01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਭਾਸ਼ਣ ਮੁਕਾਬਲੇ ਕਰਵਾਏ ਪੰਜਾਬੀ ਭਾਸ਼ਨ ’ਚ ਜਸਪ੍ਰੀਤ ਕੌਰ ਅਤੇ ਅੰਗਰੇਜ਼ੀ ਭਾਸ਼ਨ ’ਚ ਕੋਮਲ ਉੱਪਲ ਅੱਵਲ

ਰੂਪਨਗਰ, 30 ਸਤਬੰਰ (ਯਸ਼ਵੰਤ ਬੱਸੀ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਸੈਣੀ ਭਵਨ ਵਿਖੇ ਸਾਲਾਨਾ ਸਿੱਖਿਆ ਸਮਾਗਮ ਵਿਚ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਦ੍ਰਿੜ ਬਣਾਉਣ ਲਈ ਚਲੰਤ ਮਾਮਲਿਆ ’ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸਰਕਾਰੀ ਕਾਲਜ਼ ਦੇ (ਸੇਵਾ ਮੁਕਤ) ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਪਹੁੰਚੇ।

Ad Position 21
No active advertisement
ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਪਤਵੰਤੇ। 01-10-2026
ਰੂਪਨਗਰ, 30 ਸਤਬੰਰ (ਯਸ਼ਵੰਤ ਬੱਸੀ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਸੈਣੀ ਭਵਨ ਵਿਖੇ ਸਾਲਾਨਾ ਸਿੱਖਿਆ ਸਮਾਗਮ ਵਿਚ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਦ੍ਰਿੜ ਬਣਾਉਣ ਲਈ ਚਲੰਤ ਮਾਮਲਿਆ ’ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸਰਕਾਰੀ ਕਾਲਜ਼ ਦੇ (ਸੇਵਾ ਮੁਕਤ) ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਪਹੁੰਚੇ। ਪੰਜਾਬੀ ਭਾਸ਼ਾ ਦੇ ਵਿਸ਼ੇ “ਅਜੋਕੇ ਪੰਜਾਬ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਅਤੇ ਇਸ ਦੇ ਕਾਰਣ” ਭਾਸ਼ਣ ਮੁਕਾਬਲੇ ਵਿਚ ਸੈਂਟ ਕਾਰਮਲ ਸਕੂਲ ਕਟਲੀ ਦੀ ਜਸਪ੍ਰੀਤ ਕੌਰ ਨੇ ਪਹਿਲਾ ਅਤੇ ਅੰਗਰੇਜ਼ੀ ਭਾਸ਼ਾ ਦੇ ਵਿਸ਼ੇ (“ਜੈਨ-ਜੀ ਹੜਤਾਲ ਦਾ ਭਾਰਤ ਦੇ ਸਮਾਜਿਕ ਤੇ ਰਾਜਨੀਤਿਕ ਜੀਵਨ ਤੇ ਪ੍ਰਭਾਵ”) ਭਾਸ਼ਣ ਮੁਕਾਬਲੇ ’ਚ ਸਰਕਾਰੀ ਕਾਲਜ਼ ਰੂਪਨਗਰ ਦੀ ਕੌਮਲ ਉਪਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲਿਆਂ ’ਚ ਵੱਖ ਵੱਖ ਸਕੂਲਾ ਤੋਂ ਪੰਜਾਬੀ ਭਾਸ਼ਾ ਦੇ ਵਿਸ਼ੇ ਵਿਚ 16 ਅਤੇ ਅੰਗਰਜ਼ੀ ਭਾਸ਼ਾ ਦੇ ਮੁਕਾਬਲੇ ’ਚ ਸਕੂਲਾ ਤੇ ਕਾਲਜਾ ਤੋਂ 20 ਵਿਦਿਆਰਥੀਆਂ ਨੇ ਭਾਗ ਲਿਆ। ਪੰਜਾਬੀ ਲਈ ਜੱਜਾ ਦੀ ਭੂਮਿਕਾ ਇੰਜ. ਕਰਨੈਲ ਸਿੰਘ, ਲੇਖਕ ਸਮਿੰਦਰ ਸਿੰਘ ਭੱਕੂਮਾਜਰਾ ਤੇ ਸਹਿਤਕਾਰ ਪਿ੍ਰੰਸੀਪਲ ਯਤਿੰਦਰ ਕੌਰ ਮਾਹਿਲ ਨੇ ਨਿਭਾਈ। ਇਸੇ ਤਰਾਂ ਅੰਗਰਜ਼ੀ ਦੇ ਭਾਸ਼ਣ ਮੁਕਾਬਲੇ ਲਈ ਜੱਜਾ ਦੀ ਭੂਮਿਕਾ ਸਰਕਾਰੀ ਕਾਲਜ਼ ਰੂਪਨਗਰ ਤੋਂ ਸੇਵਾਮੁਕਤ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਸੇਵਾਮੁਕਤ ਪ੍ਰੋਫੈਸਰ ਪ੍ਰਾਤਿਭਾ ਸੈਣੀ ਤੇ ਸੇਵਮੁਕਤ ਪ੍ਰਿੰਸੀਪਲ ਰਾਵਿੰਦਰ ਕੌਰ ਨਨੂਆ ਨੇ ਨਿਭਾਈ। ਪੰਜਾਬੀ ਵਿਸ਼ੇ ‘ਚ ਸੈਟ ਕਾਰਮਲ ਸਕੂਲ ਕਟਲੀ ਦੀ ਜਸਪ੍ਰੀਤ ਕੌਰ ਨੇ ਪਹਿਲਾ, ਡੀਏਵੀ ਸਕੂਲ ਤੋਂ ਸਵਿੰਆ ਪਾਂਡੇ ਨੇ ਦੂਜਾ ਤੇ ਗੁਰੂਕੁਲ ਪਬਲਿਕ ਸਕੂਲ ਦੀ ਅੰਸਿਕਾ ਨੇ ਤੀਜਾ ਅਤੇ ਸਿਵਾਲਿਕ ਪਬਲਿਕ ਸਕੂਲ ਤੋਂ ਗੁਰਗੀਤ ਕੌਰ ਤੇ ਗੁਰਨੀਤ ਸਿੰਘ ਨੂੰ ਕਨਸੋਲੇਸ਼ਨ ਇਨਾਮ ਦਿੱਤਾ ਗਿਆ। ਅੰਗਰੇਜ਼ੀ ਦੇ ਭਾਸ਼ਣ ਮੁਕਾਬਲੇ ਵਿਚ ਸਰਕਾਰੀ ਕਾਲਜ਼ ਰੂਪਨਗਰ ਦੀ ਕੌਮਲ ਉਪਲ ਨੇ ਪਹਿਲਾ, ਡੀ.ਏ.ਵੀ. ਸਕੂਲ ਤੋਂ ਰੀਤਿਕਾ ਨੇ ਦੂਜਾ ਅਤੇ ਸੈਂਟ ਕਾਰਮਲ ਤੋਂ ਦਿਕਸ਼ਾ ਨੇ ਤੀਜਾ ਇਨਾਲ ਜਿੱਤਿਆ। ਸਿਵਾਲਿਕ ਪਬਲਿਕ ਸਕੂਲ ਰੂਪਨਗਰ ਦੀ ਬਿਸਮਾਦਪ੍ਰੀਤ ਕੌਰ ਤੇ ਸੈਂਟ ਕਾਰਮਲ ਤੋਂ ਕਰਿਤਕਾ ਦੀ ਚੋਣ ਕਨਸੋਲੇਸ਼ਨ ਇਨਾਮ ਲਈ ਕੀਤੀ ਗਈ। ਇਸ ਮੌਕੇ ਤੇ ਬੱਚਿਆ ਨਾਲ ਪ੍ਰੇਰਣਾ ਦੇ ਸਬਦ ਸਾਂਝੇ ਕਰਦੇ ਹੋਏ ਪ੍ਰਿਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆ ਨੂੰ ਸਫਲਤਾ ਹਾਸਲ ਕਰਨ ਲਈ ਆਪਣੇ ਵਿਸ਼ਵਾਸ ਨੂੰ ਦ੍ਰਿੜ ਬਣਾਕੇ ਸਖਤ ਮੇਹਨਤ ਕਰਨ ਲਈ ਕਿਹਾ। ਉਨ੍ਹਾਂ ਇਸ ਮੌਕੇ ਵਿਦਿਆਰਥੀਆ ਨੂੰ ਵਜੀਫਾ ਦੇਣ ਲਈ ਦਸ ਹਜ਼ਾਰ ਰੁਪਏ ਸੰਸਥਾ ਨੂੰ ਦਿੱਤੇ। ਸਮਾਗਮ ਵਿਚ ਆਏ ਵਿਦਿਆਰਥੀਆ, ਉਨ੍ਹਾ ਦੇ ਅਧਿਆਪਕਾ, ਜੱਜਾ ਤੇ ਮਹਿਮਾਨਾ ਦਾ ਟਰੱਸਟ ਦੇੇ ਪ੍ਰਧਾਨ ਰਾਜਿੰਦਰ ਸੈਣੀ ਨੇ ਸਵਾਗਤ ਕੀਤਾ ਅਤੇ ਚੇਅਰਮੈਨ ਬਲਬੀਰ ਸਿੰਘ ਸੈਣੀ ਨੇ ਐਜੂਕੇਸ਼ਨ ਟਰੱਸਟ ਦੇ ਗਠਨ ਤੇ ਉਦੇਸ਼ਾ ਦੀ ਜਾਣਕਾਰੀ ਦਿੱਤੀ, ਸਕੱਤਰ ਅਮਰਜੀਤ ਸਿੰਘ ਨੇ ਭਾਸ਼ਣ ਦੇ ਨਿਯਮਾ ਤੇ ਚਾਨਣਾ ਪਾਇਆ। ਇਸ ਸਮੇਂ ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ, ਟਰੱਸਟੀ ਤੇ ਪ੍ਰਬੰਧਕੀ ਕਮੇਟੀ ਮੈਂਬਰ ਕੈਪਟਨ ਹਾਕਮ ਸਿੰਘ, ਰਾਮ ਸਿੰਘ ਸੈਣੀ, ਡਾ. ਜਸਵੰਤ ਕੌਰ ਸੈਣੀ, ਰਾਜਿੰਦਰ ਸਿੰਘ ਗਿਰਨ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉਮਰ ਨਹੀਂ , ਜਜ਼ਬਾ ਮੰਜ਼ਿਲ ਤੈਅ ਕਰਦਾ ਹੈ - 63 ਸਾਲਾ ਭਰਪੂਰ ਕੌਰ ਨੇ ਜਿੱਤੇ ਤਿੰਨ ਸੋਨ ਤਗਮੇ 100, 400 ਅਤੇ 800 ਮੀਟਰ ਦ... ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਬਿਰਧ ਆਸ਼ਰਮ ’ ਚ ਮਨਾਇਆ ਸ਼ਹੀਦ - ਏ - ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ
Ad Position 24