ਦਿਨ-ਦਿਹਾੜੇ ਨਾਥਾਂ ਵਾਲਾ ਡੇਰਾ ਮੂਸਾਪੁਰ ਤੋਂ ਗਹਿਣੇ ਤੇ ਨਕਦੀ ਚੋਰੀ
ਨੂਰਪੁਰ ਬੇਦੀ, 9 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਮਧੂਵਨ ਵਾਟਿਕਾ ਸਕੂਲ ਦੇ ਬਿਲਕੁਲ ਨਜ਼ਦੀਕ ਸਥਿਤ ਨਾਥਾਂ ਵਾਲੇ ਡੇਰੇ ਨੂੰ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵਲੋਂ ਨਿਸ਼ਾਨਾ ਬਣਾਉਣ ਦੀ ਘਟਨਾ ਸਾਹਮਣੇ ਆਈ ਹੈ। ਚੋਰ ਡੇਰੇ ਦੇ ਸੰਤ ਨਿਵਾਸ ਅਤੇ ਰਸੋਈ ਦੇ ਦਰਵਾਜ਼ੇ ਤੋੜ ਕੇ ਚਾਂਦੀ ਦੇ ਕੀਮਤੀ ਗਹਿਣਿਆਂ ਤੇ ਪੂਜਾ ਦੇ ਬਰਤਨਾਂ ਸਮੇਤ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।
ਨੂਰਪੁਰ ਬੇਦੀ, 9 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਮਧੂਵਨ ਵਾਟਿਕਾ ਸਕੂਲ ਦੇ ਬਿਲਕੁਲ ਨਜ਼ਦੀਕ ਸਥਿਤ ਨਾਥਾਂ ਵਾਲੇ ਡੇਰੇ ਨੂੰ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵਲੋਂ ਨਿਸ਼ਾਨਾ ਬਣਾਉਣ ਦੀ ਘਟਨਾ ਸਾਹਮਣੇ ਆਈ ਹੈ। ਚੋਰ ਡੇਰੇ ਦੇ ਸੰਤ ਨਿਵਾਸ ਅਤੇ ਰਸੋਈ ਦੇ ਦਰਵਾਜ਼ੇ ਤੋੜ ਕੇ ਚਾਂਦੀ ਦੇ ਕੀਮਤੀ ਗਹਿਣਿਆਂ ਤੇ ਪੂਜਾ ਦੇ ਬਰਤਨਾਂ ਸਮੇਤ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮਹੰਤ ਮੀਰਾਪੁਰੀ ਅਤੇ ਦੇਵ ਚੇਤਨਪੁਰੀ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਵਿਖੇ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਹੋਏ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਡੇਰੇ ਦੀ ਦੇਖਭਾਲ ਲਈ ਦੀਪੂ ਅਤੇ ਹੇਮਰਾਜ ਨਾਮਕ ਦੋ ਸੇਵਾਦਾਰਾਂ ਨੂੰ ਜ਼ਿੰਮੇਵਾਰੀ ਸੌਂਪੀ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਸੇਵਾਦਾਰ ਪੂਜਾ-ਪਾਠ ਦਾ ਕੰਮ ਨਿਪਟਾਉਣ ਤੋਂ ਬਾਅਦ ਭੋਜਨ ਕਰਨ ਲਈ ਆਪਣੇ ਘਰ ਚਲੇ ਗਏ। ਲਗਭਗ ਇੱਕ ਘੰਟੇ ਬਾਅਦ ਜਦੋਂ ਉਹ ਵਾਪਸ ਡੇਰੇ ਪਹੁੰਚੇ ਤਾਂ ਸੰਤ ਨਿਵਾਸ ਅਤੇ ਰਸੋਈ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਤੇ ਅੰਦਰ ਪਿਆ ਸਾਮਾਨ ਖਿੱਲਰਿਆ ਹੋਇਆ ਸੀ। ਇਸ ਦੀ ਸੂਚਨਾ ਤੁਰੰਤ ਮਹੰਤ ਮੀਰਾਪੁਰੀ ਨੂੰ ਦਿੱਤੀ ਗਈ। ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਕੇ ਚੈੱਕ ਕਰਨ ਤੇ ਦੇਖਿਆ ਤਾਂ ਚੋਰਾਂ ਨੇ ਲਾਕਰ ਦੀ ਚਾਬੀ ਕੱਢ ਕੇ ਲਾਕਰ ਵਿਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰੀ ਹੋਏ ਸਾਮਾਨ ਵਿਚ ਚਾਂਦੀ ਦੀ ਥਾਲ਼ੀ, ਗਿਲਾਸ ਅਤੇ ਪੂਜਾ ਦੇ ਬਰਤਨ, ਸੋਨੇ ਦੀ ਚੇਨ, ਇੱਕ ਛਤਰ, ਸੋਨੇ ਦਾ ਸ਼ਿਵਲਿੰਗ ਅਤੇ 20 ਹਜ਼ਾਰ ਰੁਪਏ ਦੀ ਨਕਦੀ ਸ਼ਾਮਿਲ ਦੱਸੀ ਗਈ ਹੈ। ਮਹੰਤਾਂ ਅਨੁਸਾਰ ਇਸ ਸਬੰਧੀ ਪੁਲਿਸ ਥਾਣਾ ਨੂਰਪੁਰ ਬੇਦੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।