ਤਖਤਗੜ੍ਹ ਜ਼ੋਨ ਦੀ ਅਥਲੈਟਿਕਸ ਮੀਟ ਦੌਰਾਨ ਪਹਿਲੇ ਦਿਨ ਕੁੜੀਆਂ ਨੇ ਦਿਖਾਏ ਜੌਹਰ
ਕਾਹਨਪੁਰ ਖੂਹੀ, 26 ਸਤੰਬਰ (ਗੁਰਬੀਰ ਸਿੰਘ ਵਾਲੀਆ)-ਗ੍ਰਾਮ ਪੰਚਾਇਤ ਝੱਜ, ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਝੱਜ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਵਿਚ ਵੱਖ-ਵੱਖ ਨਾਮੀ ਅਖਾੜਿਆਂ ਤੋਂ ਪੁੱਜੇ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਨੂੰ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ।
ਸ
ਸਨਮਾਨਿਤ ਕਰਦੇ ਹੋਏ ਪੰਚਾਇਤ ਮੈਂਬਰ ਤੇ ਹੋਰ। ਤਸਵੀਰ: ਗੁਰਬੀਰ ਵਾਲੀਆ
27-09-2026
ਕਾਹਨਪੁਰ ਖੂਹੀ, 26 ਸਤੰਬਰ (ਗੁਰਬੀਰ ਸਿੰਘ ਵਾਲੀਆ)-ਗ੍ਰਾਮ ਪੰਚਾਇਤ ਝੱਜ, ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਝੱਜ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਵਿਚ ਵੱਖ-ਵੱਖ ਨਾਮੀ ਅਖਾੜਿਆਂ ਤੋਂ ਪੁੱਜੇ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਨੂੰ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਦੰਗਲ ਦੀ ਮੁੱਖ ਖਿੱਚ ਬੁਲਟ ਮੋਟਰਸਾਈਕਲ ਲਈ ਹੋਈ ਝੰਡੀ ਦੀ ਕੁਸ਼ਤੀ ਰਹੀ। ਇਸ ਮੁਕਾਬਲੇ ਵਿਚ ਪਹਿਲਵਾਨ ਗੁਰਜੀਤ ਮਗਰੋੜ ਅਤੇ ਆਕਾਸ਼ ਪੱਖੋਕੇ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਅਖੀਰ ਗੁਰਜੀਤ ਮਗਰੋੜ ਨੇ ਆਕਾਸ਼ ਪੱਖੋਕੇ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਆਪਣੇ ਨਾਮ ਕਰ ਲਈ। ਇਸ ਮੌਕੇ ਵੱਡੀ ਗਿਣਤੀ ਵਿਚ ਦਰਸ਼ਕ ਦੰਗਲ ਦੇਖਣ ਲਈ ਪਹੁੰਚੇ, ਜਿਸ ਕਾਰਨ ਪੂਰਾ ਇਲਾਕਾ ਮੇਲੇ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਦੁਕਾਨਦਾਰਾਂ ਵਲੋਂ ਲਗਾਈਆਂ ਗਈਆਂ ਵੱਖ-ਵੱਖ ਦੁਕਾਨਾਂ ਨੇ ਮੇਲੇ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਧਾਇਕ ਦਿਨੇਸ਼ ਚੱਢਾ ਅਤੇ ਸਵਾਮੀ ਅਮੋਲਕਾਨੰਦ ਨੇ ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾ ਕੇ ਮੁਕਾਬਲਾ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਦੀ ਕੁਸ਼ਤੀ ਅਤੇ ਖੇਡਾਂ ਦੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਲਈ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਬਹੁਤ ਜ਼ਰੂਰੀ ਹੈ। ਅਜਿਹੇ ਦੰਗਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਮਿਹਨਤ ਅਤੇ ਤੰਦਰੁਸਤੀ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਹੋਣ ਵਾਲੇ ਅਜਿਹੇ ਸਮਾਗਮ ਸਾਡੀ ਅਮੀਰ ਸਭਿਆਚਾਰਕ ਅਤੇ ਖੇਡ ਵਿਰਾਸਤ ਨੂੰ ਅੱਗੇ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਮਹਿੰਦਰ ਸਿੰਘ ਸੰਮਤੀ ਮੈਂਬਰ, ਐੱਸ.ਡੀ.ਓ. ਕੁਲਵਿੰਦਰ ਸਿੰਘ ਝੱਜ, ਸੰਤੋਖ ਸਿੰਘ, ਸੰਮਤੀ ਮੈਂਬਰ ਸਤਨਾਮ ਨਾਗਰਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਚਮਨ ਭਾਟੀਆ, ਜੋਤੀ ਸਰੂਪ, ਹਰਵਿੰਦਰ ਕਾਕੂ, ਨੰਬਰਦਾਰ ਦੇਵਰਾਜ, ਸਤਨੰਦ ਸਿੰਘ, ਲਖਵਿੰਦਰ ਲੱਖਾ, ਲੱਖੀ ਢੀਂਡਸਾ, ਸੁਲੇਖ ਸਿੰਘ, ਗੁਰਦਰਸ਼ਨ ਹੈਪੀ, ਪਿਆਰਾ ਸਿੰਘ, ਪ੍ਰੀਤਮ ਸਿੰਘ, ਬਿੰਦੂ ਫੌਜੀ, ਹਰਬੰਸ ਸਿੰਘ, ਰੇਸ਼ਮ ਬਿੱਲਾ ਗੁਰਦੀਪ ਸਿੰਘ ਝੱਜ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਤਵੰਤੇ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।