29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਕੀਤਾ ਜਾਗਰੂਕਤਾ

ਨੂਰਪੁਰ ਬੇਦੀ, 28 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਮਾਨਯੋਗ ਜੱਜ ਸਾਹਿਬ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਮਾਨਯੋਗ ਜੱਜ ਸਾਹਿਬ ਜਗਮੀਤ ਸਿੰਘ (ਐਡੀਸ਼ਨਲ ਸੀਨੀਅਰ ਸਿਵਲ ਜੱਜ ਸ੍ਰੀ ਅਨੰਦਪੁਰ ਸਾਹਿਬ) ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨੂੰ ਆਪਣੇ ਕਾਨੂੰਨੀ ਹੱਕਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਮਾਨਯੋਗ ਜੱਜ ਸਾਹਿਬ ਜਗਮੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਯੌਨ ਸ਼ੋਸ਼ਣ,ਬੱਚਿਆਂ ਨੂੰ ਚੰਗੇ ਮਾੜੇ ਸਪਰਸ਼ ਅਤੇ ਕਾਨੂੰਨ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ।

Ad Position 21
No active advertisement
ਅਜੀਤ ਡੈਸਕ 29-10-2026
ਨੂਰਪੁਰ ਬੇਦੀ, 28 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਮਾਨਯੋਗ ਜੱਜ ਸਾਹਿਬ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਮਾਨਯੋਗ ਜੱਜ ਸਾਹਿਬ ਜਗਮੀਤ ਸਿੰਘ (ਐਡੀਸ਼ਨਲ ਸੀਨੀਅਰ ਸਿਵਲ ਜੱਜ ਸ੍ਰੀ ਅਨੰਦਪੁਰ ਸਾਹਿਬ) ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨੂੰ ਆਪਣੇ ਕਾਨੂੰਨੀ ਹੱਕਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਮਾਨਯੋਗ ਜੱਜ ਸਾਹਿਬ ਜਗਮੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਯੌਨ ਸ਼ੋਸ਼ਣ,ਬੱਚਿਆਂ ਨੂੰ ਚੰਗੇ ਮਾੜੇ ਸਪਰਸ਼ ਅਤੇ ਕਾਨੂੰਨ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ । ਬੱਚਿਆਂ ਨੂੰ ਆਪਣੇ ਮਨੋਭਾਵ ਆਪਣੇ ਮਾਤਾ-ਪਿਤਾ ਅਤੇ ਆਪਣੇ ਅਧਿਆਪਕ (ਗੁਰੂ) ਨਾਲ ਸਾਂਝੇ ਕਰਨੇ ਚਾਹੀਦੇ ਹਨ । ਜਿਸ ਨਾਲ ਨੌਜਵਾਨ ਬੱਚੇ ਨੂੰ ਕਿਸੇ ਵੀ ਮੁਸ਼ਕਿਲ ਚੋ ਨਿਕਲਣ ਲਈ ਸਹਾਇਕ ਹੁੰਦੇ ਹਨ । ਜ਼ਰੂਰਤ ਪੈਣ ਤੇ ਮੁਫ਼ਤ ਕਾਨੂੰਨੀ ਸਲਾਹ ਲਈ 15100 ਤੇ ਸੰਪਰਕ ਕੀਤਾ ਜਾ ਸਕਦਾ ਹੈ । ਵਿਦਿਆਰਥੀਆਂ ਨੂੰ ਹਮੇਸ਼ਾ ਜ਼ਿੰਦਗੀ ਵਿਚ ਕੁੱਝ ਕਰਨ ਦਾ ਨਿਸ਼ਾਨਾ ਤਹਿ ਕਰਕੇ ਹੀ ਕਾਮਯਾਬੀਆਂ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਅਨਿਲ ਕੁਮਾਰ ਨੇ ਮਾਨਯੋਗ ਜੱਜ ਸਾਹਿਬ ਨੂੰ ਜੀ ਆਇਆ ਆਖਿਆਂ ਤੇ ਇਹੋ ਜਹਿ ਕਾਨੂੰਨ ਸਬੰਧੀ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਾਉਣ ਲਈ ਅਪੀਲ ਕੀਤੀ । ਇਸ ਮੌਕੇ ਸੀਨੀਅਰ ਐਡਵੋਕੇਟ ਗਗਨਦੀਪ ਬੱਸੀ, ਸੀਨੀਅਰ ਐਡਵੋਕੇਟ ਨਵਨੀਤ ਕੌਰ, ਦਰਸ਼ਨ ਸਿੰਘ ਲੈਕ, ਅਸ਼ਵਨੀ ਕੁਮਾਰ, ਅਮਰਦੀਪ ਸਿੰਘ, ਕੁਲਵਿੰਦਰ ਕੌਰ, ਵਰਿੰਦਰ ਕੁਮਾਰ,ਜਤਿੰਦਰਪਾਲ ਸਿੰਘ, ਮੈਡਮ ਸੋਨੀਆਂ, ਨੀਰਜ ਬਾਲਾ, ਰੁਕਮਣੀ ਬਾਂਸਲ, ਗੁਰਪਾਲ ਕੌਰ, ਜਸਵੰਤ ਕੌਰ, ਰਜਨੀ ਬਾਲ, ਅਰਜਨ ਸਿੰਘ, ਪੀ.ਐਲ.ਵੀ ਗੁਰਦੇਵ ਸਿੰਘ, ਗੁਰਪ੍ਰਸ਼ਾਦ ਸਿੰਘ, ਕਮਲਜੀਤ ਸਿੰਘ, ਗੁਰਦੀਪ, ਪਵਨ ਕੁਮਾਰ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮੁਕੇਸ਼ ਅਗਨੀਹੋਤਰੀ ਨੇ ਮੁਸੀਬਤ ’ ਚ ਘਿਰੇ ਪਰਿਵਾਰ ਦੀ ਮਦਦ ਲਈ ਹੱਥ ਵਧਾਇਆ ਇਲਾਜ ਲਈ 1 ਲੱਖ ਰੁਪਏ ਦਿੱਤੇ ਅਤੇ 4 ਲੱਖ ਰੁਪ... ਅਗਲੀ ਖ਼ਬਰ ਪੀ . ਐਮ . ਸ਼੍ਰੀ ਸਕੂਲ ਨੂਰਪੁਰ ਕਲਾਂ ਵਿਖੇ ਰੱਖਿਆ ਸੇਵਾਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24