25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ਜਨਗਣਨਾ ਸੰਬੰਧੀ ਸਿਖਲਾਈ

ਸ੍ਰੀ ਅਨੰਦਪੁਰ ਸਾਹਿਬ, 24 ਅਕਤੂਬਰ (ਜੇ. ਐਸ.

Ad Position 21
No active advertisement
ਅਜੀਤ ਡੈਸਕ 25-10-2026
ਸ੍ਰੀ ਅਨੰਦਪੁਰ ਸਾਹਿਬ, 24 ਅਕਤੂਬਰ (ਜੇ. ਐਸ. ਨਿੱਕੂਵਾਲ)-ਜਨਗਣਨਾ ਵਿਭਾਗ ਵਲੋਂ ਚਾਰਜ ਅਫ਼ਸਰ ਤਹਿਸੀਲਦਾਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਸਿਖਲਾਈ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਇਸ ਸੰਬੰਧੀ ਫੀਲਡ ਸਿਖਲਾਈ ਕਰਤਾ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ ਅਤੇ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਇਸ ਸਿਖਲਾਈ ਵਿਚ 50 ਦੇ ਕਰੀਬ ਭਾਗੀਦਾਰ ਭਾਗ ਲੈ ਰਹੇ ਹਨ। ਜਿਹਨਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਖਲਾਈ ਵਿਚ ਐਪ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ਼ਵਰਿਆ, ਸੁਮਨ ਲਤਾ ਸੀ.ਐਚ.ਟੀ. ਮੱਸੇਵਾਲ, ਸੁਪਰਵਾਈਜ਼ਰ ਹਰਲੀਨ ਕੌਰ ਦਸਗਰਾਈਂ, ਜੋਤੀ ਕੁਮਾਰੀ, ਜਸਲੀਨ ਕੌਰ, ਦਰਸ਼ਪ੍ਰੀਤ ਕੌਰ, ਲੱਕੀ ਕੋਟਲਾ, ਗੁਰਪ੍ਰੀਤ ਕੌਰ ਡੀ.ਪੀ.ਈ. ਦਸਗਰਾਈਂ, ਵੀਨਾ ਦੇਵੀ ਮਹਿੰਦਲੀ ਖੁਰਦ, ਵੀਰ ਭਾਨ ਸਮਲਾਹ, ਮਨਪ੍ਰੀਤ ਸਿੰਘ, ਰਾਜ ਕੁਮਾਰ ਮਝੇੜ, ਸਿਮਰਨ ਜੀਤ ਕੌਰ ਮੌੜਾ, ਸੰਜੇ ਕੁਮਾਰ ਪਹਾੜਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੰਗਲ ਬਾਈ ਸਾਈਕਲ ਟਰੱਸਟ ਤੇ ਬੀ.ਬੀ.ਐੱਮ.ਬੀ. ਮਿਲ ਕੇ ਕਰਨਗੇ ਲੋਕ ਹਿਤ ਦੇ ਉਪਰਾਲੇ ਅਗਲੀ ਖ਼ਬਰ ਡਰੱਗ ਇੰਸਪੈਕਟਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ
Ad Position 24