23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸ੍ਰੋ : ਅ : ਦਲ ( ਅ ) ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਵਿਰੋਧ

ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)- ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਬੰਦੀ ਸਿੰਘ ਰਿਹਾਅ ਕਰੋ, ਆਰ ਐਸ ਐਸ ਮੁਰਦਾਬਾਦ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

Ad Position 21
No active advertisement
ਸ੍ਰੀ ਚਮਕੌਰ ਸਾਹਿਬ ਵਿਖੇ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਸ੍ਰੋ: ਅ: ਦਲ (ਅ) ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ। ਤਸਵੀਰ: ਜਗਮੋਹਣ ਸਿੰਘ ਨਾਰੰਗ 24-09-2026
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)- ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਬੰਦੀ ਸਿੰਘ ਰਿਹਾਅ ਕਰੋ, ਆਰ ਐਸ ਐਸ ਮੁਰਦਾਬਾਦ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਹ ਵਿਰੋਧ ਉਦੋਂ ਸ਼ੁਰੂ ਹੋਇਆ ਜਦੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਰੈਲੀ ਵਾਲੀ ਥਾਂ ਜਾ ਰਹੇ ਸਨ ਤਾਂ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਾਲੀ ਸੜਕ ਤੋਂ ਇੱਕ ਦਮ ਵਿਰਾਸਤੀ ਮਾਰਗ(ਗੁਰਦੁਆਰਾ ਮਾਰਗ) ਤੇ ਕਾਲੀ ਝੰਡੀਆਂ ਲੈ ਕੇ ਨਿਕਲੇ ਦਰਜਨ ਦੇ ਕਰੀਬ ਆਗੂਆਂ ਨੇ ਭਾਜਪਾ ਆਗੂਆਂ ਦੀਆਂ ਗੱਡੀਆਂ ਅੱਗੇ ਆ ਗਏ ਤੇ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇੱਕ ਦਮ ਵਾਪਰੀ ਇਸ ਘਟਨਾ ਨੂੰ ਵੇਖ ਕੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਪੁਲਿਸ ਨੇ ਭਾਵੇਂ ਸ੍ਰੀ ਸੰਧੂ ਦੀਆਂ ਗੱਡੀਆਂ ਤਾਂ ਕਢਵਾ ਦਿੱਤੀਆਂ ਪਰ ਪਿੱਛੇ ਦਰਜਨਾਂ ਗੱਡੀਆਂ ਨੂੰ ਘੇਰ ਕਿ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਨੇ ਭਾਵੇਂ ਇਨ੍ਹਾਂ ਨੂੰ ਕੁੱਝ ਸਮੇਂ ਅੰਦਰ ਹੀ ਉੱਥੋਂ ਹਟਾ ਦਿੱਤਾ ਪਰ ਇਹ ਆਗੂ ਪਿੱਛੇ ਹੀ ਰੈਲੀ ਵਾਲੀ ਥਾਂ ਪੁੱਜ ਗਏ, ਪਰ ਪੁਲਿਸ ਨੇ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਰੈਲੀ ਵਾਲੀ ਥਾਂ ਤੋਂ 100 ਮੀਟਰ ਪਹਿਲਾਂ ਹੀ ਰੋਕ ਲਿਆ ਜਿੱਥੇ ਇਹ ਆਗੂ ਮੁੜ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਰਹੇ। ਇਸ ਵਿਰੋਧ ਦੌਰਾਨ ਸ੍ਰੋ:ਅ:ਦਲ(ਅ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ, ਜ਼ਿਲ੍ਹਾ ਇਸਤਰੀ ਯੂਥ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪ੍ਰੀਤਮ ਕੌਰ ਜਟਾਣਾ, ਕਿਸਾਨ ਆਗੂ ਜੁਝਾਰ ਸਿੰਘ ਗਧਰਾਮ, ਲਖਵੀਰ ਸਿੰਘ ਲੱਖੀ ਹਾਫਿਜਾਬਾਦ, ਜਸਪ੍ਰੀਤ ਸਿੰਘ ਗਧਰਾਮ ਆਦਿ ਆਗੂਆਂ ਨੇ ਕਿਹਾ ਕਿ ਭਾਜਪਾ ਨੂੰ ਸਾਡੇ ਸਿਰਾਂ ਤੇ ਸਜੀ ਦਸਤਾਰ ਨਾਲ ਨਫ਼ਰਤ ਹੈ ਤਾਂ ਹੀ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ,ਉਨ੍ਹਾਂ ਕਿ ਰੇਪ ਅਤੇ ਕਈ ਕਤਲ ਦੀਆਂ ਸਜਾਵਾਂ ’ਚ ਦੋਸ਼ੀ ਸਿਰਸੇ ਵਾਲੇ ਸਾਧ ਨੂੰ ਸਿੱਖ ਕੌਮ ਦੇ ਵਿਰੋਧ ਦੇ ਬਾਵਜੂਦ ਵਾਰ ਵਾਰ ਪੈਰੋਲ ਤੇ ਛੱਡ ਕੇ ਉਸ ਨੂੰ ਖੁੱਲ੍ਹੀਆਂ ਹਵਾਵਾਂ ’ਚ ਭੇਜਿਆ ਜਾ ਰਿਹਾ ਹੈ, ਜੋ ਭਾਜਪਾ ਦੇ ਦੋਹਰੇ ਕਿਰਦਾਰ ਦੀ ਹਾਮੀ ਭਰਦਾ ਹੈ। ਇਨ੍ਹਾਂ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਭਾਜਪਾ ਆਗੂਆਂ ਦਾ ਹਰ ਪਿੰਡ ਸ਼ਹਿਰ ’ਚ ਇਸੇ ਤਰਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਮਲੋਆ, ਬੀਬੀ ਅਮ੍ਰਿਤ ਕੌਰ ਗੜਬਾਗਾ, ਧਰਮਿੰਦਰ ਸਿੰਘ ਹਾਫਿਜਾਬਾਦ, ਮਾਮਰਾਜ ਰਾਣਾ, ਬੀਬੀ ਪਾਲ ਕੌਰ ਗਧਰਾਮ, ਇਕਬਾਲ ਸਿੰਘ ਜਟਾਣਾ, ਨਿਮਰਤ ਸਿੰਘ ਭੂਰੜੇ, ਪਰਮਜੀਤ ਸਿੰਘ ਬੇਲਾ, ਕੰਗ ਵਰਕਸ਼ਾਪ ਸ੍ਰੀ ਚਮਕੌਰ ਸਾਹਿਬ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੋਟਲਾ ਨਿਹੰਗ ’ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦਾ ਲਾਇਆ ਦੋਸ਼ ਅਗਲੀ ਖ਼ਬਰ ‘ ਆਪ ’ ਸਰਕਾਰ ਦੀਆਂ ਡੈੱਡਲਾਈਨਾਂ ਦੇ ਬਾਵਜੂਦ ਪੰਜਾਬ ’ ਚ ਨਸ਼ਾ ਖ਼ਤਮ ਨਹੀਂ ਹੋਇਆ - ਅਨੁਰਾਗ ਠਾਕੁਰ ਭਾਜਪਾ ਦੀ ‘ ਨਸ਼ਾ ਮੁ...
Ad Position 24