ਸਹੇਲੀ ਫਾਊਂਡੇਸ਼ਨ ਦੇ ਵਿਦਿਆਰਥੀ ਭਲਾਈ ਕਾਰਜ ਸ਼ਲਾਘਾਯੋਗ - ਸੀ . ਪੀ . ਸਿੰਘ ਪਿੰਡ ਤਲਵਾੜਾ ਦੇ ਅੱਸੀ ਵਿਦਿਆਰਥੀਆਂ ਨੂੰ ਜਰਸੀਆਂ ਤੇ ਬੂਟ ਭੇਟ
ਨੰਗਲ, 19 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਂਡੇਸ਼ਨ ਸਰੀ (ਕੈਨੇਡਾ) ਵਲੋਂ ਨੰਗਲ ’ਚ ਕਰਵਾਏ ਜਾ ਰਹੇ ਵਿਦਿਆਰਥੀ ਭਲਾਈ ਕਾਰਜ ਸ਼ਲਾਘਾਯੋਗ ਅਤੇ ਪ੍ਰੇਰਣਾਸਰੋਤ ਹਨ” ਇਹ ਵਿਚਾਰ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸਰਦਾਰ ਸੀ. ਪੀ.
ਨੰਗਲ, 19 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਂਡੇਸ਼ਨ ਸਰੀ (ਕੈਨੇਡਾ) ਵਲੋਂ ਨੰਗਲ ’ਚ ਕਰਵਾਏ ਜਾ ਰਹੇ ਵਿਦਿਆਰਥੀ ਭਲਾਈ ਕਾਰਜ ਸ਼ਲਾਘਾਯੋਗ ਅਤੇ ਪ੍ਰੇਰਣਾਸਰੋਤ ਹਨ” ਇਹ ਵਿਚਾਰ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸਰਦਾਰ ਸੀ.ਪੀ. ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ ’ਚ ਇੱਕ ਸਮਾਗਮ ਦੌਰਾਨ ਪ੍ਰਗਟ ਕੀਤੇ। ਸਹੇਲੀ ਫਾਊਂਡੇਸ਼ਨ ਵਲੋਂ ਕਰਵਾਏ ਇਸ ਸਮਾਗਮ ਦੌਰਾਨ ਅੱਸੀ ਬੱਚਿਆਂ ਨੂੰ ਜਰਸੀਆਂ ਅਤੇ ਬੂਟ ਭੇਟ ਕੀਤੇ ਗਏ। ਚੀਫ਼ ਇੰਜੀਨੀਅਰ ਸਰਦਾਰ ਸੀ.ਪੀ.ਸਿੰਘ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਹੇਲੀ ਫਾਊਂਡੇਸ਼ਨ ਵਲੋਂ ਗੋਦ ਲਏ ਇਸ ਸਕੂਲ ਦੇ ਹਰ ਬੱਚੇ ਨੂੰ ਅਪਰੈਲ ’ਚ ਸਕੂਲ ਬੈਗ ਅਤੇ ਸਟੇਸ਼ਨਰੀ ਵੀ ਦਿੱਤੀ ਜਾਂਦੀ ਹੈ। ਇਸ ਮੌਕੇ 11 ਗਰਹਿਣੀਆਂ ਨੂੰ ਗਰਮ ਸ਼ਾਲ ਅਤੇ ਬੱਚਿਆਂ ਨੂੰ ਪਜਾਮੇ ਵੀ ਦਿੱਤੇ ਗਏ। ਇਸ ਮੌਕੇ ’ਤੇ ਸਕੂਲ ਮੁੱਖੀ ਸ਼ਾਮ ਸੁੰਦਰ, ਕਰਮਯੋਗੀ ਟੀਚਰ ਪਰਮਜੀਤ ਕੌਰ ਕਲਸੀ, ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ, ਪੂਜਾ ਰਾਣੀ, ਸੁਨੀਲ ਕੁਮਾਰ, ਡਾ. ਅਸ਼ੌਕ ਸ਼ਰਮਾ, ਰਾਜਵਿੰਦਰ ਕਲਸੀ, ਕਲਾਕਾਰ ਖੁਸ਼ਵੀਰ, ਅਭਿਸ਼ੇਕ, ਨੈਤਿਕ ਆਦਿ ਹਾਜ਼ਰ ਸਨ।