ਬਲਾਕ ਝੱਜ ਦੀਆਂ ਪ੍ਰਾਇਮਰੀ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ ਖੇਡਾਂ ਸਾਨੂੰ ਨੈਤਿਕ ਗੁਣਾਂ ਦੇ ਧਾਰਨੀ ਬਣਾਉਂਦੀਆਂ ਹਨ- ਰੋੜੀ, ਭੱਠਲ
ਕਾਹਨਪੁਰ ਖੂਹੀ, 19 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਸਕੂਲ ਸਿੱਖਿਆ ਵਿਭਾਗ ਦੀਆਂ ਸਖ਼ਤ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਬਲਾਕ ਝੱਜ ਦੀਆਂ ਦੋ ਰੋਜਾ ਪ੍ਰਾਇਮਰੀ ਖੇਡਾਂ ਬੀ. ਪੀ.
ਸ
ਸਵਾਮੀ ਰਤਨ ਦਾਸ ਅਤੇ ਅਧਿਆਪਕ ਬੱਚਿਆਂ ਨੂੰ ਇਨਾਮ ਦਿੰਦੇ ਹੋਏ। ਤਸਵੀਰ: ਗੁਰਬੀਰ ਵਾਲੀਆ
20-10-2026
ਕਾਹਨਪੁਰ ਖੂਹੀ, 19 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਸਕੂਲ ਸਿੱਖਿਆ ਵਿਭਾਗ ਦੀਆਂ ਸਖ਼ਤ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਬਲਾਕ ਝੱਜ ਦੀਆਂ ਦੋ ਰੋਜਾ ਪ੍ਰਾਇਮਰੀ ਖੇਡਾਂ ਬੀ. ਪੀ. ਈ. ਓ. ਰਾਕੇਸ਼ ਕੁਮਾਰ ਰੋੜੀ ਦੀ ਅਗਵਾਈ ਹੇਠ ਅਮਿੱਟ ਪੈੜਾਂ ਛੱਡਦੀਆਂ ਸਮਾਪਤ ਹੋ ਗਈਆਂ। ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਕਲਾਂ ਵਿਖੇ ਹੋਈਆਂ ਇਹਨਾਂ ਖੇਡਾਂ ਦਾ ਉਦਘਾਟਨ ਬੀ.ਪੀ.ਈ.ਓ. ਰਾਕੇਸ਼ ਰੋੜੀ ਨੇ ਰਿਬਨ ਕੱਟ ਕੇ ਕੀਤਾ। ਇਨਾਮਾਂ ਦੀ ਵੰਡ ਲਈ ਮਹਾਰਾਜ ਭੂਰੀ ਵਾਲੇ ਸੰਪਰਦਾ ਤੋਂ ਸੁਆਮੀ ਰਤਨ ਦਾਸ ਜੀ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਸੁਪਰਡੈਂਟ ਮਲਕੀਤ ਸਿੰਘ ਭੱਠਲ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਬੋਲਦਿਆਂ ਰਾਕੇਸ਼ ਰੋੜੀ ਤੇ ਸ੍ਰੀ ਭੱਠਲ ਨੇ ਕਿਹਾ ਕਿ ਖੇਡਾਂ ਜਿੱਥੇ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੀਆਂ ਹਨ, ਉੱਥੇ ਇਹ ਨੈਤਿਕ ਗੁਣਾਂ ਦੇ ਵਾਧੇ ਵਿਚ ਵੀ ਮਦਦ ਕਰਦੀਆਂ ਹਨ। ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਕਬੱਡੀ ਮੁੰਡੇ ਨੈਸ਼ਨਲ ਵਿਚ ਸੈਂਟਰ ਕਲਵਾਂ, ਕੁੜੀਆਂ ਵਿਚ ਝੱਜ, ਸਰਕਲ ਸਟਾਈਲ ਵਿਚ ਕਲਵਾਂ, ਖੋ ਖੋ ਲੜਕੇ ਖੇੜਾ, ਲੜਕੀਆਂ ਵਿਚ ਮੁਕਾਰੀ, ਬੈਡਮਿੰਟਨ ਮੁੰਡੇ ਵਿਚ ਖੇੜਾ, ਕੁੜੀਆਂ ਵਿਚ ਸਮੀਰੋਵਾਲ, ਰੱਸਾਕਸੀ ਵਿਚ ਸਮੀਰੋਵਾਲ, ਕੁਸ਼ਤੀ 25 ਕਿੱਲੋ, 28 ਕਿੱਲੋ, 32 ਕਿੱਲੋ ਵਿਚ ਸੈਂਟਰ ਕਲਵਾਂ ਤੇ 30 ਕਿੱਲੋ ਵਿਚ ਸੈਂਟਰ ਝੱਜ ਅਤੇ ਗੋਲਾ ਸੁੱਟਣ ਵਿਚ ਨੂਰਪੁਰ ਬੇਦੀ ਸੈਂਟਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਸੁੰਦਰ ਟਰਾਫੀਆਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਚੰਨਣ ਸਿੰਘ, ਮੈਡਮ ਸੰਗੀਤਾ ਭੰਡਾਰੀ, ਰਾਕੇਸ਼ ਭੰਡਾਰੀ, ਹਰਦੀਪ ਸਿੰਘ, ਅਮਰਜੀਤ ਸਿੰਘ (ਸਾਰੇ ਸੀ. ਐਚ. ਟੀਜ਼), ਬਲਵੀਰ ਸਿੰਘ, ਗੁਰਪ੍ਰੀਤ ਗਿੱਲ, ਸੋਹਣ ਲਾਲ, ਲਖਵਿੰਦਰ ਸਿੰਘ, ਜਸਵੀਰ ਸਿੰਘ, ਹਰਕੇਸ਼ ਚੌਧਰੀ (ਸਾਰੇ. ਐੱਚ. ਟੀ), ਹਰਜੀਤ ਸੈਣੀ, ਜਸਵੀਰ ਮਾਨ, ਅਮਰਜੀਤ ਸੈਣੀ, ਹਰਮੇਸ਼ ਕੁਮਾਰ, ਪਰਮਿੰਦਰ ਸਿੰਘ, ਜਸਵੀਰ ਸਿੰਘ ਝੱਜ, ਜਸਵਿੰਦਰ ਸਿੰਘ ਸਿੱਧੂ, ਰਾਜਿੰਦਰ ਵਿਸ਼ਨੂੰ, ਅਜਮੇਰ ਸਿੰਘ, ਬਲਵਿੰਦਰ ਸਿੰਘ ਕਰੂਰਾ, ਪ੍ਰਭਦੀਪ ਕੌਰ, ਸਰਪੰਚ ਰਾਮਪਾਲ, ਸਰਬਜੀਤ ਪੋਸਵਾਲ, ਸੰਜੀਵ ਡੂਮੇਵਾਲ, ਗੁਰਦਰਸ਼ਨ ਸਿੰਘ, ਵਿਜੇ ਕੁਮਾਰ, ਪਹੂ ਲਾਲ, ਰਾਜੀਵ ਲੂੰਬਾ, ਜਰਨੈਲ ਸਿੰਘ, ਸੁਖਵੀਰ ਸਿੰਘ, ਕਮਲੇਸ਼ ਕੁਮਾਰੀ, ਜਸਵੀਰ ਕੌਰ, ਸੀਮਾ ਰਾਣੀ, ਨਵਜੋਤ ਕੌਰ, ਆਸ਼ਾ ਦੇਵੀ, ਰਾਜਨਪ੍ਰੀਤ ਕੌਰ, ਮਨਿੰਦਰ ਕੌਰ, ਅਮਨਜੋਤ ਕੌਰ, ਤਨਿਸ਼, ਮੋਹਣ ਸਿੰਘ, ਬਲਵਿੰਦਰ ਪਲਾਟਾ, ਬਲਵਿੰਦਰ ਭੈਣੀ, ਚੌਧਰੀ ਗੁਰਚਰਨ, ਕੇਵਲ ਚੌਧਰੀ, ਨਰੇਸ਼ ਪੌਸਵਾਲ ਆਦਿ ਹਾਜ਼ਰ ਸਨ।