21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰੁੜਕੀ ਹੀਰਾਂ ਦੇ ਗ੍ਰੀਨਵੇਜ ਸਕੂਲ ਦੇ ਫਤਿਹਵੀਰ ਸਿੰਘ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ’ਚ ਜਿੱਤਿਆ ਸੋਨ ਤਗਮਾ ਕੌਮੀ ਪੱਧਰੀ ਮੁਕਾਬਲਿਆਂ ਲਈ ਪਾਇਆ ਪ੍ਰਵੇਸ਼

ਸ੍ਰੀ ਚਮਕੌਰ ਸਾਹਿਬ, 21 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਰੁੜਕੀ ਹੀਰਾਂ ਦੇ ਗ੍ਰੀਨਵੇਜ ਸਕੂਲ ਦੀ ਦਸਵੀਂ ਜਮਾਤ ਦਾ ਵਿਦਿਆਰਥੀ ਫਤਿਹਵੀਰ ਸਿੰਘ ਮਾਨ ਨੇ 70ਵੀਆਂ ਰਾਜ ਪੱਧਰੀ ਸਕੂਲ ਖੇਡਾਂ ’ਚ 92 ਕਿੱਲੋ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਕੌਮੀ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ’ਚ ਪ੍ਰਵੇਸ਼ ਪਾ ਲਿਆ ਹੈ। ਸਕੂਲ ਦੇ ਐਮ ਡੀ ਹਰਜਿੰਦਰ ਸਿੰਘ ਮੱਲ੍ਹੀ ਨੇ ਸਵੇਰ ਦੀ ਸਭਾ ਦੌਰਾਨ ਇਸ ਹੋਣਹਾਰ ਖਿਡਾਰੀ ਦਾ ਸਨਮਾਨ ਕਰਦਿਆਂ ਕਿਹਾ ਅਜਿਹੇ ਮੁਕਾਮ ’ਤੇ ਪੁੱਜਣ ਲਈ ਖਿਡਾਰੀ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ।

Ad Position 21
No active advertisement
ਗਰੀਨਵੇਜ਼ ਸਕੂਲ ਰੁੜਕੀ ਹੀਰਾਂ (ਸ੍ਰੀ ਚਮਕੌਰ ਸਾਹਿਬ) ਦਾ ਗੋਲਡ ਮੈਡਲਿਸਟ ਖਿਡਾਰੀ ਫਤਿਹਵੀਰ ਸਿੰਘ ਮਾਨ ਅਤੇ ਹੋਰ ਖਿਡਾਰੀਆਂ ਨੂੰ ਸਕੂਲ ਪੁੱਜਣ ’ਤੇ ਸਨਮਾਨਿਤ ਕਰਦੇ ਪ੍ਰਬੰਧਕ। ਤਸਵੀਰ: ਜਗਮੋਹਣ ਸਿੰਘ ਨਾਰੰਗ 22-09-2026
ਸ੍ਰੀ ਚਮਕੌਰ ਸਾਹਿਬ, 21 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਰੁੜਕੀ ਹੀਰਾਂ ਦੇ ਗ੍ਰੀਨਵੇਜ ਸਕੂਲ ਦੀ ਦਸਵੀਂ ਜਮਾਤ ਦਾ ਵਿਦਿਆਰਥੀ ਫਤਿਹਵੀਰ ਸਿੰਘ ਮਾਨ ਨੇ 70ਵੀਆਂ ਰਾਜ ਪੱਧਰੀ ਸਕੂਲ ਖੇਡਾਂ ’ਚ 92 ਕਿੱਲੋ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਕੌਮੀ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ’ਚ ਪ੍ਰਵੇਸ਼ ਪਾ ਲਿਆ ਹੈ। ਸਕੂਲ ਦੇ ਐਮ ਡੀ ਹਰਜਿੰਦਰ ਸਿੰਘ ਮੱਲ੍ਹੀ ਨੇ ਸਵੇਰ ਦੀ ਸਭਾ ਦੌਰਾਨ ਇਸ ਹੋਣਹਾਰ ਖਿਡਾਰੀ ਦਾ ਸਨਮਾਨ ਕਰਦਿਆਂ ਕਿਹਾ ਅਜਿਹੇ ਮੁਕਾਮ ’ਤੇ ਪੁੱਜਣ ਲਈ ਖਿਡਾਰੀ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਹੋਈਆਂ ਅੰਡਰ-15 ਖੇਡਾਂ ਦੇ ਪੰਜਾਬ ਪੱਧਰ ’ਤੇ ਵੀ ਫਤਿਹਵੀਰ ਨੇ ਗੋਲਡ ਮੈਡਲ ਹਾਸਲ ਕੀਤਾ ਸੀ ਅਤੇ ਕੌਮੀ ਪੱਧਰ ’ਤੇ ਚੌਥਾ ਸਥਾਨ ਪ੍ਰਾਪਤ ਕੀਤਾ ਸੀ। ਉਨ੍ਹਾਂ ਫਤਿਹਵੀਰ ਸਿੰਘ ਦੀ ਸਾਲਾਨਾ ਫੰਡ ਵਿਚ ਪੂਰੀ ਅਤੇ ਅੱਧੀ ਸਕੂਲ ਫੀਸ ਵਿਚ ਸ਼ਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ। ਇਸੇ ਤਰ੍ਹਾਂ ਸੂਬਾ ਪੱਧਰੀ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਬੱਚਿਆਂ ਨੂੰ ਸਲਾਨਾ ਫੰਡ ਵਿਚ 50 ਫੀਸਦੀ ਅਤੇ ਸਕੂਲੀ ਫੀਸ ਵਿਚ 30 ਫ਼ੀਸਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਗਿਆਰਵੀ ਜਮਾਤ ਦਾ ਗੁਰਬਾਜ ਸਿੰਘ ਅੰਡਰ-19 ਫੁੱਟਬਾਲ ਦੀ ਸੂਬਾ ਪੱਧਰੀ ਟੀਮ ਲਈ ਚੁਣਿਆ ਗਿਆ ਅਤੇ ਗੁਰਮਤਿ ਕੌਰ ਭੰਗੂ ਅੰਡਰ-17 ਹੈਂਡਬਾਲ ਸਟੇਟ ਲੈਵਲ ਲਈ ਚੋਣ ਹੋਈ। ਚੇਅਰਮੈਨ ਗੁਰਮੁੱਖ ਸਿੰਘ ਮੱਲ੍ਹੀ ਰਿਟਾਇਰਡ ਫਲਾਇਟ ਲੈਫਟੀਨੈਂਟ ਨੇ ਜੋਨ ਅਤੇ ਜਿਲ੍ਹਾ ਪੱਧਰ ਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਚੌਧਰੀ ਓਮਵੀਰ ਰਾਣਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਵਾਈਸ ਪ੍ਰਿੰਸੀਪਲ ਸ਼੍ਰੀਮਤੀ ਨੀਸ਼ਾ ਠਾਕੁਰ, ਸੀਨੀਅਰ ਕੌਆਰਡੀਨੇਟਰ ਬਲਤੇਜ ਸਿੰਘ, ਮੁੱਖ ਅਧਿਆਪਕਾ ਵਰਸ਼ਾ ਸੇਨ, ਰਣਦੀਪ ਕੌਰ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਤੇ ਸੇਵਾ ਦਾ ਸੰਦੇਸ਼ ਦਿੰਦੀਆਂ ਹਨ-ਹਰਜੋਤ ਬੈਂਸ ਬਾਲਕ ਰੂਪੀ ਮੰਦਰ ਡੁਕਲੀ ਵ... ਅਗਲੀ ਖ਼ਬਰ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪ ਵਿਖੇ ਹੋਸਟਲ ਵਿਦਿਆਰਥੀਆਂ ਲਈ ਬੈਡਮਿੰਟਨ ਟੂਰਨਾਮੈਂਟ ਕਰਵਾਇਆ
Ad Position 24