25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਰਕਾਰੀ ਭੁੱਖ ਦੇਖ ਕੇ ਹੋਇਆ ਦੁੱਖ..!

ਨੰਗਲ, 25 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਕੇਂਦਰ ਸਰਕਾਰ ਦੇ ਇੱਕ ਵੱਡੇ ਅਦਾਰੇ ’ਚੋਂ ਸੇਵ-ਮੁਕਤ ਹੋਏ ਇੱਕ ਪ੍ਰਭਾਵਸ਼ਾਲੀ ਅਫ਼ਸਰ ਵਲੋਂ ਇੱਕ ਸਥਾਨਕ ਕਾਰੋਬਾਰੀ ਤੋਂ ਰਹਿੰਦਾ ਪੰਜ ਲੱਖ ਕਮਿਸ਼ਨ ਮੰਗਣ ਦਾ ਦਿਲਚਸਪ ਸਮਾਚਾਰ ਹੈ। ਨੰਗਲ ਛੱਡ ਚੁੱਕਾ ਇਹ ਅਧਿਕਾਰੀ ਚਾਣਚੱਕ ਆਪਣੀ ਪਤਨੀ ਨਾਲ ਤੜਕਸਾਰ ਹੀ ਨੰਗਲ ਪਹੁੰਚਿਆ ।

Ad Position 21
No active advertisement
ਅਜੀਤ ਡੈਸਕ 26-10-2026
ਨੰਗਲ, 25 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਕੇਂਦਰ ਸਰਕਾਰ ਦੇ ਇੱਕ ਵੱਡੇ ਅਦਾਰੇ ’ਚੋਂ ਸੇਵ-ਮੁਕਤ ਹੋਏ ਇੱਕ ਪ੍ਰਭਾਵਸ਼ਾਲੀ ਅਫ਼ਸਰ ਵਲੋਂ ਇੱਕ ਸਥਾਨਕ ਕਾਰੋਬਾਰੀ ਤੋਂ ਰਹਿੰਦਾ ਪੰਜ ਲੱਖ ਕਮਿਸ਼ਨ ਮੰਗਣ ਦਾ ਦਿਲਚਸਪ ਸਮਾਚਾਰ ਹੈ। ਨੰਗਲ ਛੱਡ ਚੁੱਕਾ ਇਹ ਅਧਿਕਾਰੀ ਚਾਣਚੱਕ ਆਪਣੀ ਪਤਨੀ ਨਾਲ ਤੜਕਸਾਰ ਹੀ ਨੰਗਲ ਪਹੁੰਚਿਆ । ਦੋਵੇਂ ਤੀਵੀਂ ਆਦਮੀ ਸਰਕਾਰੀ ਇਮਾਰਤਾਂ ਨੂੰ ਸਫੈਦੀ/ਰੰਗ ਕਰਨ ਵਾਲੇ ਵੱਡੇ ਵਪਾਰੀ ਦੀ ਰਿਹਾਇਸ਼ ’ਤੇ ਪਹੁੰਚੇ । ਵੱਡਾ ਕਾਰੋਬਾਰੀ ਤੜਕਸਾਰ ਪੂਜਾ ਕਰ ਰਿਹਾ ਸੀ । ਕਾਰੋਬਾਰੀ ਦੀ ਪਤਨੀ ਨੇ ਸੇਵਾ-ਮੁਕਤ ਅਫ਼ਸਰ ਪਹਿਚਾਣਿਆ ਨਹੀਂ ਅਤੇ ਉਸ ਨੇ ਪੂਜਾ ਖ਼ਤਮ ਹੋਣ ਤੱਕ ਗਲੀ ’ਚ ਪਏ ਸਰਕਾਰੀ ਬੈਂਚ ’ਤੇ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ । ਜਦੋਂ ਕਾਰੋਬਾਰੀ ਪੂਜਾ ਕਰਕੇ ਬਾਹਰ ਆਇਆ ਤਾਂ ਕਈ ਵਰ੍ਹੇ ਪਹਿਲਾਂ ਸੇਵਾ-ਮੁਕਤ ਹੋਏ ਅਫ਼ਸਰ ਨੇ ਕਿਹਾ “ ਮੈਂ ਹਿਸਾਬ ਚੈੱਕ ਕੀਤਾ ਹੈ ਤੁਹਾਡੇ ਵਲ ਪੰਜ ਲੱਖ ਬਕਾਇਆ ਹੈ।” ਕਾਰੋਬਾਰੀ ਨੇ ਕਿਹਾ ਕਿ ਮੈਂ ਤਾਂ ਕਮਿਸ਼ਨ ਦੀ ਪਾਈ ਪਾਈ ਦੇ ਚੁੱਕਾ ਹਾਂ । ਗ਼ੁੱਸੇ ’ਚ ਆਏ ਅਫ਼ਸਰ ਨੇ ਕਿਹਾ “ਰੱਬ ਤੈਨੂੰ ਮੌਤ ਦੇਵੇ।” ਅਫ਼ਸਰ ਅਤੇ ਉਸ ਦੀ ਪਤਨੀ ਤਾਂ ਚਲੇ ਗਏ ਪਰ ਕਾਰੋਬਾਰੀ ਵਿਗੜੇ ਬੋਲਾਂ ਕਾਰਨ ਪਰੇਸ਼ਾਨ ਹੋ ਗਿਆ ਹੈ । ਮੇਨ ਮਾਰਕੀਟ ’ਚ ਪਾਰਕਿੰਗ ਵਾਲੀ ਥਾਂ ’ਤੇ ਨਜਾਇਜ਼ ਕਬਜ਼ਾ ਕਰਕੇ ਫ਼ਾਸਟ ਫੂਡ ਕਾਰੋਬਾਰ ਚਲਾ ਰਿਹਾ ਇਹ ਕਾਰੋਬਾਰੀ ਕਾਫ਼ੀ ਵਾਦ ਵਿਵਾਦੀ ਹੈ ਅਤੇ ਲੋਕਾਂ ਨੂੰ ਪਰੇਸ਼ਾਨ ਹੀ ਕਰਦਾ ਹੈ । ਘੈਂਟ ਕਾਂਗਰਸੀ ਕੌਂਸਲਰ ਸੋਨੀਆ ਸੈਣੀ ਨੇ ਵੀ ਇਸ ਪੇਂਟ ਸਫੈਦੀ ਕਾਰੋਬਾਰੀ ਦੀ ਚੰਗੀ ਖਿਚਾਈ ਕੀਤੀ ਸੀ। ਰੂਪਨਗਰ ਦੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬਜਰੂੜ ਵਿਖੇ ਕੱਲ੍ਹ ਤੋਂ ਨੂਰਪੁਰ ਬੇਦੀ, 25 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਜ਼ਿਲ੍ਹਾ ਰੂਪਨਗਰ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਇਸ ਵਾਰ 27 ਅਤੇ 28 ਅਕਤੂਬਰ ਨੂੰ ਸੈਂਟਰ ਬਜਰੂੜ ਵਿਖੇ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਵਿਚ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ਨੰਨ੍ਹੇ-ਮੁੰਨੇ ਖਿਡਾਰੀ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਨ੍ਹਾਂ ਖੇਡਾਂ ਦੌਰਾਨ ਕਬੱਡੀ ਸਰਕਲ ਸਟਾਈਲ ਅਤੇ ਨੈਸ਼ਨਲ ਸਟਾਈਲ, ਖੋ-ਖੋ, ਜਿਮਨਾਸਟਿਕ, ਯੋਗਾ, ਬੈਡਮਿੰਟਨ, ਫੁੱਟਬਾਲ, ਕੁਸ਼ਤੀਆਂ, ਸ਼ਤਰੰਜ, ਰੱਸਾਕਸ਼ੀ, ਹੈਂਡਬਾਲ ਅਤੇ ਅਥਲੈਟਿਕਸ ਸਮੇਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਸਿੱਖਿਆ ਵਿਭਾਗ ਵਲੋਂ ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਖਿਡਾਰੀ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਭਾਗ ਲੈ ਸਕਣ।
Ad Position 22
No active advertisement
ਪਿਛਲੀ ਖ਼ਬਰ ਮਹਾਂਪੁਰਸ਼ਾਂ , ਕਿਸਾਨਾਂ ਤੇ ਸਮਾਜਿਕ ਜਥੇਬੰਦੀਆਂ ਨੇ ਸੰਭਾਲੀ ਕਮਾਨ ਕਾਰੋਬਾਰ ਮੁੜ ਪੈਰਾਂ ਸਿਰ ਕਰਨ ਲਈ 2 ਲੱਖ 11 ਹਜ਼ਾਰ ਰ... ਅਗਲੀ ਖ਼ਬਰ ਪਿੰਡ ਪਰਾਗਪੁਰ ਸਮੇਤ ਅੱਧੀ ਦਰਜਨ ਪਿੰਡਾਂ ਨੂੰ ਜਾਂਦੀ ਸੜਕ ਦੀ ਹਾਲਤ ਹੋਈ ਖਸਤਾ ਕਈ ਥਾਵਾਂ ਤੋਂ ਟੁੱਟੀ ਸੜਕ ਨੇ ਰਾਹਗੀਰਾਂ...
Ad Position 24