ਨਗਰ ਕੌਂਸਲ ਵਲੋਂ ਸਫ਼ਾਈ ਕਰਮਚਾਰੀਆਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ
ਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਜੇ ਐਸ ਨਿੱਕੂਵਾਲ) ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਵੱਖ-ਵੱਖ ਕੋਰਸਾਂ ਵਿਚ ਦਾਖ਼ਲਿਆਂ ਦੀ ਪ੍ਰਕਿਰਿਆ ਜਾਰੀ ਹੈ। ਜਿਸ ਤਹਿਤ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ 10 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਪ
ਪ੍ਰਿੰਸੀਪਲ ਡਾ. ਜਸਵੀਰ ਸਿੰਘ ਦੀ ਤਸਵੀਰ
01-10-2026
ਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਜੇ ਐਸ ਨਿੱਕੂਵਾਲ) ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਵੱਖ-ਵੱਖ ਕੋਰਸਾਂ ਵਿਚ ਦਾਖ਼ਲਿਆਂ ਦੀ ਪ੍ਰਕਿਰਿਆ ਜਾਰੀ ਹੈ।ਜਿਸ ਤਹਿਤ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ 10 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ। ਕਾਲਜ ਵਲੋਂ ਵਿਦਿਆਰਥੀਆਂ ਦੀਆਂ ਵੱਖ-ਵੱਖ ਵਿੱਦਿਅਕ ਅਤੇ ਕਿੱਤਾ ਮੁਖੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਕਈ ਨਵੇਂ ਸਰਟੀਫਿਕੇਟ ਕੋਰਸ ਵੀ ਸ਼ੁਰੂ ਕੀਤੇ ਗਏ ਹਨ।ਇਸ ਸਬੰਧੀ ਜਸਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਨੂੰ ਆਨ-ਲਾਈਨ ਅਤੇ ਆਫ਼-ਲਾਈਨ ਦੋਵੇਂ ਮਾਧਿਅਮਾਂ ਰਾਹੀਂ ਕਰਵਾਇਆ ਜਾਵੇਗਾ। ਇਸ ਨਾਲ ਜਿੱਥੇ ਵਿਦਿਆਰਥੀ ਕਾਲਜ ਵਿਚ ਆ ਕੇ ਨਿਯਮਿਤ ਤੌਰ ’ਤੇ ਕੋਰਸ ਕਰ ਸਕਣਗੇ, ਉੱਥੇ ਕਿਸੇ ਕਾਰਨ ਕਾਲਜ ਨਾ ਆ ਸਕਣ ਵਾਲੇ ਵਿਦਿਆਰਥੀਆਂ ਨੂੰ ਘਰ ਬੈਠੇ ਆਨ-ਲਾਈਨ ਮਾਧਿਅਮ ਰਾਹੀਂ ਕੋਰਸ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਸ਼ੁਰੂ ਕੀਤੇ ਗਏ ਸਰਟੀਫਿਕੇਟ ਕੋਰਸ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਣਗੇ ਅਤੇ ਉਨ੍ਹਾਂ ਦੇ ਗਿਆਨ ਤੇ ਹੁਨਰ ਵਿਚ ਵਾਧਾ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਸੀਮ ਮੌਕੇ ਦੇਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਵਜ਼ੀਫ਼ੇ ਦੀ ਵਿਸ਼ੇਸ਼ ਸਹੂਲਤ ਵੀ ਉਪਲਬਧ ਹੈ।