ਸੀਨੀਅਰ ਫਾਰਮੇਸੀ ਅਫ਼ਸਰ ਨੀਰਜ ਸ਼ਰਮਾ ਹੋਏ ਸੇਵਾ ਮੁਕਤ
ੀਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਜੇ ਐਸ ਨਿੱਕੂਵਾਲ) ਇੱਥੋਂ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਤੈਨਾਤ ਸੀਨੀਅਰ ਫਾਰਮੇਸੀ ਅਫ਼ਸਰ ਨੀਰਜ ਸ਼ਰਮਾ ਦੀ ਸੇਵਾ ਮੁਕਤੀ ਤੇ ਹਸਪਤਾਲ ਕੰਪਲੈਕਸ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ.
ੀਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਜੇ ਐਸ ਨਿੱਕੂਵਾਲ) ਇੱਥੋਂ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਤੈਨਾਤ ਸੀਨੀਅਰ ਫਾਰਮੇਸੀ ਅਫ਼ਸਰ ਨੀਰਜ ਸ਼ਰਮਾ ਦੀ ਸੇਵਾ ਮੁਕਤੀ ਤੇ ਹਸਪਤਾਲ ਕੰਪਲੈਕਸ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਸਿੰਘ, ਡਾ. ਰਣਬੀਰ ਸਿੰਘ ਬੈਂਸ, ਡਾ. ਕੇ.ਪੀ. ਸਿੰਘ, ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਸੁਨੀਲ ਦੱਤ ਸ਼ਰਮਾ ਆਦਿ ਬੁਲਾਰਿਆਂ ਵਲੋਂ ਨੀਰਜ ਸ਼ਰਮਾ ਦੇ ਕਾਰਜਕਾਲ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇੱਕ ਸਮਰਪਿਤ ਕਰਮਚਾਰੀ ਦੱਸਿਆ ਹੈ।ਉਨ੍ਹਾਂ ਕਿਹਾ ਕਿ ਨੀਰਜ ਸ਼ਰਮਾ ਨੇ ਨਿੱਜੀ ਹਿਤਾਂ ਦੀ ਬਜਾਏ ਆਪਣੀ ਡਿਊਟੀ ਨੂੰ ਪਹਿਲ ਦਿੱਤੀ ਹੈ। ਜਿਸ ਕਰਕੇ ਉਹ ਲੰਬਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੇ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਦੱਸ ਦੇਈਏ ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਸੀਸਗੰਜ ਸਾਹਿਬ ਵਿਖੇ ਪਿਤਾ ਮਦਨ ਲਾਲ ਅਤੇ ਮਾਤਾ ਸੱਤਿਆ ਦੇਵੀ ਦੇ ਘਰ ਜਨਮ ਨੀਰਜ ਸ਼ਰਮਾ ਨੇ 1988 ਵਿਚ ਆਪਣੀ ਸੇਵਾ ਬਲਾਚੌਰ ਤੋਂ ਸ਼ੁਰੂ ਕੀਤੀ।ਪੰਜ ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਉਨ੍ਹਾਂ 33 ਸਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਸ਼ਾਂਤਾ ਸ਼ਰਮਾ, ਪੁੱਤਰੀਆਂ ਨਿਸ਼ਠਾ ਸ਼ਰਮਾ ਤੇ ਮੈਤਰੀ ਸ਼ਰਮਾ, ਪੁੱਤਰ ਵਿਨਾਇਕ ਸ਼ਰਮਾ, ਡਾ. ਰਜੇਸ਼ ਬੈਂਸ, ਡਾ. ਅਪਰਾਜਿਤਾ, ਡਾ. ਮਨਦੀਪ ਸਿੰਘ, ਡਾ. ਆਕਾਸ਼ਦੀਪ ਸਿੰਘ, ਗੁਰਬਿੰਦਰ ਸਿੰਘ, ਰਾਣਾ ਬਖ਼ਤਾਵਰ ਸਿੰਘ, ਹਰਦੀਪ ਕੌਰ, ਦਲਜੀਤ ਕੌਰ, ਮਹਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਟਾਫ਼ ਹਾਜ਼ਰ ਸੀ।