ਕਾਂਗਰਸ ਸੇਵਾ ਦਲ ਪੰਜਾਬ ਵਲੋਂ ਬਹਿਰਾਮ ’ਚ ਵਰਕਰਾਂ ਨਾਲ ਮੀਟਿੰਗ
ਬਹਿਰਾਮ, 4 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ ਅਤੇ ਆਪਣੀ ਸਰਕਾਰ ਬਣਾਵੇਗੀ। ਇਹ ਸ਼ਬਦ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸੱਭਰਵਾਲ ਨੇ ਬਹਿਰਾਮ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਮੌਕੇ ਆਖੇ।
ਬਹਿਰਾਮ, 4 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ ਅਤੇ ਆਪਣੀ ਸਰਕਾਰ ਬਣਾਵੇਗੀ। ਇਹ ਸ਼ਬਦ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸੱਭਰਵਾਲ ਨੇ ਬਹਿਰਾਮ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਮੌਕੇ ਆਖੇ। ਉਨ੍ਹਾਂ ਕਿਹਾ ਕਿ ਝਾੜੂ ਪਾਰਟੀ ਤੋਂ ਲੋਕ ਅੱਕ ਚੁੱਕੇ ਹਨ ਉਹ ਚਾਹੁੰਦੇ ਹਨ ਕਿ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਸਿਰਫ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਹੀ ਸੁਰੱਖਿਅਤ ਰਹਿ ਸਕਦੀ ਹੈ। ਉਕਤ ਹਲਕੇ ਵਿਚ ਅਸੀਂ ਕਈ ਮੀਟਿੰਗਾਂ ਕਰ ਚੁੱਕੇ ਹਾਂ, ਕਾਂਗਰਸ ਹਿਤੈਸ਼ੀ ਲੋਕਾਂ ਨੇ ਸਾਡਾ ਹੌਂਸਲਾ ਬਹੁਤ ਵਧਾਇਆ ਹੈ। ਭਵਿੱਖ ਵਿਚ ਸੇਵਾ ਦਲ ਵਲੋਂ ਪਾਰਟੀ ਦੀ ਚੜ੍ਹਦੀ ਕਲਾਂ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਹਲਕਾ ਇੰਚਾਰਜ ਡਾ. ਨਿਰੰਜਣ ਪਾਲ, ਬਲਾਕ ਪ੍ਰਧਾਨ ਅਮਰਜੀਤ ਕਲਸੀ, ਬੂਟਾ ਰਾਮ ਸੈਕਟਰੀ ਪੰਜਾਬ, ਗੌਰਵ ਕੁਮਾਰ ਸਿਟੀ ਪ੍ਰਧਾਨ ਨਵਾਂਸ਼ਹਿਰ, ਇਰਵਨ ਰੱਤੂ ਸੰਯੁਕਤ ਸਕੱਤਰ ਪੰਜਾਬ ਆਦਿ ਹਾਜ਼ਰ ਸਨ।