ਖ਼ਾਲਸਾ ਸਕੂਲ ਜੰਡ ਸਾਹਿਬ ਦੇ ਖਿਡਾਰੀਆਂ ਨੇ ਜਿੱਤੇ 21 ਤਗਮੇ ਜ਼ੋਨਲ ਅਥਲੈਟਿਕਸ ਮੀਟ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬੇਲਾ, 26 ਸਤੰਬਰ (ਮਨਜੀਤ ਸਿੰਘ ਸੈਣੀ)-ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਦੇ ਅਥਲੀਟਾਂ ਨੇ ਜ਼ੋਨਲ ਐਥਲੈਟਿਕਸ ਮੀਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 21 ਤਗਮੇ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਹ ਪ੍ਰਾਪਤੀ ਪ੍ਰਿੰਸੀਪਲ ਡਿੰਪਲ ਢਿੱਲੋਂ ਦੀ ਯੋਗ ਅਗਵਾਈ ਅਤੇ ਡੀਪੀਈ ਜਸਵੰਤ ਸਿੰਘ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।
ਬੇਲਾ, 26 ਸਤੰਬਰ (ਮਨਜੀਤ ਸਿੰਘ ਸੈਣੀ)-ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਦੇ ਅਥਲੀਟਾਂ ਨੇ ਜ਼ੋਨਲ ਐਥਲੈਟਿਕਸ ਮੀਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 21 ਤਗਮੇ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਹ ਪ੍ਰਾਪਤੀ ਪ੍ਰਿੰਸੀਪਲ ਡਿੰਪਲ ਢਿੱਲੋਂ ਦੀ ਯੋਗ ਅਗਵਾਈ ਅਤੇ ਡੀਪੀਈ ਜਸਵੰਤ ਸਿੰਘ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਪ੍ਰਿੰਸੀਪਲ ਢਿੱਲੋਂ ਨੇ ਦੱਸਿਆ ਕਿ ਸਾਲ 2025-26 ਦੀ ਜ਼ੋਨ ਸ਼੍ਰੀ ਚਮਕੌਰ ਸਾਹਿਬ ਵਿਖੇ ਜ਼ੋਨਲ ਸਕੱਤਰ ਹਰਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਖ਼ਾਲਸਾ ਸਕੂਲ ਜੰਡ ਸਾਹਿਬ ਦੇ ਖਿਡਾਰੀਆਂ ਨੇ ਡੀਪੀਈ ਜਸਵੰਤ ਸਿੰਘ ਦੀ ਰਹਿਨੁਮਾਈ ਹੇਠ ਵੱਖ-ਵੱਖ ਐਥਲੈਟਿਕਸ ਦੇ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 21 ਤਗਮੇ ਆਪਣੇ ਨਾਮ ਕੀਤੇ। ਡੀਪੀਈ ਜਸਵੰਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮਰ 14 ਸਾਲਾ ਵਰਗ ਵਿਚ ਜਸਵੀਰ ਕੌਰ ਨੇ ਉੱਚੀ ਛਾਲ ਤੇ ਲੰਬੀ ਛਾਲ ਵਿਚ ਦੂਜਾ, ਗੁਰਨੂਰ ਕੌਰ ਨੇ ਡਿਸਕਸ ਥਰੋ ਵਿਚ ਪਹਿਲਾ, ਨਵਨੀਤ ਕੌਰ ਨੇ ਲੰਬੀ ਛਾਲ ਵਿਚ ਤੀਜਾ, ਸੁਖਜੀਵਨ ਸਿੰਘ ਨੇ ਡਿਸਕਸ ਥਰਡ ਵਿਚ ਪਹਿਲਾ ਤੇ ਲਵਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਮਰ 17 ਸਾਲਾ ਵਰਗ ਵਿਚ ਜੈਸਮੀਨ ਕੌਰ ਨੇ ਡਿਸਕਸ ਥਰੋ ਵਿਚ ਪਹਿਲਾ, ਤਮਨਪ੍ਰੀਤ ਕੌਰ ਨੇ ਜੈਵਲਿਨ ਥਰੋ ਵਿਚ ਪਹਿਲਾ, ਜਸਪ੍ਰੀਤ ਕੌਰ ਨੇ ਉੱਚੀ ਛਾਲ ਵਿਚ ਦੂਜਾ, ਇਸ਼ਮੀਤ ਕੌਰ ਨੇ 400 ਮੀਟਰ ਵਿਚ ਤੀਜਾ, ਅਰਮਾਨ ਨੇ ਉੱਚੀ ਛਾਲ ਵਿਚ ਤੇ ਜੈਵਲਿਨ ਥਰੋ ਵਿਚ ਪਹਿਲਾ, ਅਮਨਪ੍ਰੀਤ ਸਿੰਘ ਨੇ ਡਿਸਕਸ ਥਰੋ ਵਿਚ ਦੂਜਾ ਤੇ 3000 ਮੀਟਰ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 19 ਸਾਲਾ ਵਰਗ ਵਿਚ ਹਰਮਨਪ੍ਰੀਤ ਕੌਰ ਨੇ ਉੱਚੀ ਛਾਲ ਵਿਚ ਪਹਿਲਾ, ਰੋਮਨਪ੍ਰੀਤ ਕੌਰ ਨੇ ਦੂਜਾ, ਗਗਨਪ੍ਰੀਤ ਕੌਰ ਨੇ ਤੀਹਰੀ ਛਾਲ ਵਿਚ ਦੂਜਾ ਤੇ ਲੰਬੀ ਛਾਲ ਵਿਚ ਤੀਜਾ, ਗੁਰਮਨ ਸਿੰਘ ਨੇ ਸ਼ਾਟ ਪੁੱਟ ਵਿਚ ਪਹਿਲਾ, ਜਸਕਰਨ ਸਿੰਘ ਨੇ ਜੈਵਲਿਨ ਥਰੋ ਵਿਚ ਦੂਜਾ ਅਤੇ ਮਨਜੋਤ ਸਿੰਘ ਨੇ 1500 ਮੀਟਰ ਦ ੌੜ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਤੇ ਪ੍ਰਿੰਸੀਪਲ ਡਿੰਪਲ ਢਿੱਲੋਂ ਨੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਇਸ ਕਾਮਯਾਬੀ ਪਿੱਛੇ ਡੀਪੀਈ ਜਸਵੰਤ ਸਿੰਘ ਦੀ ਅਣਥੱਕ ਮਿਹਨਤ, ਯੋਗ ਅਗਵਾਈ ਅਤੇ ਲਗਾਤਾਰ ਪ੍ਰੇਰਨਾ ਦਾ ਅਹਿਮ ਯੋਗਦਾਨ ਹੈ। ਸਕੂਲ ਪਹੁੰਚਣ ਤੇ ਸਮੂਹ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਖਿਡਾਰੀਆਂ ਨੂੰ ਪ੍ਰਾਰਥਨਾ ਸਭਾ ਦੌਰਾਨ ਸਨਮਾਨਿਤ ਵੀ ਕੀਤਾ ਗਿਆ।