ਬੇਲਾ ਕਾਲਜ ਨੇ ਕਰਵਾਇਆ ਯੁਵਾ ਇੰਨੋਵੇਸ਼ਨ ਮੇਲਾ
ਬੇਲਾ, 1 ਨਵੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਨੈਸ਼ਨਲ ਐਜੂਕੇਸ਼ਨ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਯੁਵਾ ਇੰਨੋਵੇਸ਼ਨ ਮੇਲਾ 3. 0 ਸਫਲਤਾਪੂਰਵਕ ਕਰਵਾਇਆ।
ਬੇਲਾ, 1 ਨਵੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਨੈਸ਼ਨਲ ਐਜੂਕੇਸ਼ਨ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਯੁਵਾ ਇੰਨੋਵੇਸ਼ਨ ਮੇਲਾ 3.0 ਸਫਲਤਾਪੂਰਵਕ ਕਰਵਾਇਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਰਹਿਨੁਮਾਈ ਅਧੀਨ ਹੋਏ ਇਸ ਮੇਲੇ ਵਿਚ ਕਾਲਜ ਵਿਦਿਆਰਥੀਆਂ ਨੇ ਵੱਖੋ-ਵੱਖਰੀਆਂ ਵੰਨਗੀਆਂ ਦੀਆਂ ਸਟਾਲਾਂ ਲਗਾਈਆਂ। ਨੈਸ਼ਨਲ ਟਰੱਸਟ ਆਫ਼ ਇੰਡੀਆ ਦੇ ਸੀ. ਈ. ਓ. ਸਮਰੱਥ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਸ਼ਰਮਾ ਨੇ ਵਿਦਿਆਰਥੀਆਂ ਦੇ ਹੁਨਰ ਤੇ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਸੰਸਥਾ ਲਈ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਹਾਜ਼ਰੀ ਭਰੀ। ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਇੰਨੋਵੇਸ਼ਨ ਮੇਲੇ ਨੂੰ ਆਯੋਜਿਤ ਕਰਨ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾੳਂਦੀਆਂ ਹਨ। ਵਿਦਿਆਰਥੀਆਂ ਦੁਆਰਾ ਲਗਾਈਆਂ ਸਟਾਲਾਂ ਵਿਚ ‘ਦ ਪੋਸਟਰ ਕਲੱਬ’ ਨੇ ਪਹਿਲਾ ਅਤੇ ਹੇਂਡਮੇਡ ਵਿਚ ਹਾਰਟ ਅਤੇ ਜਸ਼ਨ ਕਰੋਚੇਟ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮ ਦੇ ਅੰਤ ’ਚ ਸਮੂਹ ਵਿਭਾਗ ਮੁਖੀਆਂ ਦੀ ਹਾਜ਼ਰੀ ਵਿਚ ਸ੍ਰੀ ਸ਼ਰਮਾ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਕੁਲਦੀਪ ਕੌਰ ਅਤੇ ਕਨਵੀਨਰ ਡਾ. ਸੰਦੀਪ ਕੌਰ ਨੂੰ ਪ੍ਰਸੰਸਾ ਪੱਤਰ ਤਕਸੀਮ ਹੋਏ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ, ਪ੍ਰੋ. ਗਗਨਦੀਪ ਕੌਰ, ਡਾ. ਹਰਪ੍ਰੀਤ ਕੌਰ, ਡਾ. ਗੁਰਲਾਲ ਸਿੰਘ, ਡਾ. ਅਣਖ ਸਿੰਘ, ਡਾ. ਰਾਕੇਸ ਜੋਸ਼ੀ, ਪ੍ਰੋ. ਰੋਜ਼ੀ ਰਾਣੀ, ਪ੍ਰੋ. ਇਸ਼ੂੂ ਬਾਲਾ, ਪ੍ਰੋ. ਸੀਮਾ ਤੇ ਸਮੁੱਚਾ ਸਟਾਫ਼ ਹਾਜ਼ਰ ਸੀ।