਼ਾਲ ਕਸਯੱਪ, ਸੀਨਅਰ ਮੀਤ ਪ੍ਰਧਨ ਚਾਹਲ ਸਿੰਘ ਭੰਗੂ, ਭੁਪਿੰਦਰ ਸਿੰਘ ਭੂਰਾ, ਸਰਪੰਚ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ, ਪਰਮਜੀਤ ਸਿੰਘ ਸਰਪੰਚ ਭੂਰੜੇ, ਨਿਰਮਲ ਸਿੰਘ ਰੰਗਾ, ਸਤਨਾਮ ਸਿੰਘ ਸੋਹੀ, ਮਲਕੀਤ ਸਿੰਘ ਮੱਲੀ ਸੈਦਪੁਰ, ਜਸਵੀਰ ਕੌਰ ਬਲਾਕ ਪ੍ਰਧਾਨ,ਅਰਸ਼ਦੀਪ ਸਿੰਘ ਭੂਰੜੇ, ਗੁਰਵਿੰਦਰ ਸਿੰਘ ਬੌਬੀ, ਮਲਕੀਤ ਸਿੰਘ ਸਰਪੰਚ ਜਿੰਦਾਪੁਰ, ਗੁਰਮੇਲ ਸਿੰਘ ਢੇਸਪੁਰ, ਗੁਰਦੀਪ ਸਿੰਘ ਭਲਵਾਨ, ਗੁਰਮੀਤ ਸਿੰਘ ਮਾਨਗੜ੍ਹ, ਨਵਦੀਪ ਕੌਰ ਬਾਮਾ ਕੁਲੀਆ, ਪਰਮਿੰਦਰ ਸਿੰਘ ਸੇਖੋ, ਸੋਨਾ, ਰਾਜੂ ਹਾਫਿਜਾਬਦ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਡੀ ’ ਚ ਪੁੱਜਿਆ ਝੋਨਾ ਮੁੜ ਘਰ ਭੇਜਣ ’ ਤੇ ਕਿਸਾਨਾਂ ਦਾ ਚੜ੍ਹਿਆ ਪਾਰਾ 20 ਸਤੰਬਰ ਤੱਕ ਲਿਫਟਿੰਗ ਨਾ ਹੋਈ ਤਾਂ ਰੂਪਨਗਰ-... ਅਗਲੀ ਖ਼ਬਰ ਭਾਜਪਾ ਵਲੋਂ ਮਨਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਡਾ. ਸ਼ੁਭਾਸ਼ ਸ਼ਰਮਾ ਨੇ ਕੀਤੀ ਸ਼ਮੂਲੀਅਤ
Ad Position 24