25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਇਨਸਾਨੀਅਤ ਦੀ ਮਿਸਾਲ : 15 ਦਿਨਾਂ ਤੋਂ ਵਿੱਛੜੇ ਬਜ਼ੁਰਗ ਨੂੰ ਸਰਵਿੰਗ ਹੈਂਡਸ ਵੈੱਲਫੇਅਰ ਸੁਸਾਇਟੀ ਨੇ ਪਰਿਵਾਰ ਨਾਲ ਮਿਲਾਇਆ

ਨੂਰਪੁਰ ਬੇਦੀ, 24 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਕਿਸੇ ਵਿੱਛੜੇ ਹੋਏ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਤੋਂ ਵੱਡੀ ਸੇਵਾ ਸ਼ਾਇਦ ਹੀ ਕੋਈ ਹੋਰ ਹੋਵੇ। ਅਜਿਹੀ ਹੀ ਇਨਸਾਨੀਅਤ ਦੀ ਮਿਸਾਲ ਨੂਰਪੁਰ ਬੇਦੀ ਇਲਾਕੇ ਵਿਚ ਦੇਖਣ ਨੂੰ ਮਿਲੀ, ਜਿੱਥੇ ਪਿਛਲੇ ਲਗਭਗ 15 ਦਿਨਾਂ ਤੋਂ ਲਾਪਤਾ ਖਰੜ ਨਿਵਾਸੀ ਬਜ਼ੁਰਗ ਖੇਮ ਸਿੰਘ ਨੂੰ ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਦੇ ਯਤਨਾਂ ਸਦਕਾ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ।

Ad Position 21
No active advertisement
ਪਰਿਵਾਰ ਨੂੰ ਮਿਲਣ ਮੌਕੇ ਬਜ਼ੁਰਗ ਖੇਮ ਸਿੰਘ। ਤਸਵੀਰ: ਢੀਂਡਸਾ 25-10-2026
ਨੂਰਪੁਰ ਬੇਦੀ, 24 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਕਿਸੇ ਵਿੱਛੜੇ ਹੋਏ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਤੋਂ ਵੱਡੀ ਸੇਵਾ ਸ਼ਾਇਦ ਹੀ ਕੋਈ ਹੋਰ ਹੋਵੇ। ਅਜਿਹੀ ਹੀ ਇਨਸਾਨੀਅਤ ਦੀ ਮਿਸਾਲ ਨੂਰਪੁਰ ਬੇਦੀ ਇਲਾਕੇ ਵਿਚ ਦੇਖਣ ਨੂੰ ਮਿਲੀ, ਜਿੱਥੇ ਪਿਛਲੇ ਲਗਭਗ 15 ਦਿਨਾਂ ਤੋਂ ਲਾਪਤਾ ਖਰੜ ਨਿਵਾਸੀ ਬਜ਼ੁਰਗ ਖੇਮ ਸਿੰਘ ਨੂੰ ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਦੇ ਯਤਨਾਂ ਸਦਕਾ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਖੇਮ ਸਿੰਘ ਪਿਛਲੇ ਕਈ ਦਿਨਾਂ ਤੋਂ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਵਿਚ ਭੁੱਖੇ-ਪਿਆਸੇ ਘੁੰਮ ਰਹੇ ਸਨ। ਇਸ ਦੌਰਾਨ ਪਿੰਡ ਮਵਾਂ ਦੇ ਕੇਵਲ ਸਿੰਘ ਨੇ ਉਨ੍ਹਾਂ ਨੂੰ ਸੜਕ ’ਤੇ ਜਾਂਦੇ ਹੋਏ ਦੇਖਿਆ। ਬਜ਼ੁਰਗ ਦੀ ਹਾਲਤ ਨੂੰ ਸਮਝਦਿਆਂ ਉਨ੍ਹਾਂ ਨੇ ਆਪਣੇ ਘਰ ਬੁਲਾ ਕੇ ਰੋਟੀ-ਪਾਣੀ ਖੁਆਇਆ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਨਾਲ ਸੰਪਰਕ ਕੀਤਾ। ਸੰਸਥਾ ਵਲੋਂ ਬਜ਼ੁਰਗ ਦੇ ਪਰਿਵਾਰ ਦਾ ਪਤਾ ਲਗਾਉਣ ਲਈ ਯਤਨ ਕੀਤੇ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਖੇਮ ਸਿੰਘ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੇ ਚੰਡੀਗੜ੍ਹ, ਮੋਹਾਲੀ ਸਮੇਤ ਕਈ ਇਲਾਕਿਆਂ ਵਿਚ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ ਸੀ। ਬਜ਼ੁਰਗ ਦੇ ਲਾਪਤਾ ਹੋਣ ਕਾਰਨ ਪਰਿਵਾਰ ਕਾਫ਼ੀ ਚਿੰਤਤ ਸੀ। ਖੇਮ ਸਿੰਘ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਕਾਸ਼ ਰਾਣਾ, ਅਨੀਤਾ ਅਤੇ ਵਿਨੀਤਾ ਖਰੜ ਤੋਂ ਨੂਰਪੁਰ ਬੇਦੀ ਪਹੁੰਚੇ। ਸੰਸਥਾ ਦੇ ਯਤਨਾਂ ਨਾਲ ਬਜ਼ੁਰਗ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤਰ੍ਹਾਂ 15 ਦਿਨਾਂ ਤੋਂ ਆਪਣੇ ਪਰਿਵਾਰ ਤੋਂ ਵਿੱਛੜੇ ਬਜ਼ੁਰਗ ਦੀ ਆਪਣੇ ਪਿਆਰਿਆਂ ਨਾਲ ਮੁੜ ਮੁਲਾਕਾਤ ਹੋਈ। ਇਸ ਮੌਕੇ ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਹੇਮੰਤ ਸੈਣੀ ਅਤੇ ਰਿਟਾਇਰਡ ਫ਼ੌਜੀ ਹਰਮਿੰਦਰ ਹੈਪੀ ਸੈਣੀ ਮਾਜਰਾ ਵੀ ਮੌਜੂਦ ਸਨ। ਇਸ ਕਾਰਜ ਵਿਚ ਪਿੰਡ ਮਵਾਂ ਦੇ ਕੇਵਲ ਸਿੰਘ ਵਲੋਂ ਦਿਖਾਈ ਗਈ ਸੇਵਾ ਭਾਵਨਾ ਅਤੇ ਸਮੇਂ ਸਿਰ ਕੀਤੀ ਮਦਦ ਦੀ ਵੀ ਸ਼ਲਾਘਾ ਕੀਤੀ। ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਵਲੋਂ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਇਹ ਇੱਕ ਪ੍ਰੇਰਨਾਦਾਇਕ ਮਿਸਾਲ ਹੈ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਕਮਲ ਚੌਹਾਨ ਟੇਢੇਵਾਲ ਓ.ਬੀ.ਸੀ.ਵਿੰਗ ਰੂਪਨਗਰ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ -2026 ਦਾ ਰੂਪਨਗਰ ਪਹੁੰਚਣ ’ ਤੇ ਸ਼ਾਨਦਾਰ ਸਵਾਗਤ
Ad Position 24