ਇਸ ਤੋਂ ਇਲਾਵਾ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦਾ ਪ੍ਰਬੰਧ ਵੀ ਕਾਲਜ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਟੀਫਿਕੇਟ ਕੋਰਸਾਂ ਵਿਚ ਪਬਲਿਕ ਐਡਮਨਿਸਟੇ੍ਰਸ਼ਨ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਇੰਟਰੋਡਕਸ਼ਨ ਆਫ਼ ਪੁਲਿਸ ਐਡਮਨਿਸਟੇ੍ਰਸ਼ਨ’, ਪੰਜਾਬੀ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਪੰਜਾਬੀ ਲੈਂਗੂਏਜ ਐਂਡ ਕੰਪਿਊਟਰ ਪ੍ਰੋਫੀਸ਼ੈਂਸੀ’, ਰਿਲੀਜਨ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਸੰਥਿਆ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਕੈਮਿਸਟਰੀ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਮਾਡਰਨ ਐਨਾਲਿਟੀਕਲ ਐਂਡ ਕੈਰੇਕਟਰਾਈਜ਼ੇਸ਼ਨ ਟੈਕਨੀਕਲ’ ਅਤੇ ਇੰਗਲਿਸ਼ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਸਪੋਕਨ ਇੰਗਲਿਸ਼’ ਸ਼ਾਮ ਲ ਹਨ। ਕੰਪਿਊਟਰ ਸਾਇੰਸ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਵੈੱਬ ਡਿਜ਼ਾਈਨਿੰਗ’, ‘ਸਰਟੀਫਿਕੇਟ ਕੋਰਸ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ’ ਅਤੇ ‘ਸਰਟੀਫਿਕੇਟ ਕੋਰਸ ਇਨ ਡਾਟਾ ਐਨਾਲਿਸਿਸ ਯੂਜ਼ਿੰਗ ਐਕਸਲ’ ਸ਼ੁਰੂ ਕੀਤੇ ਗਏ ਹਨ। ਇਸੇ ਤਰ੍ਹਾਂ ਬਾਟਨੀ ਵਲੋਂ ‘ਸਰਟੀਫਿਕੇਟ ਕੋਰਸ ਇਨ ਪਲਾਂਟ ਪ੍ਰੋਪੇਗੇਸ਼ਨ ਟੈਕਨੀਕਸ’, ਫ਼ੈਸ਼ਨ ਡਿਜ਼ਾਈਨਿੰਗ ਵਲੋਂ ‘ਸਰਟੀਫਿਕੇਟ ਕੋਰਸ ਇਨ ਡਰੈੱਸ ਮੇਕਿੰਗ ਐਂਡ ਡਿਜ਼ਾਈਨ’, ਫਾਈਨ ਆਰਟਸ ਵਲੋਂ ‘ਸਰਟੀਫਿਕੇਟ ਕੋਰਸ ਇਨ ਫਾਈਨ ਆਰਟਸ’ ਅਤੇ ਐਗਰੀਕਲਚਰ ਵਲੋਂ ‘ਸਰਟੀਫਿਕੇਟ ਕੋਰਸ ਇਨ ਪ੍ਰੇਪ੍ਰੇਸ਼ਨ ਆਫ਼ ਵੈਲਿਊ ਐਡਿਡ ਫੂਡਜ਼’ ਸ਼ਾਮਲ ਹਨ। ਜੇ.ਐਮ.ਸੀ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਗਰਾਫ਼ਿਕਸ ਡਿਜ਼ਾਈਨ’, ਹਿੰਦੀ ਵਲੋਂ ‘ਸਰਟੀਫਿਕੇਟ ਕੋਰਸ ਇਨ ਹਿੰਦੀ ਮੈਂ ਅਨੁਵਾਦ ਕੌਸ਼ਲ ਐਂਡ ਰਚਨਾਤਮਿਕ ਲੇਖਨ’, ਮਿਊਜ਼ਿਕ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਮਿਊਜ਼ਿਕ ਪ੍ਰੋਡਕਸ਼ਨ’, ਕਾਮਰਸ ਵਲੋਂ ‘ਸਰਟੀਫਿਕੇਟ ਕੋਰਸ ਇਨ ਟੈਲੀ’ ਅਤੇ ਰਾਜਨੀਤੀ ਸਾਇੰਸ ਵਿਭਾਗ ਵਲੋਂ ‘ਸਰਟੀਫਿਕੇਟ ਕੋਰਸ ਇਨ ਬੇਸਿਕਸ ਆਫ਼ ਇੰਡੀਅਨ ਕਾਨਸਟੀਚਿਊਸ਼ਨ’ ਵੀ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ‘ਇੰਟਰੋਡਕਸ਼ਨ ਟੂ ਡਾਟਾ ਸਾਇੰਸ ਵਿਦ ਆਰ ਪ੍ਰੋਗਰਾਮਿੰਗ, ਪ੍ਰੋਬੇਬਿਲਿਟੀ ਐਂਡ ਸਟੈਟਿਸਟਿਕਸ’ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਤੇ ਆਪਣੀ ਪਸੰਦ ਦੇ ਕੋਰਸ ਵਿਚ ਦਾਖਲ ਹੋਣ ਲਈ ਅਪੀਲ ਕੀਤੀ।