24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬੇਲਾ ਕਾਲਜ ਵਿਖੇ ‘ ਮਾਨਸਿਕ ਸਿਹਤ ’ ਸੰਬੰਧੀ ਸੈਮੀਨਾਰ ਕਰਵਾਇਆ

ਬੇਲਾ, 24 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਅੰਗਰੇਜ਼ੀ ਵਿਭਾਗ ਵਲੋਂ ਵਿਭਾਗ ਮੁਖੀ ਗਗਨਦੀਪ ਕੌਰ ਦੀ ਅਗਵਾਈ ਹੇਠ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਦਾ ਮੁੱਖ ਵਿਸ਼ਾ ‘ਫਰਾਮ ਬਰਨ ਆਊਟ ਟੂ ਬੈਲੈਂਸ: ਰੀਥਿਕੰਗ ਸਟੂਡੈਂਟ ਮੈਂਟਲ ਹੈਲਥ’ ਸੀ, ਜਿਸ ਵਿਚ ਪ੍ਰਭਜੋਤ ਕੌਰ, ਕਾਊਂਸਲਰ ਡੀ-ਅਡਿਕਸ਼ਨ ਸੈਂਟਰ ਅਤੇ ਮੋਨਿਕਾ ਸੈਣੀ, ਸਾਈਕਲੋਜਿਸਟ, ਮਨੋਚਿਕਿਤਸਾ ਵਿਭਾਗ, ਸਿਵਲ ਹਸਪਤਾਲ, ਰੂਪਨਗਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 25-09-2026
ਬੇਲਾ, 24 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਅੰਗਰੇਜ਼ੀ ਵਿਭਾਗ ਵਲੋਂ ਵਿਭਾਗ ਮੁਖੀ ਗਗਨਦੀਪ ਕੌਰ ਦੀ ਅਗਵਾਈ ਹੇਠ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਦਾ ਮੁੱਖ ਵਿਸ਼ਾ ‘ਫਰਾਮ ਬਰਨ ਆਊਟ ਟੂ ਬੈਲੈਂਸ: ਰੀਥਿਕੰਗ ਸਟੂਡੈਂਟ ਮੈਂਟਲ ਹੈਲਥ’ ਸੀ, ਜਿਸ ਵਿਚ ਪ੍ਰਭਜੋਤ ਕੌਰ, ਕਾਊਂਸਲਰ ਡੀ-ਅਡਿਕਸ਼ਨ ਸੈਂਟਰ ਅਤੇ ਮੋਨਿਕਾ ਸੈਣੀ, ਸਾਈਕਲੋਜਿਸਟ, ਮਨੋਚਿਕਿਤਸਾ ਵਿਭਾਗ, ਸਿਵਲ ਹਸਪਤਾਲ, ਰੂਪਨਗਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਵਿਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਅਜੋਕੇ ਯੁੱਗ ਵਿਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿਸ਼ੇ ਬਾਰੇ ਜਾਣ-ਪਛਾਣ ਕਰਵਾਈ। ਮੋਨਿਕਾ ਸੈਣੀ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਅਤੇ ਚਿੰਤਾ ਨਾਲ ਨਜਿੱਠਣ ਲਈ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਦੇ ਨੌਜਵਾਨ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ, ਜਿਸ ਨਾਲ ਚਿੰਤਾ ਅਤੇ ਡਿਪਰੈਸ਼ਨ ਜਿਹੀਆਂ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਨੀਂਦ, ਅਨੁਸ਼ਾਸਨ, ਸਰੀਰਿਕ ਗਤੀਵਿਧੀਆਂ ਅਤੇ ਨਿੱਜੀ ਰੁਚੀਆਂ ਦੀ ਮਹੱਤਤਾ ਬਾਰੇ ਵੀ ਗੱਲਬਾਤ ਕੀਤੀ। ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ਸ੍ਰੀਮਤੀ ਪ੍ਰਭਜੋਤ ਕੌਰ ਨੇ ਨਸ਼ਿਆਂ ਦੇ ਕੋਹੜ ਅਤੇ ਚੇਤਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਅਤੇ ਅਨੇਕਾਂ ਸਰਕਾਰੀ ਪ੍ਰੋਗਰਾਮਾਂ ਬਾਰੇ ਜਾਣੂੰ ਕਰਵਾਇਆ, ਜਿਸ ਤਹਿਤ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੈਮੀਨਾਰ ਵਿਚ ਸਟੇਜ ਸੰਚਾਲਨ ਦੀ ਭੂਮਿਕਾ ਡਾ. ਸੰਦੀਪ ਕੌਰ ਨੇ ਨਿਭਾਈ। ਇਸ ਮੌਕੇ ਪ੍ਰੋ. ਹਰਲੀਨ ਕੌਰ, ਪ੍ਰੋ. ਨਿਕੀਤਾ, ਡਾ. ਜਸਪ੍ਰੀਤ ਕੌਰ, ਡਾ. ਤੇਜਿੰਦਰ ਕੌਰ, ਡਾ. ਹਰਪ੍ਰੀਤ ਸਿੰਘ ਭਿਓਰਾ, ਪ੍ਰੋ. ਨਵਜੋਤ ਭਾਰਤੀ ਅਤੇ ਵਿਦਿਆਰਥੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਰੀਪੁਰ ਵਿਖੇ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਲੋਕ ਮਿਲਣੀ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਅਗਲੀ ਖ਼ਬਰ ਪੰਜਾਬ ਸਾਂਝੀਵਾਲਤਾ ਦਲ ਦਾ ਨੂਰਪੁਰ ਬੇਦੀ ’ ਚ ਜਨਤਕ ਇਕੱਠ 26 ਨੂੰ , ਅਮਿਤੋਜ ਸਿੰਘ ਮਾਨ ਸਮੇਤ ਹੋਰ ਬੁੱਧੀਜੀਵੀ ਪਹੁੰਚਣਗ...
Ad Position 24