24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ੍ਰੀ ਅਨੰਦਪੁਰ ਸਾਹਿਬ ਦੇ ਖ਼ਾਲਸਾ ਸਕੂਲ ਵਿਖੇ ਤਿੰਨ ਰੋਜ਼ਾ ਜ਼ੋਨਲ ਸਕੂਲ ਅਥਲੈਟਿਕਸ ਮੀਟ ਹੋਈ ਸ਼ੁਰੂ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਸੰਧੂ ਨੇ ਕੀਤੀ ਖਿਡਾਰੀਆਂ ਨਾਲ ਜਾਣ ਪਹਿਚਾਣ

ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਜੇ ਐੱਸ ਨਿੱਕੂਵਾਲ)-ਇੱਥੋਂ ਦੇ ਐੱਸ. ਜੀ.

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਦੇ ਖ਼ਾਲਸਾ ਸਕੂਲ ਵਿਖੇ ਤਿੰਨ ਰੋਜ਼ਾ ਜ਼ੋਨਲ ਸਕੂਲ ਅਥਲੈਟਿਕਸ ਮੀਟ ਸ਼ੁਰੂਆਤ ਕਰਦੇ ਹੋਏ ਸਿੱਖਿਆ ਕੋਆਰਡੀਨੇਟਰ ਦਿਆ ਸਿੰਘ ਸੰਧੂ, ਜ਼ੋਨਲ ਪ੍ਰਧਾਨ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਅਤੇ ਹੋਰ। 25-09-2026
ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਜੇ ਐੱਸ ਨਿੱਕੂਵਾਲ)-ਇੱਥੋਂ ਦੇ ਐੱਸ.ਜੀ.ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਿੰਨ ਰੋਜ਼ਾ ਜ਼ੋਨਲ ਸਕੂਲ ਅਥਲੈਟਿਕਸ ਮੀਟ ਸ਼ੁਰੂ ਹੋ ਗਈ। ਜਿਸ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਸੰਧੂ ਵਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਕੀਤੀ ਗਈ। ਜਦੋਂਕਿ ਜ਼ੋਨਲ ਪ੍ਰਧਾਨ ਅਤੇ ਸਕੂਲ ਮੁਖੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਕੋਆਰਡੀਨੇਟਰ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਖੇਡ ਮੈਦਾਨਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ। ਜੋ ਕਿ ਸਾਡੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਹੀ ਲਾਹੇਵੰਦ ਹਨ। ਇਸ ਤੋਂ ਪਹਿਲਾਂ ਪ੍ਰਿੰਸੀਪਲ ਵਾਲੀਆ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਅਹਿਮ ਅੰਗ ਹਨ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ ਹਨ।ਇਸ ਲਈ ਮਾਪੇ ਅਤੇ ਅਧਿਆਪਕ ਕੁੜੀਆਂ ਦੀ ਵੱਧ ਤੋਂ ਵੱਧ ਖੇਡਾਂ ਵਿਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ। ਜ਼ੋਨਲ ਸਕੱਤਰ ਅਸ਼ੋਕ ਰਾਣਾ ਨੇ ਦੱਸਿਆ ਕਿ ਪਹਿਲੇ ਦਿਨ ਲੜਕੀਆਂ ਦੇ ਮੁਕਾਬਲਿਆਂ ਦੇ 100 ਮੀਟਰ ਫਾਈਨਲ ਵਿਚ ਹਰਨੂਰ ਕੌਰ ਮਟੌਰ ਸਕੂਲ ਨੇ ਪਹਿਲਾ, ਪ੍ਰੀਆ ਮਟੌਰ ਸਕੂਲ ਨੇ ਦੂਜਾ ਅਤੇ ਭਾਰਤੀ ਦੇਵੀ ਗੰਗੂਵਾਲ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਵਿਚ ਖ਼ਾਲਸਾ ਸਕੂਲ ਦੀ ਕੋਮਲਪ੍ਰੀਤ ਕੌਰ ਨੇ ਪਹਿਲਾ, ਸ੍ਰੀ ਦਸਮੇਸ਼ ਅਕੈਡਮੀ ਦੀ ਮਾਰਿਆਂ ਨੇ ਦੂਜਾ ਅਤੇ ਸਵਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 17 ਸਾਲ ਉਮਰ ਵਰਗ ਦੇ ਲੰਬੀ ਛਾਲ ਵਿਚ ਖ਼ਾਲਸਾ ਸਕੂਲ ਦੀ ਜਸ਼ਨਪ੍ਰੀਤ ਕੌਰ ਨੇ ਪਹਿਲਾਂ, ਬੀ.ਬੀ.ਐਮ.ਬੀ. ਸਕੂਲ ਗੰਗੂਵਾਲ ਦੀ ਜਸਪ੍ਰੀਤ ਕੌਰ ਨੇ ਦੂਜਾ ਅਤੇ ਮਟੌਰ ਸਕੂਲ ਦੀ ਕੋਮਲ ਸ਼ਰਮਾ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਗੁਰਪ੍ਰੀਤ ਕੌਰ, ਸੁਰਜੀਤ ਸਿੰਘ, ਸੁਮਨ ਚਾਂਦਲਾ, ਸਤਨਾਮ ਸਿੰਘ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਅਮਰੀਕ ਸਿੰਘ, ਬਲਜਿੰਦਰ ਕੌਰ, ਵਿਜੇ ਕੁਮਾਰ, ਇਕਬਾਲ ਸਿੰਘ, ਨੀਲਮ ਸ਼ਰਮਾ, ਪਿਆਰੇ ਲਾਲ, ਰਣਵੀਰ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਮੌਕੇ ਮੁੱਖ ਮਹਿਮਾਨ ਅਤੇ ਪ੍ਰਬੰਧਕ । 70 ਵੀਆਂ ਅੰਤਰ ਸਕੂਲ ਜ਼ਿਲ੍ਹਾ ਨਿਸ਼ਾਨੇਬਾਜ਼ੀ ਖੇਡਾਂ... ਅਗਲੀ ਖ਼ਬਰ ਰਣਬੀਰ ਸਿੰਘ ਬੈਂਸ ਮੀਆਂਪੁਰ ਨੂੰ ਅੰਤਿਮ ਵਿਦਾਇਗੀ
Ad Position 24