19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

65.55 ਗ੍ਰਾਮ ਚਿੱਟੇ-ਨਸ਼ੀਲੇ ਪਦਾਰਥ ਸਮੇਤ 2 ਕਾਬੂ, ਮਾਮਲਾ ਦਰਜ

ਪੁਰਖਾਲੀ, 18 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਜਿਲਾ ਪੁਲਿਸ ਮੁਖੀ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ. ਐੱਸ.

Ad Position 21
No active advertisement
ਅਜੀਤ ਡੈਸਕ 19-09-2026
ਪੁਰਖਾਲੀ, 18 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਜਿਲਾ ਪੁਲਿਸ ਮੁਖੀ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. (ਆਰ) ਰੂਪਨਗਰ ਅਤੇ ਥਾਣਾ ਮੁਖੀ ਰੂਪਨਗਰ ਦੇਖਰੇਖ ਹੇਠ ਪੁਲਿਸ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਲੈ ਕੇ ਪੁਰਖਾਲੀ ਪੁਲਿਸ ਵਲੋਂ 2 ਨੌਜਵਾਨਾਂ ਨੂੰ 65.55 ਗ੍ਰਾਮ ਨਸ਼ੀਲੇ ਪਦਾਰਥ ਨਾਲ ਕਾਬੂ ਕੀਤਾ ਹੈ। ਇਸ ਸਬੰਧੀ ਚੌਂਕੀ ਇੰਚਾਰਜ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਸ਼ੱਕੀ ਪੁਰਸ਼ਾਂ ਦੀ ਤਲਾਸ਼ ਲਈ ਰਾਮਪੁਰ ਸਾਈਡ ਤੋਂ ਮੀਆਂਪੁਰ ਸਾਈਡ ਨੂੰ ਜਾ ਰਹੇ ਸਨ। ਤਾਂ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਪੰਜੋਲੀ ਵਾਲੀ ਸਤਕ ਤੇ 2 ਨੌਜਵਾਨ ਨਸ਼ਾ ਵੇਚ ਰਹੇ ਹਨ, ਤਾਂ ਜਦ ਪੁਲਿਸ ਪਾਰਟੀ ਪੰਜੋਲੀ ਵਿਖ਼ੇ ਪੁੱਜੀ ਤਾਂ ਇਨਾ ਦੋਵੇਂ ਮੋਨੇ ਨੌਜਵਾਨਾਂ ਨੇ ਖੇਤਾਂ ’ਚ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਕ ਚਿੱਟੇ ਰੰਗ ਦਾ ਮੋਮੀ ਲਿਫ਼ਾਫ਼ਾ ਜਿਸ ’ਚ ਨਸ਼ੀਲਾ ਪਦਾਰਥ ਸੀ ਉਹ ਖੇਤਾਂ ’ਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਇਨਾ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਇਨਾ ਨੌਜਵਾਨਾਂ ਕੋਲੋਂ ਪਤਾ ਪੁੱਛਿਆ ਇਨਾ ਵਿਚੋਂ ਇੱਕ ਨੌਜਵਾਨ ਨੇ ਆਪਣਾ ਨਾਂਅ ਅਸ਼ੀਸ਼ ਪੁੱਤਰ ਜਗਦੀਸ਼ ਸਿੰਘ ਵਾਸੀ ਨੇੜੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਕੋਟਲਾ ਨਿਹੰਗ ਥਾਣਾ ਸਿਟੀ ਰੂਪਨਗਰ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਂਅ ਫੈਜਾਨ ਪੁੱਤਰ ਭੂਰੇ ਵਾਸੀ ਸੈਣੀਮਾਜਰਾ ਥਾਣਾ ਰੂਪਨਗਰ ਹਾਲ ਵਾਸੀ ਨੇੜੇ ਗੁਰਦੁਆਰਾ ਸਾਹਿਬ ਛੋਟੀ ਹਵੇਲ਼ੀ ਰੂਪਨਗਰ ਦੱਸਿਆ, ਉਨ੍ਹਾਂ ਦੱਸਿਆ ਕਿ ਜਦ ਖੇਤਾਂ ’ਚ ਸੁਟੇ ਮੋਮੀ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 65.55 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਨੌਜਵਾਨਾਂ ਖਿਲਾਫ ਐਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਮੰਗਾਂ ਅਣਗੌਲੀਆਂ ਕੀਤੀਆਂ ਤਾਂ 2027 ’ਚ ਦੇਵਾਂਗੇ ਜਵਾਬ : ਰੋਡਵੇਜ਼ ਯੂਨੀਅਨ ਅਗਲੀ ਖ਼ਬਰ ਮੈਨੇਜਮੈਂਟ ਵਲੋਂ ਸਮਝੌਤਾ ਲਾਗੂ ਨਾ ਕਰਨ ’ ਤੇ ਸੰਘਰਸ਼ ਦੀ ਚਿਤਾਵਨੀ
Ad Position 24