18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨੂਰਪੁਰ ਬੇਦੀ ਵਿਖੇ ਚੱਲ ਰਹੀ ਰਾਮ - ਲੀਲ੍ਹਾ ਦੀ 7 ਵੀਂ ਨਾਈਟ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤਾ ਰਾਮ-ਲੀਲ੍ਹਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ : ਅਜੈਵੀਰ ਸਿੰਘ ਲਾਲਪੁਰਾ

ਨੂਰਪੁਰ ਬੇਦੀ, 17 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਦੇ ਸ਼ਿਵ ਮੰਦਰ ਵਿਖੇ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਬੱਚੇ ਵੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਪਹੁੰਚੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 18-10-2026
ਨੂਰਪੁਰ ਬੇਦੀ, 17 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਦੇ ਸ਼ਿਵ ਮੰਦਰ ਵਿਖੇ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਬੱਚੇ ਵੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਪਹੁੰਚੇ ਹੋਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਰਾਮ-ਲੀਲ੍ਹਾ ਸਾਡੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਇਤਿਹਾਸ ਅਤੇ ਸੰਸਕਾਰਾਂ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਰਾਮ-ਲੀਲ੍ਹਾ ਕਮੇਟੀ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਰਾਮ-ਲੀਲ੍ਹਾ ਦੀ ਸੱਤਵੀਂ ਨਾਈਟ ਦੌਰਾਨ ਕਲਾਕਾਰਾਂ ਵਲੋਂ ਭਰਤ ਮਿਲਾਪ ਅਤੇ ਸਰੂਪਨਖਾ ਸੰਵਾਦ ਸਮੇਤ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਭਰਤ ਮਿਲਾਪ ਦਾ ਦ੍ਰਿਸ਼ ਬੇਹੱਦ ਭਾਵੁਕ ਰਿਹਾ। ਪ੍ਰਭੂ ਸ੍ਰੀ ਰਾਮ ਅਤੇ ਭਰਤ ਦੇ ਮਿਲਾਪ ਨੂੰ ਕਲਾਕਾਰਾਂ ਨੇ ਇੰਨੇ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ਕਿ ਪੰਡਾਲ ਵਿਚ ਮੌਜੂਦ ਸੰਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਪ੍ਰਭੂ ਸ੍ਰੀ ਰਾਮ, ਕੁਮਾਰ ਵਿਸ਼ਵਾਸ ਨੇ ਮਾਤਾ ਸੀਤਾ, ਡਾ. ਓਕਾਰੇਸ਼ਵਰ ਸ਼ਰਮਾ ਨੇ ਲਕਸ਼ਮਣ, ਸ਼ਿਵ ਕੁਮਾਰ ਕੁੰਦਰਾ ਨੇ ਜਟਾਊ, ਦਿਨੇਸ਼ ਹੱਲਣ ਨੇ ਵਸ਼ਿਸ਼ਟ, ਸੰਜੀਵ ਭੰਡਾਰੀ ਨੇ ਭਰਤ ਤੇ ਦਿਨੇਸ਼ ਕੁਮਾਰ ਨੇ ਸ਼ਤਰੂਘਨ ਦੀ ਭੂਮਿਕਾ ਨਿਭਾਈ। ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ। ਇਸ ਮੌਕੇ ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਸਾਬਕਾ ਸਰਪੰਚ ਰੌਸ਼ਨ ਨਾਲ ਟੇਢੇ ਵਾਲ, ਸ਼ਿੰਦਰਪਾਲ ਟੇਢੇਵਾਲ, ਨਵੀਨ ਵਸ਼ਿਸ਼ਟ, ਸੰਮਤੀ ਮੈਂਬਰ ਨਰੇਸ਼ ਕੁਮਾਰੀ, ਡਾਕਟਰ ਧਰਮਪਾਲ, ਗੋਪਾਲ ਕ੍ਰਿਸ਼ਨ, ਰਾਜੂ ਸੈਣੀ ਮਾਜਰਾ, ਨਰਿੰਦਰ ਬੱਗਾ, ਪਿੰਟੂ ਕਪੂਰ, ਸੋਨੂ ਦੀਵਾਨ, ਬੀਰੂ ਸ਼ਰਮਾ, ਸੂਰਜ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਨ . ਐੱਫ . ਐੱਲ . ਦੇ ਠੇਕਾ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਨੂੰ ਮਿਲੀ ਸਫ਼ਲਤਾ ਰਾਜੇਸ਼ ਚੌਧਰੀ ਦੀ ਦਖ਼ਲਅੰਦਾਜ਼ੀ ਮਗਰੋਂ ਈ.... ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ’ ਚ ਅਹਿਮ ਮੁੱਦਿਆਂ ’ ਤੇ ਕੀਤੀ ਵਿਚਾਰ ਚਰਚਾ
Ad Position 24