ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਲਾਗੇ ਵੀ.ਆਈ.ਪੀ. ਪਾਰਕਿੰਗ ਲਾਗੇ ਸੁੰਦਰੀਕਰਨ ਮੁਹਿੰਮ ਦਾ ਆਗਾਜ਼ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨਾਲ ਹਨ ਕੌਂਸਲਰ ਅਰਸ਼ਵਰਿੰਦਰ ਕੌਰ ਅਤੇ ਹੋਰ ਸ਼ਖ਼ਸੀਅਤਾਂ।
ਨਗਰ ਕੌਂਸਲ ਵਲੋਂ ਵੀ . ਆਈ . ਪੀ . ਪਾਰਕਿੰਗ ਦੇ ਸੁੰਦਰੀਕਰਨ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਨਗਰ ਕੌਂਸਲ ਪ੍ਰਧਾਨ ਜੀਤਾ ਵਲੋਂ ਆਗਾਜ਼ ਕਿਹਾ- ਆਰਜ਼ੀ ਸਬਜ਼ੀ ਮੰਡੀ ਵਾਲੀ ਥਾਂ ਨੂੰ ਬੂਟੇ ਲਗਾ ਕੇ ਬਣਾਇਆ ਜਾਵੇਗਾ ਵਾਤਾਵਰਨ ਪੱਖੀ
ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਜੇ ਐਸ ਨਿੱਕੂਵਾਲ)ਸਥਾਨਕ ਨਗਰ ਕੌਂਸਲ ਵਲੋਂ ਚਰਨ ਗੰਗਾ ਸਟੇਡੀਅਮ ਲਾਗੇ ਵਾਰਡ ਨੰਬਰ 13 ਵਿਚ ਪੈਂਦੀ ਵੀ. ਆਈ.
ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਜੇ ਐਸ ਨਿੱਕੂਵਾਲ)ਸਥਾਨਕ ਨਗਰ ਕੌਂਸਲ ਵਲੋਂ ਚਰਨ ਗੰਗਾ ਸਟੇਡੀਅਮ ਲਾਗੇ ਵਾਰਡ ਨੰਬਰ 13 ਵਿਚ ਪੈਂਦੀ ਵੀ.ਆਈ.ਪੀ. ਪਾਰਕਿੰਗ ਦੇ ਸੁੰਦਰੀਕਰਨ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਅਗਾਜ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵਲੋਂ ਕੀਤਾ ਗਿਆ। ਜੀਤਾ ਨੇ ਕਿਹਾ ਕਿ ਇਸ ਪਾਰਕਿੰਗ ਵਿਚ ਪੰਜਾਬ ਸਰਕਾਰ ਦੀ ਆਰਜ਼ੀ ਸਬਜ਼ੀ ਮੰਡੀ ਲੱਗਦੀ ਹੈ।ਜਿਸ ਕਾਰਨ ਵਾਰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਰਹਿੰਦੀ ਸੀ ਅਤੇ ਮੰਡੀ ਲੱਗਣ ਵਾਲੇ ਦਿਨ ਭੀੜ-ਭੜੱਕਾ ਅਤੇ ਬਾਅਦ ਵਿਚ ਗੰਦਗੀ ਦੇ ਢੇਰ ਵੀ ਲੱਗ ਜਾਂਦੇ ਸਨ। ਜੀਤਾ ਨੇ ਕਿਹਾ ਕਿ ਇਸ ਪਾਰਕਿੰਗ ਵਿਚ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਵੀ ਹੈ।ਪਰੰਤੂ ਉਸਦੇ ਦੂਜੇ ਪਾਸੇ ਸੜਕ ਕੋਲ ਵੀ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਰਹਿੰਦੇ ਸਨ।ਜਿਸ ਦੇ ਹੱਲ ਲਈ ਵਾਰਡ ਨੰਬਰ 13 ਦੀ ਕੌਂਸਲਰ ਅਰਸ਼ਵਰਿੰਦਰ ਕੌਰ ਨੇ ਹੰਭਲਾ ਮਾਰ ਕੇ ਇਸ ਖੇਤਰ ਨੂੰ ਸਾਫ਼ ਸੁਥਰਾ ਕਰ ਦਿੱਤਾ ਹੈ।ਅਤੇ ਹੁਣ ਇਸ ਥਾਂ ਨੂੰ ਵਾਤਾਵਰਣ ਪੱਖੀ ਬਣਾ ਕੇ ਹਰਿਆਲੀ ਭਰਪੂਰ ਬਣਾਇਆ ਜਾਵੇਗਾ। ਕੌਂਸਲਰ ਅਰਸ਼ਵਰਿੰ ਦਰ ਕੌਰ ਨੇ ਪ੍ਰਧਾਨ ਜੀਤਾ ਅਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਇਸ ਖੇਤਰ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ।ਜਿਸ ਲਈ ਪਾਰਕਿੰਗ ਦੇ ਆਲ਼ੇ ਦੁਆਲੇ ਬਾਹਰ ਤੋਂ ਮੰਗਵਾਏ ਗਏ ਪਾਮ ਅਤੇ ਹੋਰ ਨਸਲਾਂ ਦੇ ਬੂਟੇ ਲਗਾਏ ਜਾਣਗੇ। ਜਿਨ੍ਹਾਂ ਦੀ ਦੇਖ-ਰੇਖ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।ਇਸ ਮੌਕੇ ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਰੋਹਿਤ ਕਾਲੀਆ, ਪ੍ਰਕਾਸ਼ ਸਿੰਘ ਚੂੰਗੀ ਵਾਲੇ, ਲੋਕ ਗਾਇਕ ਬਘੇਲ ਬਾਵਾ, ਹਰਬੰਸ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਮਹਿੰਦਰ ਕੌਰ, ਦੀਪਾ, ਦਲਜੀਤ ਕੌਰ, ਇੰਦਰਜੀਤ ਕੌਰ, ਮਨਜ਼ੀਤ ਕੌਰ, ਤੇਜਿੰਦਰ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।