ਸ਼੍ਰੀ ਰਾਮ ਲੀਲ੍ਹਾ ਉਤਸਵ ਕਲੱਬ ਪੁੱਡਾ ਮਾਰਕੀਟ ਵਲੋਂ ਸ੍ਰੀ ਰਾਮ ਲੀਲ੍ਹਾ ਮੰਚਨ ਲਈ ਝੰਡਾ ਚੜ੍ਹਾਉਣ ਦੀ ਰਸਮ
ਸ਼੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ)-ਸ਼੍ਰੀ ਰਾਮ ਲੀਲ੍ਹਾ ਉਤਸਵ ਕਲੱਬ, ਪੁੱਡਾ ਮਾਰਕੀਟ (ਸ਼੍ਰੀ ਅਨੰਦਪੁਰ ਸਾਹਿਬ) ਵਲੋਂ ਸਲਾਨਾ ਸ਼੍ਰੀ ਰਾਮ ਲੀਲ੍ਹਾ ਮੰਚਨ ਦੀਆਂ ਤਿਆਰੀਆਂ ਦੇ ਸਬੰਧ ਵਿਚ ਇੱਕ ਵਿਸ਼ੇਸ਼ ਸਮਾਗਮ ਕਲੱਬ ਦੇ ਪ੍ਰਧਾਨ ਰਾਮ ਪਰਾਸ਼ਰ ਬਿੱਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿਚ ਪੂਰੀ ਸ਼ਰਧਾ, ਭਾਵਨਾ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਅਭੀ ਸ਼ਰਮਾਂ, ਤੇਜਸ ਪਰਾਸ਼ਰ, ਕਰਨ ਪੁਰੀ, ਬਲਰਾਮ ਪਰਾਸ਼ਰ, ਅਦਿੱਤਿਆ ਬੱਸੀ, ਧਰੂਪਲ ਪਰਾਸ਼ਰ, ਮਨੁ ਸ਼ਰਮਾਂ, ਭੁਪਿੰਦਰ ਜਗੋਤਾ, ਪਰਭਾਸ ਪਰਾਸ਼ਰ, ਵਿਜੈ ਸ਼ਰਮਾ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਮੰਚਨ ਦੀ ਸਫਲਤਾ ਲਈ ਆਸ਼ੀਰਵਾਦ ਪ੍ਰਾਪਤ ਕੀਤਾ।
ਸ਼੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ)-ਸ਼੍ਰੀ ਰਾਮ ਲੀਲ੍ਹਾ ਉਤਸਵ ਕਲੱਬ, ਪੁੱਡਾ ਮਾਰਕੀਟ (ਸ਼੍ਰੀ ਅਨੰਦਪੁਰ ਸਾਹਿਬ) ਵਲੋਂ ਸਲਾਨਾ ਸ਼੍ਰੀ ਰਾਮ ਲੀਲ੍ਹਾ ਮੰਚਨ ਦੀਆਂ ਤਿਆਰੀਆਂ ਦੇ ਸਬੰਧ ਵਿਚ ਇੱਕ ਵਿਸ਼ੇਸ਼ ਸਮਾਗਮ ਕਲੱਬ ਦੇ ਪ੍ਰਧਾਨ ਰਾਮ ਪਰਾਸ਼ਰ ਬਿੱਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿਚ ਪੂਰੀ ਸ਼ਰਧਾ, ਭਾਵਨਾ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਅਭੀ ਸ਼ਰਮਾਂ, ਤੇਜਸ ਪਰਾਸ਼ਰ, ਕਰਨ ਪੁਰੀ, ਬਲਰਾਮ ਪਰਾਸ਼ਰ, ਅਦਿੱਤਿਆ ਬੱਸੀ, ਧਰੂਪਲ ਪਰਾਸ਼ਰ, ਮਨੁ ਸ਼ਰਮਾਂ, ਭੁਪਿੰਦਰ ਜਗੋਤਾ, ਪਰਭਾਸ ਪਰਾਸ਼ਰ, ਵਿਜੈ ਸ਼ਰਮਾ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਮੰਚਨ ਦੀ ਸਫਲਤਾ ਲਈ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਬੰਧੀ ਨੌਜਵਾਨ ਆਗੂ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਅੱਸੂ ਦੇ ਪਵਿੱਤਰ ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ’ਤੇ 10 ਅਕਤੂਬਰ ਤੋਂ ਸ਼੍ਰੀ ਰਾਮ ਲੀਲ੍ਹਾ ਜੀ ਦਾ ਮੰਚਨ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਅਤੇ ਆਦਰਸ਼ਾਂ ’ਤੇ ਆਧਾਰਿਤ ਇਹ ਮੰਚਨ 20 ਅਕਤੂਬਰ ਤੱਕ ਨਿਰੰਤਰ ਚੱਲੇਗਾ ਅਤੇ 20 ਅਕਤੂਬਰ ਨੂੰ ਹੀ ਬੁਰਿਆਈ ’ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਕਲੱਬ ਦੇ ਸਮੂਹ ਮੈਂਬਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਨਵਰਾਤਰਿਆਂ ਦੇ ਇਸ ਪਵਿੱਤਰ ਦਿਹਾੜੇ ਦੌਰਾਨ ਪਰਿਵਾਰਾਂ ਸਮੇਤ ਸ਼੍ਰੀ ਰਾਮ ਲੀਲ੍ਹਾ ਦੇ ਮੰਚਨ ਨੂੰ ਦੇਖਣ ਲਈ ਜ਼ਰੂਰ ਪਹੁੰਚਣ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਅਮਰ ਸੰਦੇਸ਼ ਅਤੇ ਉੱਚ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਕੇ ਪੁੰਨ ਦੇ ਭਾਗੀ ਬਣਨ। ਇਸ ਮੌਕੇ ਕਲੱਬ ਦੇ ਪ੍ਰਮੁੱਖ ਅਹੁਦੇਦਾਰ, ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤਾਂ ਹਾਜ਼ਰ ਸਨ।