ਭਾਰਤ ਵਿਕਾਸ ਪ੍ਰੀਸ਼ਦ ਤਖ਼ਤਗੜ੍ਹ ਵਲੋਂ ਰਾਜ ਪੁਰਸਕਾਰੀ ਮਾਸਟਰ ਪ੍ਰਭਜੀਤ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ
ਨੂਰਪੁਰ ਬੇਦੀ, 4 ਅਕਤੂਬਰ (ਵਿੰਦਰਪਾਲ ਝਾਂਡੀਆਂ)-ਨਾਮਵਰ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵਲੋਂ ਮਾਸਟਰ ਪ੍ਰਭਜੀਤ ਸਿੰਘ ਦਾ ਰਾਜ ਅਧਿਆਪਕ ਪੁਰਸਕਾਰ ਮਿਲਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਨੂਰਪੁਰ ਬੇਦੀ ਵਿਖੇ ਸਮਾਗਮ ਦੌਰਾਨ ਕੀਤਾ ਗਿਆ।
ਨੂਰਪੁਰ ਬੇਦੀ, 4 ਅਕਤੂਬਰ (ਵਿੰਦਰਪਾਲ ਝਾਂਡੀਆਂ)-ਨਾਮਵਰ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵਲੋਂ ਮਾਸਟਰ ਪ੍ਰਭਜੀਤ ਸਿੰਘ ਦਾ ਰਾਜ ਅਧਿਆਪਕ ਪੁਰਸਕਾਰ ਮਿਲਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਨੂਰਪੁਰ ਬੇਦੀ ਵਿਖੇ ਸਮਾਗਮ ਦੌਰਾਨ ਕੀਤਾ ਗਿਆ। ਜਿਸ ਵਿਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ। ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮਾਸਟਰ ਪ੍ਰਭਜੀਤ ਸਿੰਘ ਦੀਆਂ ਅਧਿਆਪਨ ਖੇਤਰ ਵਿਚ ਪ੍ਰਾਪਤੀਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਸਮਰਪਿਤ ਅਤੇ ਨਵੀਂ ਆਧੁਨਿਕ ਸੋਚ ਵਾਲੇ ਅਧਿਆਪਕ ਸਮਾਜ ਦੀ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰਭਜੀਤ ਸਿੰਘ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਹੋਰ ਉਪਲਬਧੀਆਂ ਹਾਸਲ ਕਰਨ ਦੀ ਕਾਮਨਾ ਕੀਤੀ। ਇੱਥੇ ਦੱਸਦੀਏ ਕਿ ਪ੍ਰਭਜੀਤ ਸਿੰਘ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿਚ ਰਾਜ ਅਧਿਆਪਕ ਪੁਰਸਕਾਰ ਤੋਂ ਇਲਾਵਾ ਅਧਿਆਪਕ ਮੇਲੇ ਦੀ ਸਿੱਖਿਆ ਐਪ ਸ਼੍ਰੇਣੀ ਵਿਚ ਸੂਬਾਈ ਜੇਤੂ ਰਹਿਣਾ ਵੀ ਸ਼ਾਮਲ ਹੈ। ਉਨ੍ਹਾਂ ਦੀ ਅਗਵਾਈ ਅਤੇ ਸਕੂਲ ਦੀ ਸਮੁੱਚੀ ਟੀਮ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਨੂੰ ਸਰਬੋਤਮ ਸਕੂਲ ਪੁਰਸਕਾਰ ਅਤੇ ਕੌਮੀ ਹਰਾ ਸਕੂਲ ਪੁਰਸਕਾਰ ਵਰਗੇ ਵੱਕਾਰੀ ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ। ਪ੍ਰਭਜੀਤ ਸਿੰਘ ਅਧਿਆਪਨ ਦੇ ਨਾਲ-ਨਾਲ ਖੋਜ ਕਾਰਜਾਂ ਵਿਚ ਵੀ ਸਰਗਰਮ ਹਨ ਅਤੇ ਉਨ੍ਹਾਂ ਦੇ ਕਈ ਖੋਜ ਪੱਤਰ ਅੰਤਰਰਾਸ਼ਟਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਵਿਭਾਗੀ ਪੱਧਰ ’ਤੇ ਵੀ ਉਨ੍ਹਾਂ ਨੂੰ ਕਈ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਹ ਜ਼ਿਲ੍ਹਾ ਮਾਰਗ ਦਰਸ਼ਨ ਸਲਾਹਕਾਰ, ਜ਼ਿਲ੍ਹਾ ਨੋਡਲ ਅਫ਼ਸਰ–ਬਿਜ਼ਨਸ ਬਲਾਸਟਰ, ਜ਼ਿਲ੍ਹਾ ਨੋਡਲ ਅਫ਼ਸਰ–ਐੱਸ.ਪੀ.ਸੀ. ਜ਼ਿਲ੍ਹਾ ਨੋਡਲ ਅਫ਼ਸਰ–ਐੱਸ.ਟੀ.ਈ.ਐਮ. ਅਤੇ ਜ਼ਿਲ੍ਹਾ ਨੋਡਲ ਅਫ਼ਸਰ–ਐੱਸ.ਐੱਲ.ਪੀ. ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਦੇ ਅਹੁਦੇਦਾਰਾਂ ਨੇ ਕਿਹਾ ਕਿ ਮਾਸਟਰ ਪ੍ਰਭਜੀਤ ਸਿੰਘ ਵਰਗੇ ਸਮਰਪਿਤ, ਮਿਹਨਤੀ ਅਤੇ ਨਵੀਨ ਸੋਚ ਵਾਲੇ ਅਧਿਆਪਕ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਦੇਸ ਰਾਜ ਸੈਣੀ, ਜਰਨੈਲ ਸਿੰਘ ਲਾਲੀ, ਦੀਪਕ ਪੁਰੀ, ਸਾਬਕਾ ਪ੍ਰਧਾਨ ਸੰਜੀਵ ਭੰਡਾਰੀ, ਪ੍ਰਿੰਸੀਪਲ ਵਰਿੰਦਰ ਸ਼ਰਮਾ ਤਖਤਗੜ੍ਹ, ਸ਼ਸ਼ੀਕਾਂਤ ਚੰਦਨ, ਸੁਰਜੀਤ ਸਿੰਘ ਖੱਟੜਾ, ਸੰਜੀਵ ਭਾਰਦਵਾਜ, ਰਾਜੀਵ ਮਾਲੀਆ, ਐੱਸ.ਡੀ.ਓ. ਅਸ਼ੋਕ ਚੌਧਰੀ ਹਰੀਪੁਰ, ਡਾਕਟਰ. ਰਾਕੇਸ਼ ਰਾਣਾ, ਨੀਰਜ ਬਜਰੂੜ ਆਦਿ ਹਾਜ਼ਰ ਸਨ।