26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗ੍ਰਾਮ ਪੰਚਾਇਤ ਪੰਜੋਲਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਾਟਰ ਕੂਲਰ ਅਤੇ ਆਰ . ਓ . ਸਿਸਟਮ ਭੇਟ

ਪੁਰਖਾਲੀ, 26 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗ੍ਰਾਮ ਪੰਚਾਇਤ ਪੰਜੋਲਾ ਵਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਪੰਚਾਇਤ ਵਲੋਂ ਸਕੂਲ ਵਿਚ ਨਵਾਂ ਵਾਟਰ ਕੂਲਰ ਅਤੇ ਆਰ.

Ad Position 21
No active advertisement
ਅਜੀਤ ਡੈਸਕ 27-09-2026
ਪੁਰਖਾਲੀ, 26 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗ੍ਰਾਮ ਪੰਚਾਇਤ ਪੰਜੋਲਾ ਵਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਪੰਚਾਇਤ ਵਲੋਂ ਸਕੂਲ ਵਿਚ ਨਵਾਂ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਭੇਟ ਕੀਤਾ ਗਿਆ, ਤਾਂ ਜੋ ਗਰਮੀ ਦੇ ਮੌਸਮ ਵਿਚ ਬੱਚਿਆਂ ਨੂੰ ਪੀਣ ਲਈ ਠੰਢਾ ਅਤੇ ਸਾਫ਼ ਪਾਣੀ ਮਿਲ ਸਕੇ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨਾਲ ਪੰਚਾਇਤ ਮੈਂਬਰ ਪੰਚ ਰੁਖ਼ਸਾਨਾ, ਮਨਪ੍ਰੀਤ ਕੌਰ, ਗੁਰਮੁੱਖ ਸਿੰਘ, ਬਰਿੰਦਰ ਸਿੰਘ ਅਤੇ ਸਤਵੀਰ ਸਿੰਘ ਵੀ ਮੌਜੂਦ ਸਨ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸਿਹਤ ਅਤੇ ਸੁਵਿਧਾਵਾਂ ਦਾ ਧਿਆਨ ਰੱਖਣਾ ਪੰਚਾਇਤ ਦੀ ਪਹਿਲ ਹੈ ਅਤੇ ਭਵਿੱਖ ਵਿਚ ਵੀ ਸਕੂਲ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਇਸ ਉਪਰਾਲੇ ਲਈ ਸਕੂਲ ਸਟਾਫ਼ ਵਲੋਂ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮਾਸਟਰ ਸੁਖਵਿੰਦਰ ਸਿੰਘ ਅਤੇ ਅਧਿਆਪਕਾ ਸ਼ਮਾ ਰਾਣੀ ਨੇ ਪੰਚਾਇਤ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਦੇ ਬੱਚਿਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਵੱਡੀ ਰਾਹਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ - ਮੋਰਿੰਡਾ ਮਾਰਗ ਨੂੰ ਜੋੜਦੀ ਮਕੜੋਨਾ ਲਿੰਕ ਸੜਕ ਦਾ ਬੁਰਾ ਹਾਲ , ਲੋਕਾਂ ’ ਚ ਭਾਰੀ ਰੋਸ ਅਗਲੀ ਖ਼ਬਰ ਡੇਂਗੂ ’ ਤੇ ਵਾਰ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਟੀਮ ਵਲੋਂ ਮੱਛਰ ਦੇ ਲਾਰਵੇ ਦੀ ਜਾਂਚ
Ad Position 24